Saturday, November 09, 2013

ਭਾਈ ਜਗਤਾਰ ਸਿੰਘ ਹਵਾਰਾ ਸਖਤ ਸੁਰਖਿਆ ਹੇਠ ਦਿੱਲੀ ਵਿਖੇ ਪੇਸ਼

Sat, Nov 9, 2013 at 10:36 PM
ਮਾਮਲੇ ਦੀ ਅਗਲੀ ਸੁਣਵਾਈ 12 ਅਤੇ 13 ਦਸੰਬਰ ਨੂੰ 
ਨਵੀਂ ਦਿੱਲੀ 9 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਤੋਂ ਤਕਰੀਬਨ ਦੋ ਘੰਟੇ ਦੇਰੀ ਨਾਲ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੁਰਿੰਦਰ ਸਿੰਘ ਕੰਡਾ ਜੋ ਕਿ ਜਮਾਨਤ ਤੇ ਹਨ ਉਹ ਪੇਸ਼ ਨਹੀ ਹੋ ਸਕੇ । ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹੋਣ ਕਰਕੇ ਅਜ ਭਾਈ ਹਵਾਰਾ ਦੇ ਵਕੀਲ ਮਨਿੰਦਰ ਸਿੰਘ ਨੇ ਗਵਾਹਾਂ ਨਾਲ ਤਕਰੀਬਨ ਇਕ ਘੰਟੇ ਤਕ ਕਰਾਸ ਬਹਿਸ ਕੀਤੀ।
ਪੇਸ਼ੀ  ਉਪਰੰਤ ਭਾਈ ਹਵਾਰਾ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਸਿੱਖ ਕੌਮ ਨੂੰ ਬਹੁਤ ਹੀ ਸੁਚੇਤ ਹੁਦਿੰਆਂ ਹੋਇਆ ਅਪਣੇ ਵੋਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ । ਹੁਣ ਸਮਾਂ ਆ ਗਿਆ ਹੈ ਸਾਨੂੰ ਅਪਣੇ ਸੁਚਜੇ ਲੀਡਰਾਂ ਦੀ ਪਹਿਚਾਣ ਕਰਨ ਦਾ । ਸਮੂਹ ਕੌਮ ਦਾ ਫਰਜ ਬਣਦਾ ਹੈ ਕਿ ਕੌਮੀ ਦਰਦ ਅਤੇ ਸਾਫ ਸੁੱਥਰਾ ਉਚਾ ਕਿਰਦਾਰ ਰਖਣ ਵਾਲੇ ਵੀਰਾਂ ਦਾ ਸਾਥ ਦੇਣਾਂ ਨਾ ਕਿ ਨਸ਼ੇ ਦੀ ਵਰਤੋਂ ਕਰ ਅਤੇ ਕਰਵਾ ਰਹੇ ਲੀਡਰਾਂ ਦਾ । ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਹਰਪਾਲ ਸਿੰਘ ਚੀਮਾ, ਭਾਈ ਗੁਰਚਰਨ ਸਿੰਘ, ਭਾਈ ਹਰਪ੍ਰੀਤ ਸਿੰਘ ਰਾਣਾਂ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ ।
ਮਾਮਲੇ ਦੀ ਅਗਲੀ ਸੁਣਵਾਈ 12 ਅਤੇ 13 ਦਸੰਬਰ ਨੂੰ ਹੋਵੇਗੀ।

No comments: