Tuesday, December 31, 2013

ਬਿਜਲੀ ਸੰਬਧੀ ਸ਼ਿਕਾਇਤਾਂ 24 ਘੰਟੇ ਅੰਦਰ ਹੱਲ ਕੀਤੀਆਂ ਜਾਣਗੀਆਂ

31-December-2014 18:56 IST
ਚੰਡੀਗੜ, 31 ਦਸੰਬਰ – ਬਿਲਾਂ ਤੋਂ ਸਬੰਧਤ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਸਬੰਧਤ ਦਫਤਰ ਵੱਲੋਂ ਸ਼ਿਕਾਇਤ ਮਿਲਣ ਜਾਂ ਸ਼ਿਕਾਇਤ ਰਜਿਸਟਰੇਸ਼ਨ ਤੋਂ 24 ਘੰਟੇ ਦੇ ਅੰਦਰ ਹੱਲ ਕੀਤਾ ਜਾਵੇਗਾ । ਉੱਤਰ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਰਦੇਸ਼ਕ ਅਨੁਰਾਗ ਅਗਰਵਾਲ ਨੇ ਅੱਜ ਦਸਿਆ ਕਿ ਸੁਪਰਡੈਂਟ ਕਾਰਜਕਾਰੀ ਇੰਜੀਨੀਅਰ ਅਤੇ ਉਪ-ਮੰਡਲ ਅਧਿਕਾਰੀ ਕੰਮ ਵਾਲੇ ਦਿਨਾਂ 'ਤੇ ਰੋਜਾਨਾ ਸਵੇਰੇ 9:00 ਵਜੇ ਤੋਂ 12:00 ਵਜੇ ਤਕ ਦਫਤਰ ਵਿਚ ਹਾਜ਼ਿਰ ਰਹਿਣਗੇ । ਮੁੱਖ ਇੰਜੀਨੀਅਰਾਂ ਨੂੰ ਵੀ ਹਰੇਕ ਸੋਮਵਾਰ ਨੂੰ ਬਿੱਲਾਂ ਤੋਂ ਸਬੰਧਤ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਦੇ ਆਦੇਸ਼ ਦਿੱਤੇ ਹਨ । ਉਨਾਂ ਦਸਿਆ ਕਿ ਨਿਗਮਾਂ ਦੀ ਵੈਬਸਾਇਟਾਂ ਦੇ ਨਾਲ-ਨਾਲ ਸਬੰਧਤ ਸੁਪਰਡੈਂਟ ਇੰਜੀਨੀਅਰਾਂ ਦੇ ਦਫਤਰਾਂ ਵਿਚ ਖਪਤਕਾਰ ਸ਼ਿਕਾਇਤ ਹੱਲ ਦੇ ਮੈਂਬਰਾਂ ਦੇ ਦੌਰੇ ਦੀ ਜਾਣਕਾਰੀ ਪਹਿਲੇ ਹੀ ਉਪਲੱਬਧ ਹੋਵੇਗੀ । ਮੈਂਬਰ ਨਵੀਂ ਸ਼ਿਕਾਇਤਾਂ ਦਰਜ ਕਰਨਗੇ ਅਤੇ ਪੈਂਡਿੰਗ ਸ਼ਿਕਾਇਤਾਂ 'ਤੇ ਪ੍ਰਕ੍ਰਿਆ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਉਨਾਂ ਨੇ ਇਹ ਵੀ ਦਸਿਆ ਕਿ ਰਾਜ ਦੇ ਬਿਜਲੀ ਖਪਤਕਾਰ ਰੋਜਾਨਾ 24 ਘੰਟੇ ਫਰੀ ਨੰਬਰ 1800-180-1615 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ । ਇਸ ਤੋਂ ਇਲਾਵਾ, ਖਪਤਕਾਰ ਯੂਨਿਕ ਨੰਬਰ 15533 'ਤੇ ਵੀ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ । ਉਹ ਨਿਗਮਾਂ ਦੀ ਵੈਬਸਾਇਟ 'ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ।
----------------------------------

No comments: