Monday, December 02, 2013

ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਹੋਰ ਤੇਜ਼

Mon, Dec 2, 2013 at 7:17 PM
ਗਲਾਡਾ ਦਫ਼ਤਰ ਅੱਗੇ ਦੁਬਾਰਾ ਸੁਰੂ ਹੋਈ ਲੜੀਵਾਰ ਗੇਟ ਰੈਲੀ
ਲੁਧਿਆਣਾ 2 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਅਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਮੂਹ ਗਲਾਡਾ (ਪੁੱਡਾ ਅਥਾਰਿਟੀ) ਦੇ ਮੁਲਾਜਮਾਂ ਵੱਲੋਂ ਪੁੱਡਾ ਸਘਰੰਸ ਕਮੇਟੀ ਦੇ ਝੰਡੇ ਥੱਲੇ ਇੱਕਠੇ ਹੋ ਕੇ ਕੱਲ ਤੋਂ ਦੁਬਾਰਾ ਲੜੀਵਾਰ ਗੇਟ ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੀ ਅਗੁਵਾਈ ਕਰ ਰਹੇ ਕਨਵੀਨਰ ਮਹਿੰਦਰ ਸਿੰਘ ਮਲੋਆ, ਕਨਵੀਨਰ ਬਾਬਾ ਰਾਜਿੰਦਰ ਪਾਲ ਸਿੰਘ ਅਤੇ ਕਨਵੀਨਰ ਜਰਨੈਲ ਸਿੰਘ ਕਰ ਰਹੇ ਹਨ। ਗੇਟ ਰੈਲੀਆਂ ਵਿੱਚ ਮੁਲਾਜਮਾਂ ਨੇ ਵਧ ਚੜ ਕੇ ਭਾਗ ਲੈ ਕੇ ਮਨੇਜਮੈਂਟ ਖਿਲਾਫ਼ ਨਾਰੇਬਾਜੀ ਕਰ ਅਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਆਵਾਜ ਬੁਲੰਦ ਕੀਤੀ। ਇਸ ਮੌਕੇ ਕਮੇਟੀ ਮੈਂਬਰਾਂ ਨੇ ਮੰਗ ਕੀਤੀ ਕਿ ਪੁੱਡਾ ਦੇ ਕਲਾਸ ਏ ਅਤੇ ਬੀ ਦਾ ਕੱਟਿਆ ਬੋਨਸ ਦਿੱਤਾ ਜਾਵੇ, ਮੁਲਾਜਮਾਂ ਦੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਰਹਿੰਦੇ ਮੁਲਾਜਮਾਂ ਨੂੰ ਤੁਰੰਤ ਪਲਾਟ ਦਿੱਤੇ ਜਾਣ, ਕੱਚੇ ਅਤੇ ਠੇਕੇ ਤੇ ਰੱਖੇ ਮੁਲਾਜਮ ਪੱਕੇ ਕੀਤੇ ਜਾਣ, ਹੋਰਨਾਂ ਮਹਿਕਮਿਆਂ ਵਾਂਗ ਪੁੱਡਾ ਵਿੱਚ ਵੀ ਰਿਟਾਇਰਡਮੈਂਟ ਦੀ ਉਮਰ ਸੀਮਾਂ 60 ਸਾਲ ਕੀਤੀ ਜਾਵੇ ਅਤੇ ਮੁਲਾਜਮਾਂ ਦੀ ਸਰਵਿਸ ਰੂਲ ਲਾਗੂ ਕਰਕੇ ਪ੍ਰਮੋਟ ਚੈਨਲ ਬਣਾਇਆ ਜਾਵੇ। ਆਗੂਆਂ ਨੇ ਏਹ ਵੀ ਦੱਸਿਆ ਕਿ 4 ਦਸੰਬਰ ਨੂੰ ਹੋਣ ਵਾਲੀ ਸੂਬਾ ਪੱਧਰੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਹੈ ਜੇਕਰ ਸਰਕਾਰ ਨਾਲ ਹੋਣ ਵਾਲੀ ਗੱਲਬਾਤ ਬੇਸਿੱਟਾ ਰਹੀ ਤਾਂ 17 ਦਸੰਬਰ ਨੂੰ ਮੁੱਖ ਦਫ਼ਤਰ ਅੱਗੇ ਰੈਲੀ ਕੀਤੀ ਜਾਵੇਗੀ। ਇਸ ਮੌਕੇ ਕਨਵੀਨਰ ਸੁਖਦੇਵ ਸਿੰਘ ਸੈਣੀ, ਕਨਵੀਨਰ ਇੰਦਰਜੀਤ ਸ਼ਰਮਾ, ਐਕਸੀਅਨ ਹਰਿੰਦਰ ਸਿੰਘ ਪੰਨੂੰ, ਈ ਓ ਰਣਜੀਤ ਸਿੰਘ, ਏ ਡੀ ਓ ਰਾਜਿੰਦਰ ਸਿੰਘ, ਦੁਆਰਾ ਪ੍ਰਸਾਦ, ਬਿਕਰਮਜੀਤ ਸਿੰਘ, ਮਨਜਿੰਦਰ ਸਿੰਘ, ਰਜਿੰਦਰ ਭੱਟੀ, ਬਲਵੀਰ ਸਿੰਘ ਮੈਡਮ ਸੁਨੀਤਾ, ਨਵਜੋਤ ਸਿੰਘ, ਰਾਕੇਸ ਕੁਮਾਰ ਸਿੰਗਲਾ, ਰਾਜੇਸ਼ ਅਗਰਵਾਲ, ਨਛੱਤਰ ਸਿੰਘ, ਪ੍ਰਮੋਦ ਸਿੰਘ, ਬਲਵੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਹੋਰ ਕਰਮਚਾਰੀ ਹਾਜਰ ਸਨ।   

No comments: