Saturday, November 30, 2013

'ਲਵ ਯੂ ਸੋਹਣੀਏ' ਰਿਲੀਜ ਹੋਵੇਗੀ 6 ਦਸੰਬਰ ਨੂੰ

Sat, Nov 30, 2013 at 4:24 PM
ਕਰਣਵੀਰ ਬੋਹਰਾ, ਤੀਜੇ ਸਿੱਧੂ ਤੇ ਰਘੂ ਰਾਮ 
ਪਹਿਲੀ ਵਾਰ ਕਿਸੇ ਪੰਜਾਬੀ ਫਿਲਮ 'ਚ
ਲੁਧਿਆਣਾ: 30 ਨਵੰਬਰ 2013:( ਸਪੈਕਟ੍ਰਮ ਨਿਊਜ਼//ਪੰਜਾਬ ਸਕਰੀਨ): ਕਰਣਵੀਰ ਬੋਹਰਾ, ਤੀਜੇ ਸਿੱਧੂ, ਰਘੂ ਰਾਮ ਤੇ ਉਪਾਸਨਾ ਸਿੰਘ ਜਿਹੇ ਨੈਸ਼ਨਲ ਟੀਵੀ ਸਟਾਰਾਂ ਵਾਲੀ ਰੋਮਾਂਟਿਕ ਕਮੇਡੀ ਫਿਲਮ 'ਲਵ ਯੂ ਸੋਹਣੀਏ' 6 ਦਸੰਬਰ 2013 ਨੂੰ ਰਿਲੀਜ ਹੋਣ ਲਈ ਤਿਆਰ ਹੈ। ਇਸ 'ਚ ਬਿਗ ਬਾਸ ਫੇਮ ਵਿੰਦੂ ਦਾਰਾ ਸਿੰਘ ਤੇ ਸ਼ਵਿੰਦਰ ਮਾਹਲ ਵੀ ਨਜਰ ਆਉਣਗੇ। ਕਾਲਜ ਦੀ ਕਹਾਣੀ 'ਤੇ ਅਧਾਰਿਤ ਨੌਜਵਾਨ ਦਿਲਾਂ ਦੀ ਇਸ ਮਜੇਦਾਰ ਫਿਲਮ ਦਾ ਨਿਰਮਾਣ ਕਰਣਵੀਰ ਬੋਹਰਾ ਤੇ ਤੀਜੇ ਸਿੱਧੂ ਦੇ ਹਾਲ ਹੀ 'ਚ ਲਾਂਚ ਹੋਏ ਬੈਨਰ ਫਾਇਰਬਰਡ ਪ੍ਰੋਡਕਸ਼ੰਜ ਹੇਠ ਹੋਇਆ ਹੈ।

'ਲਵ ਯੂ ਸੋਹਣੀਏ' 'ਚ ਕਈ ਚੀਜ਼ਾਂ ਪਹਿਲੀ ਵਾਰ ਹੋ ਰਹੀਆਂ ਹਨ, ਜਿਵੇਂ ਕਿ ਇਸਦਾ ਓਵਰਸੀਜ ਡਿਸਟ੍ਰੀਬਿਊਸ਼ਨ ਬੀਫੋਰਯੂ ਨੇ ਸੰਭਾਲਿਆ ਹੈ, ਜਿਹੜਾ ਕਿਸੇ ਪੰਜਾਬੀ ਫਿਲਮ ਲਈ ਪਹਿਲੀ ਵਾਰ ਅਜਿਹਾ ਕਰ ਰਿਹਾ ਹੈ। ਪੀਵੀਆਰ ਸਿਨੇਮਾਜ ਦੇ ਕੋਲ ਰਾਸ਼ਟਰੀ ਡਿਸਟ੍ਰੀਬਿਊਸ਼ਨ ਲਈ ਜਾਣ ਵਾਲੀ ਪਹਿਲੀ ਪੰਜਾਬੀ ਫਿਲਮ ਹੈ। ਕਰਣਵੀਰ ਤੇ ਤੀਜੇ ਨੇ ਇਸ ਮੌਕੇ 'ਤੇ ਆਪਣੀ ਮਿਊਜ਼ਿਕ ਕੰਪਨੀ 'ਮੈਟਰਿਕਸ ਮਿਊਜ਼ਿਕ' ਵੀ ਸ਼ੁਰੂ ਕੀਤੀ ਹੈ। ਦੋਵੇਂ ਪਤੀ ਪਤਨੀ ਫਿਲਮ ਦੇ ਲੀਡ ਆਰਟਿਸਟ ਹਨ। ਪੰਜਾਬੀ ਸਿਨੇਮਾ ਜਗਤ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਿਅਲ ਲਾਈਫ ਦੀ ਕੋਈ ਜੋੜੀ ਰੀਲ ਲਾਈਫ 'ਚ ਵੀ ਪਤੀ ਪਤਨੀ ਦੀ ਭੂਮਿਕਾ ਨਿਭਾ ਰਹੀ ਹੈ।
ਫਿਲਮ ਦੇ ਮੁੱਖ ਕਲਾਕਾਰ ਕਰਣਵੀਰ ਬੋਹਰਾ ਨੇ ਦੱਸਿਆ, 'ਲਵ ਯੂ ਸੋਹਣੀਏ' ਇੱਕ ਮਜੇਦਾਰ, ਰੋਮਾਂਟਿਕ ਤੇ ਜੋਸ਼ ਨਾਲ ਭਰਪੂਰ ਕਮੇਡੀ ਫਿਲਮ ਹੈ। ਪੂਰੇ ਪਰਿਵਾਰ ਲਈ ਇਹ ਇੱਕ ਵਧੀਆ ਇੰਟਰਟੇਨਰ ਹੈ। ਅਸੀਂ ਇਸ ਫਿਲਮ ਦੀ ਭਾਸ਼ਾ ਐਨੀ ਸੌਖੀ ਰੱਖੀ ਹੈ ਕਿ ਪੰਜਾਬੀ ਨਾ ਸਮਝਣ ਵਾਲੇ ਦਰਸ਼ਕ ਵੀ ਇਸਨੂੰ ਅਸਾਨੀ ਨਾਲ ਸਮਝ ਸਕਣਗੇ। ਸਾਨੂੰ ਵਿਸ਼ਵਾਸ ਹੈ ਕਿ ਦਰਸ਼ਕ ਇਹ ਫਿਲਮ ਵੇਖਣ ਤੋਂ ਬਾਅਦ ਸਿਨੇਮਾ ਹਾਲ ਤੋਂ ਖੁਸ਼ ਬਾਹਰ ਆਉਣਗੇ। ਫਿਲਮ ਦਾ ਸੰਦੇਸ਼ ਹੈ ਕਿ ਪਰਿਵਾਰ ਨੂੰ ਪਹਿਲ ਦੇਵੋ, ਇਸ ਨਾਲ ਪਿਆਰ ਤੇ ਕਾਮਯਾਬੀ ਮਿਲੇਗੀ।'
ਕਰਣਵੀਰ ਟੀਵੀ ਸੀਰੀਅਲ 'ਸੌਭਾਗਿਆਵਤੀ ਭਵ' ਦੇ ਵਿਰਾਜ ਦੇ ਰੂਪ 'ਚ ਮਸ਼ਹੂਰ ਰਹੇ ਹਨ। ਉਹ 'ਝਲਕ ਦਿਖਲਾ ਜਾ' ਸੀਜਨ 6 'ਚ ਕਾਫੀ ਪਸੰਦ ਕੀਤੇ ਗਏ ਤੇ ਸਟਾਰ ਡਾਂਸਰ ਵੀ ਹਨ। ਕਰਣਵੀਰ ਦੀ ਲਾਈਫ ਪਾਰਟਨਰ ਤੇ ਚੈਨਲ ਵੀ ਦੀ ਸਾਬਕਾ ਵੀਜੇ ਤੇ ਐਕਟਰ ਤੀਜੇ ਸਿੱਧੂ ਨੇ ਦੱਸਿਆ ਕਿ 'ਲਵ ਯੂ ਸੋਹਣੀਏ' ਦੇ ਜਰੀਏ 14 ਨਵੇਂ ਕਲਾਕਾਰ ਪੰਜਾਬੀ ਫਿਲਮ ਜਗਤ 'ਚ ਪੈਰ ਰੱਖ ਰਹੇ ਹਨ। ਤੀਜੇ ਸਿੱਧੂ ਏਕਤਾ ਕਪੂਰ ਦੇ ਪਹਿਲੇ ਸੀਰੀਅਲ 'ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ' (2012) ਦੀ ਜੱਸੀ ਦੇ ਰੂਪ 'ਚ ਮਸ਼ਹੂਰ ਹੋਈ ਸੀ।
'ਲਵ ਯੂ ਸੋਹਣੀਏ' ਨਾਲ ਰੋਡੀਜ ਫੇਮ ਰਘੂ ਰਾਮ ਵੀ ਪੰਜਾਬੀ ਫਿਲਮਾਂ 'ਚ ਪੈਰ ਰੱਖ ਰਹੇ ਹਨ। ਫਿਲਮ 'ਚ ਉਹ ਕਰਣਵੀਰ ਦੇ ਭਰਾ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 'ਲਵ ਯੂ ਸੋਹਣੀਏ' ਇੱਕ ਰੋਮਾਂਟਿਕ ਤੇ ਕਮੇਡੀ ਭਰਪੂਰ ਫਿਲਮ ਹੈ ਤੇ ਮੈਂ ਵੇਖਣਾ ਚਾਹੁੰਦਾ ਹਾਂ ਕਿ ਲੋਕ ਮੈਨੂੰ ਇੱਕ ਐਕਟਰ ਦੇ ਰੂਪ 'ਚ ਕਿਸ ਤਰ੍ਹਾਂ ਵੇਖਦੇ ਹਨ। ਕਰਣਵੀਰ ਤੇ ਤੀਜੇ ਤੋਂ ਇਲਾਵਾ 'ਕਮੇਡੀ ਨਾਈਟਸ ਵਿਦ ਕਪਿਲ' ਫੇਮ ਭੂਆ ਉਪਾਸਨਾ ਸਿੰਘ ਤੇ ਵਿੰਦੂ ਦਾਰਾ ਸਿੰਘ ਵੀ ਫਿਲਮ 'ਚ ਨਜ਼ਰ ਆਉਣਗੇ।

'ਲਵ ਯੂ ਸੋਹਣੀਏ' 'ਚ ਸੰਗੀਤ ਦਿੱਤਾ ਹੈ ਇਸ਼ਕ ਬੈਕਟਰ, ਸ਼੍ਰੀ ਡੀ ਤੇ ਹੈਰੀ ਆਨੰਦ ਨੇ, ਜਦੋਂ ਕਿ ਇਸਦੇ ਗੀਤ ਲਿਖੇ ਹਨ ਕੁਮਾਰ ਨੇ। ਫਿਲਮ ਦਾ ਨਿਰਦੇਸ਼ਨ ਸਾਹਿਲ ਕੋਹਲੀ ਨੇ ਕੀਤਾ ਹੈ। ਕਰਣਵੀਰ ਦਾ ਕਹਿਣਾ ਹੈ ਕਿ ਬਾਲੀਵੁੱਡ ਐਕਟਰਾਂ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਿਊਜਿਕ ਕੰਪੋਜਰਾਂ ਦੇ ਚਲਦੇ ਉਨ੍ਹਾਂ ਨੂੰ ਆਸ ਹੈ ਕਿ ਪੰਜਾਬੀ ਸਿਨੇਮਾ ਨੂੰ ਇਹ ਫਿਲਮ ਨਵਾਂ ਮੋੜ ਦੇਵੇਗੀ।

No comments: