Wednesday, December 11, 2013

ਮਹਾਂਸ਼ਿਵਰਾਤਰੀ: ਰਥ ਯਾਤਰਾ ਦੀਆਂ ਤਿਆਰੀਆਂ ਜੋਸ਼ੋ ਖਰੋਸ਼ ਨਾਲ ਸ਼ੁਰੂ

ਪੂਜਾ ਨਾਲ ਮਹਾਂਸ਼ਿਵਰਾਤਰੀ  ਮਹੋਤਸਵ ਕਮੇਟੀ ਤਿਆਰੀਆਂ ਦਾ ਸ਼ੁਭ ਆਰੰਭ 
ਲੁਧਿਆਣਾ:: 10 ਦਸੰਬਰ 2013: (ਪੰਜਾਬ ਸਕਰੀਨ ਬਿਊਰੋ):
ਮਹਾਂਸ਼ਿਵਰਾਤਰੀ ਮਹੋਤਸਵ ਕਮੇਟੀ ਵੱਲੋਂ ਸ਼ਿਵਰਾਤਰੀ ਦੀਆਂ ਤਿਆਰੀਆਂ ਇਸ ਵਾਰ ਵੀ ਜੋਰ ਸ਼ੋਰ ਨਾਲ ਸ਼ੁਰੂ ਕੀਤੀਆਂ ਗਈਆਂ ਹਨ। ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਭਗਵਾਨ ਸ਼ਿਵ ਦੇ ਸਾਹਮਣੇ ਪੂਜਾ ਅਰਚਨਾ ਕਰਕੇ 25 ਫਰਵਰੀ ਨੂੰ ਆਯੋਜਿਤ ਹੋਣ ਵਾਲੀ ਰਥ ਯਾਤਰਾ ਦੀਆਂ ਤਿਆਰੀਆਂ  ਤੌਰ ਤੇ ਸ਼ੁਰੂ ਕਰ ਦਿੱਤੀਆਂ।
ਸੋਮਵਾਰ ਨੂੰ  ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਵਿਖੇ ਵਿਦਵਾਨ ਪੰਡਿਤ ਅਨਿਲ ਸ਼ਾਸਤਰੀ  ਵੱਲੋਂ की तਮਨ੍ਰਾਂ ਦੇ ਉਚਾਰਨ ਦਰਮਿਆਨ ਮਹੰਤ ਦਿਨੇਸ਼ ਪੂਰੀ ਅਤੇ ਬੰਟੀ ਬਾਬਾ ਨੇ  ਵਿਧੀਵੱਤ ਢੰਗ ਨਾਲ ਪੂਜਨ ਕਰਵਾ ਕੇ ਇਸ ਮਹਾਂ ਦਿਨ ਨੂੰ ਮਨਾਉਣ ਦੀ ਭਗਵਾਨ ਭੋਲੇ ਨਾਥ ਕੋਲੋਂ ਆਗਿਆ ਲਈ। ਸਮਾਰੋਹ ਵਿੱਚ ਅਨਿਲ ਅੱਗਰਵਾਲ  ਅਤੇ ਵਰਿੰਦਰ ਰਾਜੂ ਬਤੌਰ  ਮੁੱਖ ਜਜਮਾਨ ਸ਼ਾਮਿਲ ਹੋਏ। ਮਹਾਂਸ਼ਿਵਰਾਤਰੀ ਮਹੋਤਸਵ ਕਮੇਟੀ ਦੇ ਪ੍ਰਮੁੱਖ ਸੇਵਾਦਾਰ ਨੀਰਜ ਵਰਮਾ  ਨੇ ਰਥ ਯਾਤਰਾ ਦੀ ਰੂਪਰੇਖਾ ਦਸਦਿਆਂ ਕਿਹਾ ਕਿ 25 ਫਰਵਰੀ ਨੂੰ ਦੁਪਹਿਰ 3 ਵਜੇ ਸਿਵਲ ਹਸਪਤਾਲ ਨੇੜੇ ਸਥਿਤ ਹਰ ਹਰ ਮਹਾਂਦੇਵ ਮੰਦਿਰ  ਤੋਂ ਰਥ ਯਾਤਰਾ ਸ਼ੁਰੂ ਹੋਵੇਗੀ।  ਰਥ ਯਾਤਰਾ ਸਿਵਲ ਹਸਪਤਾਲ ਤੋਂ ਸ਼ੁਰੂ ਹੋ ਕੇ ਜੇਲ੍ਹ ਰੋਡ, ਫੀਲਡਗੰਜ, ਸ਼ਾਹਪੁਰ ਰੋਡ, ਸੁਭਾਨੀ ਬਿਲਡਿੰਗ, ਬਰਾਊਨ ਰੋਡ, ਲੱਕੜ ਬਾਜ਼ਾਰ, ਕੇਸਰ ਗੰਜ, ਰੇਖੀ ਰੋਡ, ਚੌੜਾ ਬਾਜ਼ਾਰ, ਘਾਹ ਮੰਡੀ ਚੋਂਕ, ਡਵੀਯਨ ਨੰਬਰ ਤਿੰਨ ਚੋਂਕ ਤੋਂ ਹੁੰਦੀ ਹੋਈ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਵਿਖੇ ਜਾ ਕੇ ਸੰਪੰਨ ਹੋਵੇਗੀ।   ਇਸ ਮੌਕੇ ਤੇ हीरा लाल गोयलਹੇਰਾ ਲਾਲ ਗੋਇਲ, ਸ਼ਾਮ ਚੋਪੜਾ, ਰਾਮ ਖੁਰਾਣਾ, ਮਹੰਤ ਗੌਰਵ ਬਾਵਾ, ਚਮਨ ਲਾਲ ਪੱਪੀ, ਰਾਜ ਕੁਮਾਰ ਸੂਰੀ,  ਗੁਰਪ੍ਰੀਤ ਸਿੰਘ, ਮਹੰਤ ਸ਼ਿਵ ਰਾਮ ਕ੍ਰਿਸ਼ਨ, ਅਜੈ ਨਈਅਰ ਟੈਂਕੀ, ਮਨਮੋਹਨ ਸਿੰਘ ਮੋਨੀ, ਸ਼ਾਮ ਸੁੰਦਰ ਗੋਇਲ, ਗਿਰਧਾਰੀ ਲਾਲ ਅਤੇ ਅਵਨੀਸ਼ ਮਿੱਤਲ ਸਮੇਤ ਬਹੁਤ ਸਾਰੇ ਹੋਰ ਸਰਗਰਮ ਮੈਂਬਰ ਅਤੇ ਅਹੁਦੇਦਾਰ ਵੀ ਸ਼ਾਮਿਲ ਸਨ।

No comments: