Sunday, December 15, 2013

ਭਾਈ ਜਗਤਾਰ ਸਿੰਘ ਹਵਾਰਾ ਸਖਤ ਸੁਰਖਿਆ ਹੇਠ ਦਿੱਲੀ ਵਿਖੇ ਪੇਸ਼

ਸੁਰਿੰਦਰ ਸਿੰਘ ਕੰਡਾ ਨੇ ਫਿਰ ਲਾਇਆ ਆਪਣੇ ਲਗਾਤਾਰ ਬੇਇੰਸਾਫੀ ਦਾ ਦੋਸ਼
ਨਵੀਂ ਦਿੱਲੀ 14 ਦਸੰਬਰ 2013: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120ਬੀ,121 ਅਤੇ 307 ਅਧੀਨ ਸਮੇਂ ਤੋਂ ਤਕਰੀਬਨ 3 ਘੰਟੇ ਦੀ ਦੇਰੀ ਨਾਲ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਐਨ ਆਰ ਆਈ ਸੁਰਿੰਦਰ ਸਿੰਘ ਕੰਡਾ ਜੋ ਕਿ ਜਮਾਨਤ ਤੇ ਹਨ ਉਹ ਵੀ ਅਜ ਪੇਸ਼ ਹੋਏ ਸਨ । ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹੋਣ ਕਰਕੇ ਦਿੱਲੀ ਪੁਲਿਸ ਵਲੋਂ ਕਿਸੇ ਵੀ ਗਵਾਹ ਨੂੰ ਕੋਰਟ ਵਿਚ ਹਾਜ਼ਿਰ ਹੋਣ ਦੇ ਸੰਮਨ ਨਾ ਭੇਜਨ ਕਰਕੇ ਭਾਈ ਹਵਾਰਾ ਅਤੇ ਸੁਰਿੰਦਰ ਕੰਡਾ ਦੇ ਕੇਸ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ । 
ਪੇਸ਼ੀ ਉਪਰੰਤ ਸੁਰਿੰਦਰ ਕੰਡਾ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਦਸਿਆ ਕਿ ਸਿਰਫ ਸਿੱਖ ਪਰਿਵਾਰ ਦੇ ਹੋਣ ਕਰਕੇ ਉਨ੍ਹਾਂ ਨੇ ਇਸ ਕੇਸ ਵਿਚ 5 ਸਾਲ ਦੀ ਤਿਹਾੜ ਜੇਲ੍ਹ ਅੰਦਰ ਕੈਦ ਭੁਗਤੀ ਹੈ, ਜਦਕਿ ਮੇਰੇ ਖਿਲਾਫ ਕੋਈ ਵੀ ਗਵਾਹ ਨਹੀ ਹੈ ਤੇ ਮੈਨੂੰ ਬੇਦੋਸ਼ੇ ਨੂੰ ਦਿੱਲੀ ਪੁਲਿਸ ਵਲੋਂ ਉਸ ਵਕਤ ਫਸਾਇਆ ਗਿਆ ਜਦ ਮੈਂ ਅਪਣੇ ਪਰਿਵਾਰ ਨੂੰ ਹਿੰਦੁਸਤਾਨ ਵਿਚ ਮਿਲ ਕੇ ਵਾਪਿਸ ਕੇਨਿਆ (ਨੈਰੋਬੀ) ਜਾਣ ਵਾਲਾ ਸੀ । ਉਨ੍ਹਾਂ ਅਗੇ ਕਿਹਾ ਕਿ ਹੁਣ 8 ਸਾਲ ਹੋ ਗਏ ਮੈਨੂੰ ਇਸ ਕੇਸ ਵਿਚ ਰੁਲਦੇ ਹੋਏ ਤੇ ਅਜ ਮੈਂ ਇਨਸਾਫ਼ ਨਾ ਮਿਲਣ ਕਰਕੇ ਤੇ ਸਿੱਖ ਕੌਮ ਦੇ ਕਿਸੇ ਵੀ ਲੀਡਰ ਵਲੋਂ ਮੇਰਾ ਸਾਥ ਅਤੇ ਮਦਦ ਨਾ ਦੇਣ ਕਰਕੇ ਕੱਟੀ ਕਟਾਈ ਤੇ ਅਪਣੀ ਜਾਨ ਇਨ੍ਹਾਂ ਝੂਠੇ ਕੇਸਾਂ ਤੋਂ ਛੁੜਵਾ ਕੇ ਅਪਣੀ ਜਿੰਦਗੀ ਪਰਿਵਾਰ ਨਾਲ ਗੁਜਾਰਨਾਂ ਚਾਹੁੰਦਾ ਸੀ ਪਰ ਅਜ ਕੋਈ ਵੀ ਗਵਾਹ ਹਾਜਿਰ ਨਾ ਹੋਣ ਕਰਕੇ ਕੇਸ ਦੀ ਅਗਲੀ ਤਰੀਖ ਮੁਕਰਰ ਕਰ ਦਿੱਤੀ ਗਈ ।
ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਬਲਬੀਰ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਮਾਮਲੇ ਦੀ ਅਗਲੀ ਸੁਣਵਾਈ 27 ਅਤੇ 28 ਦਸੰਬਰ ਨੂੰ ਹੋਵੇਗੀ ।

No comments: