Friday, November 08, 2013

PAU ਵਿੱਚ ਹਾਇਕੂ ਮਿਲਣੀ ਦਾ ਆਯੋਜਨ

9 ਨਵੰਬਰ 2013 ਨੂੰ ਸਵੇਰੇ 10.00 ਵਜੇ
ਲੁਧਿਆਣਾ: 8 ਨਵੰਬਰ 2013: (ਪੰਜਾਬ ਸਕਰੀਨ ਬਿਊਰੋ): ਸਾਹਿਤਿਕ ਸਰਗਰਮੀਆਂ ਵਿੱਚ ਪਰਦੇ ਪਿਛੇ ਰਹਿ ਕੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਿਰੇ ਚੜ੍ਹਾਉਣ ਵਿੱਚ ਅਕਸਰ ਮਗਨ ਰਹਿਣ ਵਾਲੀ ਸ਼ਖਸੀਅਤ Jagdish Kaur ਹੁਰਾਂ ਵੱਲੋਂ ਜਾਰੀ ਇੱਕ ਪੋਸਟ ਮੁਤਾਬਿਕ  ਇੱਕ ਵਿਸ਼ੇਸ਼ ਆਯੋਜਨ 9 ਨਵੰਬਰ ਨੂੰ ਹੋ ਰਿਹਾ ਹੈ। ਸੱਦਾ ਪੱਤਰ ਦਾ ਵੇਰਵਾ ਇਸ ਪ੍ਰਕਾਰ ਹੈ:
ਨਿੱਘਾ ਸੱਦਾ-ਪੱਤਰ
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵਲੋਂ ਪੰਜਾਬੀ ਹਾਇਕੂ ਫੋਰਮ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ਵਿਚ 9 ਨਵੰਬਰ 2013 ਨੂੰ ਸਵੇਰੇ 10.00 ਵਜੇ ਹਾਇਕੂ ਮਿਲਣੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਹਾਇਕੂ ਬਾਰੇ ਵਿਚਾਰ ਵਟਾਂਦਰਾ, ਪੁਸਤਕਾਂ ਦਾ ਇਕ ਸਲਾਈਡ ਸ਼ੋਅ , ਹਾਇਕੂ ਵਿਧਾ ਬਾਰੇ ਅਮਰਜੀਤ ਸਾਥੀ ਜੀ ਦਾ ਇੱਕ ਥੀਮ ਲੈਕਚਰ , ਪ੍ਰੇਜੈਂਟੇਸ਼ਨ ਅਤੇ ਹਾਇਕੂ ਪਾਠ ਹੋਵੇਗਾ। ਹਾਇਕੂ ਲਾਇਬਰੇਰੀ ਲਈ ਪਰਵਾਸੀ ਹਾਇਕੂ ਲੇਖਕਾਂ ਦੇ ਸਹਿਯੋਗ ਨਾਲ ਜਮ੍ਹਾਂ ਕੀਤੀਆਂ ਕਿਤਾਬਾਂ ਦੀ ਪਰਦਰਸ਼ਨੀ ਵੀ ਕੀਤੀ ਜਾਵੇਗੀ। ਸਾਰੇ ਹਾਇਕੂ ਲੇਖਕਾਂ, ਚਾਹਵਾਨ ਪਾਠਕਾਂ ਅਤੇ ਜਗਿਆਸੂਆਂ ਨੂੰ ਸ਼ਾਮਲ ਹੋਣ ਲਈ ਆਦਰ ਸਹਿਤ ਸੱਦਾ ਦਿੱਤਾ ਜਾਂਦਾ ਹੈ।

Venue : Students' Home , Punjab Agricultural University Ludhiana
ਧੰਨਵਾਦ ਸਹਿਤ
ਜਗਦੀਸ਼ ਕੌਰ
Department of Journalism, Languages & Culture
PAU Ludhiana 

No comments: