Tuesday, November 12, 2013

ਕੋਰੀਅਨ ਯੁੱਧ ਦੇ ਹੀਰੋ ਸਿੱਖ ਫੌਜੀਆਂ ਦਾ ਸਨਮਾਨ

Tue, Nov 12, 2013 at 5:46 PM
ਇਹ ਸਨਮਾਣ ਸ਼ਲਾਘਾਯੋਗ:ਜਥੇਦਾਰ ਅਵਤਾਰ ਸਿੰਘ 
ਅੰਮ੍ਰਿਤਸਰ-12-ਨਵੰਬਰ 2013:(ਕਿੰਗ//ਪੰਜਾਬ ਸਕਰੀਨ): ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਰਲੀਜ਼ 'ਚ ਕਿਹਾ ਕਿ ਕੈਨੇਡਾ ਵਿਚ ਸਾਬਕਾ ਫ਼ੌਜੀਆਂ ਦੇ ਹਫਤਾ ਸਮਾਰੋਹ ਦੌਰਾਨ 1950 ਦੇ ਕੋਰੀਅਨ ਯੁੱਧ ਵਿਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਦਾ ਕੈਨੇਡਾ ਦੇ ਐਮ. ਪੀ. ਪਰਮ ਗਿੱਲ ਵੱਲੋਂ ਸਿੱਖ ਹੈਰੀਟੇਜ ਮਿਉੂਜ਼ੀਅਮ ਵਿਚ ਸਨਮਾਨਿਤ ਕਰਨਾ ਇਕ ਸ਼ਲਾਘਾਯੋਗ ਕਦਮ ਦੱਸਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੂਜੇ ਵਿਸ਼ਵ-ਯੁੱਧ ਵਿੱਚ ਹਿੱਸਾ ਲੈਣ ਵਾਲੇ ਸਿੱਖ ਫ਼ੌਜੀਆਂ ਨੂੰ ਬਰਤਾਨੀਆਂ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਵਿਸ਼ਵ ਭਰ ਵਿਚ ਸਿੱਖ ਜਿਸ ਦੇਸ਼ ਵਿਚ ਵੀ ਵੱਸਦੇ ਹਨ ਉਸ ਦੇਸ਼ ਦੀ ਸੁਰੱਖਿਆ ਅਤੇ ਤਰੱਕੀ ਦੇ ਮੁਦੱਈੇ ਰਹੇ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਸਿੱਖਾਂ ਨੂੰ ਚੰਗੇ ਕੰਮਾਂ ਕਰਕੇ ਵਿਦੇਸ਼ਾਂ ਵਿਚ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਕੁਝ ਦੇਸ਼ ਸਿੱਖਾਂ ਦੇ ਧਾਰਮਿਕ ਚਿਨ੍ਹ ਅਤੇ ਸਿੱਖਾਂ ਦੀ ਪਹਿਚਾਨ ਦੀ ਪ੍ਰਤੀਕ ਦਸਤਾਰ ਉੱਪਰ ਪਾਬੰਦੀ ਲਗਾ ਰਹੇ ਹਨ। ਉਹਨਾਂ ਕਿਹਾ ਕਿ ਜਿੰਨੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਸਿੱਖ ਆਪਣਾ ਫ਼ਰਜ ਕਦੇ ਨਹੀਂ ਭੁਲਦੇ।
ਉਹਨਾਂ ਕਿਹਾ ਕਿ ਜਿਹੜੇ ਦੇਸ਼ ਸਿੱਖਾਂ ਦੇ ਧਾਰਮਿਕ ਚਿਨ੍ਹਾਂ ਅਤੇ ਪਹਿਚਾਣ ਦੀ ਪ੍ਰਤੀਕ ਦਸਤਾਰ ਤੇ ਪਾਬੰਦੀ ਲਗਾ ਰਹੇ ਹਨ ਉਹਨਾਂ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ।

No comments: