Tuesday, November 05, 2013

ਕਾਂਗਰਸ ਦੀ ਮਿਸਾਲੀ ਹਿੰਮਤ

ਸਮੁੱਚੀ ਕੇਂਦਰੀ ਲੀਡਰਸ਼ਿਪ ਵੱਲੋਂ ਛਤੀਸਗੜ੍ਹ ਦਾ ਚੋਣ ਦੌਰਾ 
                                                                                                                                   File photo
ਰਾਏਪੁਰ ਤੋਂ ਇੱਕ ਬਹੁਤ ਹੀ ਹਿੰਮਤ ਭਰੀ ਖਬਰ ਆ ਰਹੀ ਹੈ। ਖਬਰ ਇਹ ਹੈ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ 7 ਤੋਂ 9 ਨਵੰਬਰ ਦਰਮਿਆਨ ਛੱਤੀਸਗੜ੍ਹ ਦਾ ਦੌਰਾ ਕਰਨਗੇ। ਸਿਰਫ ਏਨਾ ਹੀ ਨਹੀਂ ਇਨ੍ਹਾਂ ਤੋਂ ਇਲਾਵਾ ਕਾਂਗਰਸ ਦੇ ਬਹੁਤ ਸਾਰੇ ਹੋਰ ਸੀਨੀਅਰ ਨੇਤਾ ਅਤੇ ਕਈ ਕੇਂਦਰੀ ਮੰਤਰੀ ਵੀ ਵੱਖ-ਵੱਖ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ। ਛੱਤੀਸਗੜ੍ਹ ਕਾਂਗਰਸ ਮੀਡੀਆ ਵਿਭਾਗ ਦੇ ਮੁਖੀ ਸ਼ੈਲੇਸ਼ ਨਿਤਿਨ ਤ੍ਰਿਵੇਦੀ ਨੇ ਜਾਣਕਾਰੀ ਦਿੱਤੀ ਹੈ ਕਿ ਸੋਨੀਆ ਗਾਂਧੀ 7 ਨਵੰਬਰ ਨੂੰ ਡੋਂਗਰਗਾਓਂ ‘ਚ ਜਨ ਸਭਾ ਨੂੰ ਸੰਬੋਧਨ ਕਰੇਗੀ। ਰਾਹੁਲ ਗਾਂਧੀ ਕਾਂਕੇਰ ਅਤੇ ਰਾਜਨਾਂਦਗਾਓਂ ‘ਚ 8 ਨਵੰਬਰ ਨੂੰ ਜਨਸਭਾ ਨੂੰ ਸੰਬੋਧਨ ਕਰਨਗੇ ਅਤੇ 9 ਨਵੰਬਰ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਾਏਪੁਰ ‘ਚ ਨਾਗਰਿਕਾਂ ਨੂੰ ਸੰਬੋਧਨ ਕਰਨਗੇ। ਇਸ ਤਰ੍ਹਾਂ ਤਕਰੀਬਨ ਤਕਰੀਬਨ ਸਾਰਾ ਛਤੀਸਗੜ੍ਹ ਹੀ ਕਾਂਗਰਸ ਦੀ ਪ੍ਰਚਾਰ ਮੁਹਿੰਮ ਦਾ ਨਿਸ਼ਾਨਾ ਰਹੇਗਾ। ਇਹ ਮੁਹਿੰਮ ਸਾਬਿਤ ਕਰੇਗੀ ਕਿ ਕਾਂਗਰਸ ਛਤੀਸਗੜ੍ਹ ਵਿਚਲੇ ਨਕਸਲੀਆਂ ਦੀ ਕੋਈ ਪ੍ਰਵਾਹ ਨਹੀਂ ਕਰਦੀ ਅਤੇ ਉਸਨੂੰ ਅਜਿਹਾ ਕੋਈ ਡਰ ਨਹੀਂ। ਚੇਤੇ ਰਹੇ ਕਿ 31 ਮਈ 2013 ਨੂੰ ਹੋਏ ਇੱਕ ਵੱਡੇ ਨਕਸਲੀ ਹਮਲੇ ਵਿੱਚ ਕਾਂਗਰਸ ਦੀ ਤਕਰੀਬਨ ਸਾਰੀ ਸੂਬਾਈ ਲੀਡਰਸ਼ਿਪ ਮਾਰੀ ਗਈ ਸੀ ਜਿਹਨਾਂ ਵਿੱਚ ਕਾਂਗਰਸ ਦੇ ਸੂਬਾਈ ਪ੍ਰਧਾਨ ਨੰਦ ਕੁਮਾਰ ਪਟੇਲ, ਸੀਨੀਅਰ ਕਾਂਗਰਸ ਆਗੂ ਅਤੇ ਨਕਸਲੀਆਂ ਨਾਲ ਲੋਹਾ ਲੈਣ ਵਾਲੇ ਮਹਿੰਦਰ ਕਰਮਾ ਅਤੇ ਇੱਕ ਹੋਰ ਸੀਨੀਅਰ ਕੇਂਦਰੀ ਆਗੂ ਵਿੱਦਿਆ ਚਰਨ ਸ਼ੂਕਲਾ ਸਮੇਤ ਦੋ ਦਰਜਨ ਤੋਂ ਵਧ ਲੀਡਰ ਮਾਰੇ ਗਾਏ ਸਨ। ਇਸ ਦੇ ਬਾਵਜੂਦ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਏਨੀ ਵੱਡੀ ਚੋਣ ਮੁਹਿੰਮ ਦਾ ਆਯੋਜਨ ਕਿਸੇ ਹਿਮਤ ਨਾਲੋਂ ਘੱਟ ਨਹੀਂ। 
ਇਸ ਤੋਂ ਪਹਿਲਾਂ 5 ਨਵੰਬਰ ਨੂੰ ਕਾਂਗਰਸ ਦੇ ਫੰਡ ਮੁਖੀ ਅਤੇ ਛੱਤੀਸਗੜ੍ਹ ਦੇ ਚੋਣ ਮੁਹਿੰਮ ਕਮੇਟੀ ਦੇ ਪ੍ਰਮੁੱਖ ਮੋਤੀਲਾਲ ਵੋਰਾ ਰਾਜਨਾਂਦਗਾਓਂ ‘ਚ ਚੋਣ ਸਭਾ ਨੂੰ ਸੰਬੋਧਨ ਕਰਨਗੇ। ਦੁਪਹਿਰ 2 ਵਜੇ ਹੋਣ ਵਾਲੀ ਜਨ ਸਭਾ ‘ਚ ਰਾਜ ਸਭਾ ਮੈਂਬਰ ਮੋਹਸਿਨਾ ਕਿਦਵਈ, ਸੂਬੇ ਦੇ ਪਹਿਲੇ ਮੁੱਖ ਮੰਤਰੀ ਅਜੀਤ ਜੋਗੀ, ਕੇਂਦਰੀ ਰਾਜ ਮੰਤਰੀ ਅਤੇ ਛੱਤੀਸਗੜ੍ਹ ਦੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਡਾ. ਚਰਨਦਾਸ ਮਹੰਤ ਅਤੇ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਵੀ ਵੋਟਰਾਂ ਨੂੰ ਸੰਬੋਧਨ ਕਰਨਗੇ। ਹੁਣ ਦੇਖਣਾ ਹੈ ਕਿ ਨਕਸਲੀ ਗੁੱਟ ਅਤੇ ਆਮ ਜਨਤਾ ਇਸ ਨੂੰ ਕਿਵੇਂ ਲੈਂਦੇ ਹਨ? ਛਤੀਸਗੜ੍ਹ ਵਿੱਚ ਨਕਸਲੀ ਹਮਲਾ ਇੱਕ ਬਹੁਤ ਵੱਡੀ ਘਟਨਾ ਸੀ ਪਰ ਕਾਂਗਰਸ ਦੀ ਚੋਣ ਮੁਹਿੰਮ ਉਸਤੋਂ ਘੱਟ ਵੱਡੀ ਨਹੀਂ!

ਹੇਠਾਂ ਦਿੱਤੇ ਸਬੰਧਤ ਲਿੰਕ ਵੀ ਜ਼ਰੂਰ ਦੇਖੋ 
ਖੁਦ ਕਾਂਗਰਸੀ ਹੀ ਨਿਕਲੇ ਹਮਲਾਵਰ ਨਕਸਲੀਆਂ ਦੇ ਮੁਖਬਰ 
 ਨਹੀਂ ਰਹੇ ਨਕਸਲੀ ਹਮਲੇ ਦਾ ਸ਼ਿਕਾਰ ਹੋਏ ਵੀ ਸੀ ਸ਼ੂਕਲਾ 
ਮਾਓਵਾਦੀ ਹਿੰਸਾ:ਦੱਬੇ-ਕੁਚਲਿਆਂ ਦੀ ਹਿੰਸਾ      

No comments: