Friday, November 08, 2013

ਗੂਰੁ ਗੋਬਿੰਦ ਸਿੰਘ ਸੱਟਡੀ ਸਰਕਲ ਪ੍ਰੋਗਰਾਮ ਦਾ ਉਦਘਾਟਨ ਕੀਤਾ ਅੇਸਜੀਪੀਸੀ ਮੁਖੀ ਨੇ

Fri, Nov 8, 2013 at 6:12 PM
ਆਖਿਆ:ਐਸਜੀਪੀਸੀ ਹੁਣ ਅਮਰੀਕਾ ਵਿਚ ਵੀ ਸਰਗਰਮ 
ਸਰਕਲ ਨੇ ਨਾਰੀ ਦੇ ਅਸ਼ਲੀਲ ਚਿਤਰਨ ਦੇ ਖਿਲਾਫ ਫੇਰ ਕੀਤੀ ਆਵਾਜ ਬੁਲੰਦ
ਲੁਧਿਆਣਾ, 8 ਨਵੰਬਰ, 2013 : (ਪੰਜਾਬ ਸਕਰੀਨ ਬਿਊਰੋ): ਸ਼੍ਰੋਮਣੀ ਗੂਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅੱਜ ਦਸਿਆ ਕਿ ਐਸਜੀਪੀਸੀ ਨੂੰ ਯੂਐਸਏ ਦੇ ਯੁਬਾ ਸ਼ਹਿਰ ਵਿਚ ਕਮੇਟੀ ਨੂੰ ਯੁਰੋਪ ਅਤੇ ਅਮਰਿਕਾ ਵਿਚ ਅਪਣੀ ਧਾਰਮਿਕ ਸਰਗਰਮੀਆਂ ਲਈ 13 ਏਕੜ੍ਹ ਦੀ ਜਮੀਨ ਅਲਾਟ ਕੀਤੀ ਹੈ । ਸਰਦਾਰ ਅਵਤਾਰ ਸਿੰਘ ਮਕੱੜ ਅੱਜ ਲੁਧਿਆਣਾ ਵਿਖੇ ਗੂਰੁ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਤਿੰਨ ਦਿਨਾਂ 41ਵੇਂ ਸਲਾਨਾ ਸਮਾਗਮ ਦੇ ਉਦਘਾਟਨੀ ਸੈਸ਼ਨ ਦੇ ਦੋਰਾਨ ਇਸ ਇਕੱਤਰਤਾ ਨੂੰ ਸੰਬੋਧਤ ਕਰ ਰਹੇ ਸਨ । ਉਨ੍ਹਾਂ ਨੇ ਦਸਿਆ ਕਿ ਯੁਬਾ ਸ਼ਹਿਰ ਵਿਚ ਅੇਸਜੀਪੀਸੀ ਨੂੰ 13.08 ਏਕੜ ਦੀ ਜ਼ਮੀਨ ਅਲਾਟ ਹੋਈ ਹੈ ਜਿਸ ਵਿਚ ਹੁਣ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ । ਇਸਤੋਂ ਸਿੱਖ ਧਰਮ ਨੂੰ ਵਿਦੇਸ਼ੀ ਧਰਤੀ ਤੇ ਅਪਣੀ ਵੱਖਰੀ ਪਛਾਣ ਬਣਾਉਣ ਵਿਚ ਸਹਾਇਤਾ ਮਿਲੇਗੀ ਅਤੇ ਉਥੇ ਰਹਿਣ ਵਾਲੇ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਹੋਵੇਗੀ । ਸਿੱਖ ਧਰਮ ਦੇ ਪ੍ਰਤੀ ਪੈਦਾ ਹੋਏ ਮੱਤਭੇਦਾਂ ਦੇ ਚਲਦੇ ਅਮਰਿਕਾ ਵਿਚ ਸਿੱਖ ਧਰਮ ਦੇ ਨਾਗਰਿਕਾਂ ਤੇ ਕਈ ਵਾਰ ਹਮਲੇ ਹੋਏ ਹਨ । ਉਹਨਾਂ ਨੇ ਦਸਿਆ ਕਿ ਹੁਣ ਅਮਰੀਕਾ ਵਿਚ ਸਥਾਪਤ ਹੋਏ ਉਨ੍ਹਾਂ ਦੇ ਦਫਤਰ  ਸਿੱਖ ਧਰਮ ਦੀ ਨੁਮਾਇੰਦਗੀ ਕਰਨਗੇ ਅਤੇ ਆਪਣੀਆਂ ਧਾਰਮਕ ਸਰਗਰਮੀਆਂ ਨੂੰ ਜਾਰੀ ਰੱਖਣਗੇ।  

ਇਸੇ ਦੌਰਾਨ ਜੀਜੀਐਸਐਸਸੀ ਦੇ ਸਾਲਾਨਾ ਸਮਾਗਮ ਦੇ ਸ਼ਾਨਦਾਰ ਸ਼ੁਰੁਆਤ ਹੋਈ ਜਿਸ ਵਿਚ ਪੂਰੇ ਪੰਜਾਬ, ਭਾਰਤ ਅਤੇ ਵਿਸ਼ਵ ਦੀ ਪ੍ਰਮੁਖ ਜੱਥੇਬੰਦੀਆਂ  ਨੇ ਭਾਗ ਲਿਆ । ਪ੍ਰੋਗਰਾਮ ਵਿਚ ਕਰੀਬ 250 ਅਹੁਦੇਦਾਰ ਅਤੇ ਮੈਂਬਰਾਂ ਦੀ ਸ਼ਮੂਲੀਅਤ ਵੀ ਵੇਖਣ ਨੂੰ ਮਿਲੀ। ਪ੍ਰੋਗਰਾਮ ਦੀ ਮੁੱਖ ਵਿਸ਼ੇਸ਼ਤਾ ਗੁਰਮਤ ਸਿੰਧਾਂਤਾ ਦਾ ਪ੍ਰਸਾਰ ਸੀ ਜਿਸ ਵਿਚ ਸਮਾਜ ਦੇ ਸਾਰੇ ਵਰਗਾਂ ਨੇ ਸਰਗਰਮੀ ਨਾਲ ਸ਼ਿਰਕਤ ਕੀਤੀ । ਜੀਜੀਐਸਐਸਸੀ ਨੂੰ ਯੁਨੇਸਕੋ ਵਲੋਂ ਮੈਸੰਜਰ ਆਫ ਪੀਸ ਵੱਜੋਂ ਨਵਾਜਿਆ ਗਿਆ ਹੈ।  ਇਸ ਮੋਕੇ ਤੇ ਉਨ੍ਹਾਂ ਨੇ ਦਸਿਆ ਕਿ ਅਸੀਂ ਆਪਣੀ ਸਾਲਾਨਾ ਰਿਪੋਰਟ ਅੇਸਜੀਪੀਸੀ ਪ੍ਰਧਾਨ  ਸਰਦਾਰ ਅਵਤਾਰ ਸਿੰਘ ਮਕੱੜ ਤੋਂ ਰਲੀਜ਼ ਕਰਵਾਈ ਹੈ । ਅਸੀਂ ਸਿਖਿਆ, ਮਹਿਲਾ ਸ਼ਕਤੀਕਰਣ ਅਤੇ ਭਾਸ਼ਾ ਤੇ ਸਭਿਆਚਾਰ ਦੇ ਪ੍ਰਸਾਰ ਵਿਚ ਜਤਨਸ਼ੀਲ ਹਾਂ । ਸਾਡਾ ਸਾਲਾਨਾ ਸਮਾਗਮ ਸਦੀਆਂ ਕੋਸ਼ਿਸ਼ਾਂ ਦੀ ਝਲਕ ਪੇਸ਼ ਕਰਦਾ ਹੈ । ਅਸੀਂ ਇਸਤਰੀ ਸਤਸੰਗ ਸਭਾ ਦੇ ਨਾਲ ਮਿਲਕੇ ਕੰਮ ਕਰ ਰਹੇ ਹਾਂ ਜਿਸ ਰਾਹੀਂ ਅਸੀਂ ਇਸ਼ਤਿਹਾਰਾਂ ਵਿਚ ਅੋਰਤਾਂ ਦੇ ਅਸ਼ਲੀਲ ਚਿਤਰਨ ਦਾ ਵਿਰੋਧ ਕਰਦੇ ਹਾਂ ।

ਦੇਸ਼ ਵਿਚ ਕਰੀਬ 150 ਸਰਕਲ ਸਥਾਪਤ ਕਰਣ ਦੀ ਯੋਜਨਾ ਬਣਾਈ ਗਈ ਹੈ ਜਿਸ ਵਿਚ ਨੌਜਵਾਨਾਂ ਦੇ ਵਿਕਾਸ ਨੂੰ ਧਿਆਨ ਵਿਚ ਰਖਿਆ ਗਿਆ ਹੈ । ਨੋਨ ਪ੍ਰੋਫੇਸ਼ਨਲਾਂ ਨੁੰ ਗੁਰਬਾਨੀ ਅਤੇ ਕੀਰਤਨ ਗਾਇਨ ਕਰਵਾਉਣਾ ਵੀ ਸਾਡੀ ਪ੍ਰਾਥਮਿਕਤਾ ਹੋਵੇਗੀ ਜਿਸ ਹੇਠ ਇਕ ਸਾਲ ਵਿਚ ਕਰੀਬ 11 ਹਜਾਰ ਵਿਦਿਆਰਥੀਆਂ ਨੂੰ ਜੋੜਨ ਦਾ ਯਤਨ ਵੀ ਕੀਤਾ ਜਾਵੇਗਾ। ਸਰਕਲ ਕਨਾਡਾ ਵਿਚ ਗੂਰਮਤ ਕ੍ਰੈਸ਼ ਕੋਰਸ ਵੀ ਕਰਵਾ ਰਿਹਾ ਹੈ ।

ਅੱਜ ਆਯੋਜਤ ਕੀਤੇ ਗਏ ਪ੍ਰੋਗਰਾਮ ਵਿਚ ਚੰਡੀਗੜ੍ਹ ਤੋਂ ਆਏ ਇੰਟਰਨੈਸ਼ਨਲ ਪ੍ਰਚਾਰਕ ਭਾਈ ਅਮਰੀਕ ਸਿੰਘ ਨੇ ਮਾਨਵਤਾ ਦੀ ਸੇਵਾ ਕਰਣ ਦੇ ਲਈ ਪ੍ਰੇਰਤ ਕੀਤਾ ਗਿਆ । ਫਰੀਦਕੋਟ ਵਿਖੇ ਖੇਤੀ ਅਧਿਕਾਰੀ ਡਾ ਅਵਨਿੰਦਰ ਪਾਲ ਸਿੰਘ ਅਤੇ ਸਰਕਲ ਦੇ ਚੇਅਰਮੈਨ ਸਰਦਾਰ ਪ੍ਰਤਾਪ ਸਿੰਘ ਅਤੇ ਮੁੱਖ ਸਕਤਰ ਸਰਦਾਰ ਜਤਿੰਦਰ ਪਾਲ ਸਿੰਘ ਨੇ ਜ੍ਥ੍ਥੇਬੰੜਕ ਪੱਖੋਂ ਪੇਸ਼ ਆ ਰਹੀਆਂ ਚੁਨੌਤੀਆਂ ਤੇ ਚਿੰਤਨ ਮਨਨ ਕੀਤਾ । ਗੂਰੁ ਗੋਬਿੰਦ ਸਿੰਘ ਸਟੱਡੀ ਸਰਕਲ ਚਾਰ ਦੇਸ਼ਾਂ ਅਤੇ ਭਾਰਤ ਦੇ 17 ਸੂਬਿਆਂ ਵਿਚ ਸਰਗਰਮ ਹੈ ਜੋ ਕਿ ਪੰਜ ਕੋੰਸਲਾਂ, ਅੱਠ ਚੈਨਲਾਂ ਅਤੇ 54 ਖੰਡਾਂ ਵਿਚ ਵੰਡਿਆ ਹੋਇਆ ਹੈ। ਕਲ ਆਯੋਜਤ ਹੋਣ ਵਾਲੇ ਪ੍ਰੋਗਰਾਮਾਂ ਵਿਚ ਸ਼ਿਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਇਕ ਸੈਮਿਨਾਰ ਵਿਚ ਲੀਡਰਸ਼ਿਪ ਕੁਵਾਲਿਟੀ ਬਾਰੇ ਅਪਣੇ ਵਿਚਾਰ ਪ੍ਰਗਟ ਕਰਨਗੇ। 

No comments: