Tuesday, December 31, 2013

ਐਸੇ ਮੌਕੇ ਅਸੀ ਤੈਰੀ ਦੀਦ ਕਰੀਏ; ਬਾਹਾਂ ਵਿਚ ਕੈਦ ਹੋਵੇ ਰੀਝ ਕਰੀਏ

ਇਸ ਵਾਰ ਜਗਰੀਤ ਸਿੰਘ ਵਿਰਕ                                                    Mon, Dec 30, 2013 at 5:09 PM
ਨਾਮ ਨੂੰ ਖੇਤੀਬਾੜੀ ਯੂਨੀਵਰਸਿਟੀ ਪਰ ਹਕੀਕਤ ਵਿੱਚ ਇਥੇ ਮਿਲਦਾ ਹੈ ਜ਼ਿੰਦਗੀ ਦਾ ਹਰ ਰੰਗ। ਗੱਲ ਭਾਵੇਂ ਪੰਜਾਬ 'ਚ ਸਮੇਂ ਸਮੇਂ ਚੱਲੇ ਸੰਘਰਸ਼ਾਂ ਦੀ ਹੋਵੇ ਤੇ ਭਾਵੇਂ ਕਲਮੀ ਸਾਧਨਾ ਦੀ--ਇਸ ਸੰਸਥਾਨ ਨਾਲ ਜੁੜੇ ਹਨ ਅਨਗਿਣਤ ਨਾਮ। ਉਸ ਸਿਲਸਿਲੇ ਨੂੰ ਹੀ ਅੱਗੇ ਤੋਰ ਰਹੀ ਹੈ Pau Young Writers ਨਾਮ ਦੀ ਸਰਗਰਮ ਸਾਹਿਤਿਕ ਜੱਥੇਬੰਦੀ। ਨਵੀਆਂ ਕਲਮਾਂ ਨੂੰ ਲੋੜ ਹੁੰਦੀ ਹੈ ਉਤਸ਼ਾਹ ਦੀ ਜੋ ਇਹ ਸੰਗਠਨ ਪੂਰੀ ਲਗਨ ਨਾਲ ਦੇ ਰਿਹਾ ਹੈ। ਅਸੀਂ ਇਸ ਵਾਰ ਤੋਂ ਇਸ ਸੰਸਥਾ ਨਾਲ ਜੁੜੇ ਰਚਨਾਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ। ਇਸ ਰਚਨਾ ਦੀ ਚੋਣ ਵੀ ਇਸੇ ਸੰਸਥਾ ਦੀ ਹੈ। ਜੇ ਤਜਰਬੇਕਾਰ ਇਹਨਾਂ ਰਚਨਾਵਾਂ ਦੀ ਅਸਾਰੂ ਆਲੋਚਨਾ ਭੇਜਣ ਤਾਂ ਉਸਨੂੰ ਵੀ ਥਾਂ ਦਿੱਤੀ ਜਾਏਗੀ ਤਾਂ ਕਿ ਨਵਿਆਂ ਨੂੰ ਪੁਰਾਣਿਆਂ ਦੇ ਗੁਰ ਅਤੇ ਤਜਰਬੇ ਮਿਲ ਸਕਣ। -ਰੈਕਟਰ ਕਥੂਰੀਆ 
ਜਗਰੀਤ ਸਿੰਘ ਵਿਰਕ
ਸੋਹਣੀ ਜਿਹੀ ਭੂਰ ਪੈਂਦੀ ਸਾਉਣ ਦੀ ਹੋਵੇ
ਦਿਲ ਵਿਚ ਇਛਾ ਤੈਨੂੰ ਚਾਹੁਣ ਦੀ ਹੋਵੇ
ਐਸੇ ਮੌਕੇ ਅਸੀ ਤੈਰੀ ਦੀਦ ਕਰੀਏ
ਬਾਹਾਂ ਵਿਚ ਕੈਦ ਹੋਵੇ ਰੀਝ ਕਰੀਏ
ਅੱਖਾਂ ਨਾਲ ਕੀਤੀ ਗੱਲ ਬੁੱਝਦੇ ਹੋਈਏ,
ਹੋਰ ਕੂਝ ਨਾਂ ਆਖਾਂ
ਦਿਲ ਜਾਨ ਸਾਡਾ ਅਸੀਂ ਤੈਨੂੰ ਹਰੀਏ
ਹੋਰ ਕੁਝ ਨਾਂ ਆਖਾਂ

ਤੈਨੂੰ ਵੇਖ ਚੱਲਦਾ ਪਿਆ ਏ ਅੜੀਏ ਮੇਰਾ ਹਰ ਇਕ ਸਾਹ
ਦਿਲ ਤੇਰੇ ਨਾਵਂੇ ਲਾਉਣ ਦਾ ਨੀ ਸੋਹਣੀਏ ਮੇਰਾ ਹਰ ਇਕ ਸਾਹ
ਸਾਡੇ ਨਾਲ ਖੇਡਦੀ ਪਈਂ ਏਂ ਕੁੜੀਏ ਇਕ ਅਜਬ ਜਿਹੀ ਖੇਡ
ਤੈਥੋਂ ਓਹਲੇ ਤੇਰੀ ਯਾਦ ਕਰਦੀ ਰਹਿੰਦੀ ਏ ਸਾਡੀ ਰੂਹ ਨਾਲ ਛੇੜ
ਜ਼ਿੰਦਗੀ ਚ’ ਤੈਨੂੰ ਉਚ ਥਾਵੇਂ ਧਰੀਏ,
ਹੋਰ ਕੂਝ ਨਾਂ ਆਖਾਂ . . . . . .

ਪਹਿਲੀ ਝੱਟ ਥੋੜਾ ਜਿਹਾ ਵੇਖ ਕੀ ਸੀ ਹੋਇਆ ਅਸੀਂ ਦਿਲ ਹਰ ਗਏ
ਅਗਲੇ ਹੀ ਪਲ ਸਾਡੀ ਨਿਕਲੀ ਸੀ ਜਾਨ ਬੋਲ ਹਾਏ ਮਰ ਗਏ
ਪਹਿਲੇ ਦਿਨੋਂ ਤੇਰੇ ਹੱਥੋਂ ਖਾਂਦੇ ਫਿਰਦੇ ਆਂ ਅਸੀ ਦਿਲ ਦੀਆਂ ਮਾਰਾਂ
ਤੇਰੇ ਨਾਲ ਰਹਿੰਦੀ ਫਿਰਦੀ ਜ਼ਿੰਦਗੀ ਫਰਿਆਦ ਮੈਂ ਗੁਜ਼ਾਰਾਂ
ਖੁਸ਼ੀਆਂ ਦੇ ਵੱਟੇ ਤੇਰੇ ਦੁਖ ਜਰੀਏ,
ਹੋਰ ਕੁਝ ਨਾ ਆਖਾਂ . . . . . .

ਸੋਹਣਾ ਜਿਹਾ ਰਿਸ਼ਤਾ ਜੋ ਬਣਿਆ ਏ ਸਾਡਾ ਓਹਦਾ ਆਉਂਦਾ ਰਹੇ ਮੋਹ
ਹੱਥਾਂ ਦੀਆਂ ਲੀਕਾਂ ਵਿਚੋਂ ਤੈਨੂੰ ਸਾਡੇ ਕੋਲੋਂ ਰੱਬ ਵੀ ਨਾ ਸਕੇ ਖੋਹ
ਜ਼ਿੰਦਗੀ ਬਿਤਾਉਣ ਦੀਆਂ ਪਾਉਂਦਾ ਜਿਹੜਾ ਬਾਤ ਹੈ ਬਦੀਨਪੁਰ ਦਾ,
ਜਗਰੀਤ ਨਾਂ ਪਰਿਵਾਰ ਪੱਖੋਂ ਜਾਣੇ ਉਹ ਵਿਰਕਾਂ ਦਾ,
ਤੇਰੇ ਮਾਪਿਆਂ ਤੌਂ ਤੇਰਾ ਹੱਥ ਫੜੀਏ ਹੋਰ,
ਕੁਝ ਨਾਂ ਆਖਾਂ . . . . . . 

No comments: