Friday, November 29, 2013

ਜ਼ਿਲਾ ਪੱਧਰੀ ਪਸ਼ੂ ਧਨ ਪ੍ਰਦਰਸ਼ਨੀ ਤੇ ਦੁੱਧ ਚੁਆਈ ਮੁਕਾਬਲੇ ਸ਼ੁਰੂ

   ਕੁੱਲ 48 ਕੈਟਾਗਿਰੀਆਂ ਵਿੱਚ ਕਰਵਾਏ ਜਾਣਗੇ ਮੁਕਾਬਲੇ     Fri, Nov 29, 2013 at 8:29 PM
ਅੰਮ੍ਰਿਤਸਰ: 29 ਨਵੰਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ): ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਵਾਸਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਦੋ ਦਿਨਾਂ ਜ਼ਿਲ੍ਹਾ ਪੱਧਰੀ ਪਸ਼ੂਧਨ ਪ੍ਰਦਰਸ਼ਨੀ ਅਤੇ ਦੁੱਧ ਚੁਆਈ ਮੁਕਾਬਲੇ ਵੱਲਾ ਪਸ਼ੂ ਮੇਲਾ ਗਰਾਉਂਡ ਅੰਮ੍ਰਿਤਸਰ ਵਿਖੇ ਅੱਜ ਸ਼ੁਰੂ ਹੋ ਗਏੇ ਹਨ। ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਕੀਤਾ ਗਿਆ।
      ਇਸ ਪਸ਼ੂ ਧਨ ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ, ਕਿ ਇਹਨਾਂ ਮੁਕਬਲਿਆਂ ਵਿੱਚ ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਸੂਰਾਂ ਆਦਿ ਦੀਆਂ ਵੱਖ ਵੱਖ ਨਸਲਾਂ ਦੇ ਮੁਕਾਬਲੇ, ਨੁਕਰਾ ਅਤੇ ਮਾਰਵਾੜੀ ਨਸਲ ਦੇ ਘੋੜੇ, ਘੋੜੀਆਂ ਦੇ ਮੁਕਾਬਲਿਆਂ ਤੋਂ ਇਲਾਵਾ ਨਸ਼ਲਾਂ ਦੀਆਂ ਮੱਝਾਂ ਗਾਵਾਂ ਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਪੋਲਟਰੀ ਵਿੱਚ ਦੇਸੀ ਮੁਰਗੇ,ਬਤੱਖਾਂ ਅਤੇ ਟਰੱਕੀ ਦੇ ਮੁਕਾਬਲੇ ਵੀ ਹੋਣਗੇ। ਇਸ ਤਰ੍ਹਾਂ ਕੁੱਲ 48 ਕੈਟਾਗਿਰੀਆਂ ਵਿੱਚ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਪਸ਼ੂ ਪਾਲਕਾਂ ਨੂੰ ਦਿਲ ਖਿੱਚਵੇਂ 5.50 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।
ਡਿਪਟੀ ਡਾਇਰੈਕਟਰ ਪਸੂ ਪਾਲਣ ਅੰਮ੍ਰਿਤਸਰ ਡਾ: ਸ਼ੋਰੀ ਨੇ ਦੱਸਿਆ, ਕਿ ਅੱਜ ਦੁਪਿਹਰ ਤੱਕ ਲਗਭਗ ਇੱਕ ਹਜ਼ਾਰ ਪਸ਼ੂਆਂ ਦੀ ਰਜ਼ਿਸਟਰੇਸ਼ਨ ਹੋ ਚੁੱਕੀ ਹੈ। ਜੇਤੂਆਂ ਦਾ ਨਿਰਣਾ ਕਰਨ ਲਈ ਗੁਰੂ ਅੰਗਦ ਦੇਵ ਯੂਨੀਵਿਰਸ਼ਟੀ ਆਫ ਵੈਟਨਰੀ ਸਾਇੰਸ਼, ਖਾਲਸਾ ਕਾਲਜ ਆਫ ਵੈਟਨਰੀ ਕਾਲਜ ਅੰਮ੍ਰਿਤਸਰ, ਫੌਜ ਦੇ ਆਰ.ਵੀ.ਸੀ. ਮਾਹਿਰ ਅਤੇ ਦੂਜੇ ਜ਼ਿਲ੍ਹਿਆਂ ਤੋਂ ਪਸ਼ੂ ਪਾਲਣ ਵਿਭਾਗ ਦੇ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆ ਹਨ।  
ਅੱਜ ਦੇ ਸ਼ੋਅ ਦਾ ਮੁੱਖ ਆਕਰਸ਼ਨ ਡੋਗ ਸ਼ੋਅ ਅਤੇ ਘੋੜਿਆਂ ਦੇ ਮੁਕਾਬਲੇ ਸਨ। ਅੰਮ੍ਰਿਤਸਰ ਜ਼ਿਲ੍ਹੇ ਤੋ ਵੱਖ-ਵੱਖ ਪਿੰਡਾ, ਕਸਬਿਆਂ ਅਤੇ ਸਹਿਰ ਤੋ ਲੱਗਭਗ ਹਰ ਨਸਲ ਦਾ ਕੁੱਤਾ ਮੇਲੇ ਵਿਚ ਵੇਖਿਆ ਜਾ ਸਕਦਾ ਸੀ। ਮਹਿਤਾ ਪਿੰਡ ਤੋਂ ਸਾਹਬ ਸਿੰਘ ਦੀ ਐਚ.ਐਫ. ਵੱਛੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਮਰ ਇਕਬਾਲ ਸਿੰਘ ਵਾਸੀ ਗਿਲਵਾਲੀ ਦੀ ਸਭ ਤੋਂ ਵਧੀਆ ਵਛੇਰੀ ਮਾੜਵਾੜੀ ਨੇ ਪਹਿਲਾ ਸਥਾਨ,  ਸਰਦੂਲ ਸਿੰਘ ਵਾਸੀ ਡੇਰਾ ਬਾਬਾ ਤੇਜਾ ਸਿੰਘ ਸੈਦਪੁਰ ਸਭ ਤੋਂ ਵਧੀਆ ਮੁਹਰਾ ਕੱਟੀ ਅਤੇ ਤਰਲੋਕ ਸਿੰਘ ਵਾਸੀ ਕੋਟ ਖਾਲਸਾ ਦੇ ਸਭ ਤੋਂ ਵਧੀਆ ਬੱਕਰੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਗੀਰ ਸਿੰਘ ਵਾਸੀ ਬਾਬੋਵਾਲ ਦੀ ਬੱਕਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰਾਜਵਿੰਦਰ ਸਿੰਘ ਵਾਸੀ ਲੁੱਧੜ ਦੇ ਲੈਬਰਾ ਕੁੱਤੇ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਪਿੰਡ ਮੀਰਾਕੋਟ ਦੇ ਜਗਰੂਪ ਸਿੰਘ ਦੀ ਵਛੇਰੀ ਨੁੱਕਰੀ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਸਭ ਤੋਂ ਵੱਧੀਆ ਮੁੱਹਰਾ ਝੋਟੀ ਬੁਲਾਰਾ ਪਿੰਡ ਵਾਸੀ ਸਤਨਾਮ ਸਿੰਘ ਅਤੇ ਮੁੱਹਰਾ ਮੱਝ ਸਠਿਆਲਾ ਪਿੰਡ ਦੇ ਹਰਜਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਡਾ ਸ਼ੋਰੀ ਨੇ ਦੱਸਿਆ ਕਿ 30 ਨਵੰਬਰ ਨੂੰ ਇਨਾਮ ਵੰਡ ਸਮਾਰੋਹ ਹੋਵੇਗਾ ਜਿਸ ਵਿੱਚ ਜੇਤੂ ਪਸ਼ੂ ਪਾਲਕਾਂ ਨੂੰ ਇਨਾਮਾਂ ਦੀ ਵੰਡ ਸ੍ਰ: ਗੁਲਜਾਰ ਸਿੰਘ ਰਣੀਕੇ, ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਕਰਨਗੇ।

No comments: