Saturday, November 30, 2013

ਇੰਡੀਅਨ ਆਇਲ ਨੇ ਖੋਹਲਿਆ ਲੁਧਿਆਣਾ ਦੂਸਰਾ ਆਟੋ ਐਲਪੀਜੀ ਸੁਵਿਧਾ ਸੈਂਟਰ

ਲੁਧਿਆਣਾ ਦੇ ਲੋਕਾਂ ਨੂੰ ਹੋਈ ਹੋਰ ਸਹੂਲਤ 
ਲੁਧਿਆਣਾ: 30 ਨਵੰਬਰ 2013: (ਪੰਜਾਬ ਸਕਰੀਨ): ਜ਼ਿੰਦਗੀ ਦੀ ਰਫਤਾਰ ਤੇਜ਼ੀ ਨਾਲ ਵਧ ਰਹੀ ਹੈ ਨਾਲ  ਵਧ ਰਹੀ ਹੈ ਨਵੇਂ ਯੁਗ ਦੀ ਜ਼ਿੰਦਗੀ ਦੇ ਨਵੇਂ ਅੰਦਾਜ਼।  ਇਸ ਜ਼ਿੰਦਗੀ  ਨੂੰ ਹੋਰ ਸੁਖਦਾਈ ਅਤੇ ਆਰਾਮਦਾਇਕ ਲਈ ਲੁਧਿਆਣਾ ਦੀ  ਗਿੱਲ ਰੋਡ ਤੇ ਖੋਹਲਿਆ ਗਿਆ ਹੈ ਆਟੋ ਐਲਪੀਜੀ ਸੁਵਿਧਾ ਕੇਂਦਰ। ਮੈਸਰਜ਼ ਗਿੱਲ ਰੋਡ ਸਰਵਿਸ ਸਟੇਸ਼ਨ ਲੁਧਿਆਣਾ ਵਿਖੇ ਇਸ ਰਿਟੇਲ ਆਊਟਲੈਟ ਦਾ ਉਦਘਾਟਨ  ਪ੍ਰਮਾਤਮਾ ਨਾਮ ਲੈ  ਕੇ ਕੀਤਾ ਗਿਆ। ਇਸ ਮੌਕੇ ਤੇ ਕੰਪਨੀ ਦੇ ਸੂਬਾਈ ਪਧਰੀ ਦਫਤਰ ਦੇ ਐਗਜੈਕੁਟਿਵ ਡਾਇਰੈਕਟਰ  ਗੁਪਤਾ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਸਨ।  ਕਾਬਿਲੇ ਜ਼ਿਕਰ ਹੈ ਕਿ ਇਸਤੋਂ ਪਹਿਲਾਂ ਅਜਿਹਾ ਕੇਂਦਰ ਫਿਰੋਜ਼ਪੁਰ ਰੋਡ ਤੇ ਵੀ ਖੋਹਲਿਆ ਗਿਆ ਸੀ ਜਿਹੜਾ ਬੜੀ ਸਫਲਤਾ ਨਾਲ ਲੋਕਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਿਹਾ ਹੈ।

No comments: