Wednesday, November 13, 2013

ਬੱਚਿਆਂ ਦੇ ਨਾਲ ਨਾਲ ਵੱਡਿਆਂ ਨੇ ਵੀ ਯਾਦ ਕੀਤਾ ਚਾਚਾ ਨਹਿਰੂ ਨੂੰ

ਬਾਲ ਦਿਵਸ ਮੌਕੇ ਕਰਾਇਆ ਗਿਆ ਫੈਂਸੀ ਡ੍ਰੈਸ ਮੁਕਾਬਲਾ       Wed, Nov 13, 2013 at 4:16 PM
ਲੁਧਿਆਣਾ: 13 ਨਵੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਬਿਊਰੋ): ਸਮਾਜਿਕ ਅਤੇ ਸਿਆਸੀ ਤਬਦੀਲੀਆਂ ਦੇ ਬਾਵਜੂਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੁਰਾਂ ਦਾ ਚਾਚਾ ਨਹਿਰੂ ਵਾਲਾ ਰੂਪ ਅਜੇ ਤੱਕ ਹਰਮਨ ਪਿਆਰਾ ਹੈ। ਇਸ ਮੌਕੇ ਅਜੇ ਵੀ ਪੂਰੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਥਾਂ ਥਾਂ ਸਮਾਗਮ ਹੁੰਦੇ ਹਨ। ਇਹਨਾਂ ਸਮਾਗਮਾਂ ਵਿੱਚ ਪੰਡਤ ਨਹਿਰੂ ਦੇ ਸਿਆਸੀ ਵਿਰੋਧੀਆਂ ਨੇ ਵੀ ਸ਼ਾਮਿਲ ਹੋਣ ਤੋਂ ਗੁਰੇਜ਼ ਨਹੀਂ ਕੀਤਾ। ਇਸ ਦਿਨ ਦੇ ਮੌਕੇ ਤੇ ਹੋਮ ਐਂਡ ਹੈਵਨ ਨਰਸਰੀ ਸਕੂਲ ਮਾਡਲ ਟਾਊਨ ਲੁਧਿਆਣਾ ਵਲੋਂ ਵੀ ਬਾਲ ਦਿਵਸ ਨੂੰ ਸਮਰਪਿਤ ਛੋਟੇ ਬੱਚਿਆਂ ਦੇ ਫ਼ੈਂਸੀ ਡਰੈਸ ਮੁਕਾਬਲੇ ਕਰਵਾਏ ਗਏ। ਸਕੂਲ ਦੀ ਪ੍ਰਿੰਸੀਪਲ ਇੰਦਰਜੀਤਪਾਲ ਕੌਰ ਨੇ ਦਸਿਆ ਕਿ ਇਸ ਮੌਕੇ ਬੱਚਿਆਂ ਨੇ ਨਹਿਰੂ ਚਾਚਾ ਨੂੰ ਯਾਦ ਕਰਦਿਆਂ ਕਵਿਤਾਵਾਂ ਵੀ ਸੁਣਾਈਆਂ ਅਤੇ ਗੀਤ ਸੰਗੀਤ ਵੀ ਹੋਇਆ। ਚਾਚਾ ਨਹਿਰੂ ਦਾ ਜਨਮ ਦਿਨ ਮਨਾਉਣ ਲਈ ਬੱਚਿਆਂ ਨੂੰ ਮਠਿਆਈਆਂ ਅਤੇ ਚਾਕਲੇਟ ਵੀ ਵੰਡੇ ਗਏ। ਫ਼ੈਂਸੀ ਡਰੈਸ ਮੁਕਾਬਲੇ ਵਿਚ ਸਾਹਿਬਪ੍ਰੀਤ ਸਿੰਘ ਨੇ ਪਹਿਲਾ ਸਥਾਨ, ਪਰਮਜੀਤ ਸਿੰਘ ਨੇ ਦੂਸਰਾ ਸਥਾਨ ਅਤੇ ਸ਼ੁਭਨੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਬੱਚੀ ਨਵਕਿਰਨ ਕੌਰ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਇਸ ਮੌਕੇ ਕਾਫ਼ੀ ਗਿਣਤੀ ਵਿਚ ਬੱਚੇ ਹਾਜ਼ਰ ਸਨ। 

बच्चों के साथ साथ बड़ों ने भी याद किया चाचा नेहरू को 

नन्हे मुन्ने बच्चे तेरी मुठ्ठी में क्या है क्या है


No comments: