Wednesday, November 20, 2013

ਖ਼ਾਲਸਾਈ ਖੇਡ ਉਤਸਵ (ਸਕੂਲਜ਼) 2013

Wed, Nov 20, 2013 at 6:56 PM
ਖੇਡ ਮੇਲੇ ਦੀ ਓਵਰਆਲ ਟਰਾਫੀ 'ਤੇ ਤਿੰਨ ਸਕੂਲਾਂ ਦੀ ਸਾਂਝੀ ਜਿੱਤ
ਸ਼੍ਰੋਮਣੀ ਕਮੇਟੀ ਵਲੋਂ ਖਾਲਸਾਈ ਖੇਡਾਂ ਕਰਵਾਉਣਾ ਸਿੱਖ ਕੌਮ ਲਈ ਮਾਣ ਵਾਲੀ ਗੱਲ-ਦਲਮੇਘ ਸਿੰਘ
ਸ੍ਰ. ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਪ੍ਰਿੰਸੀਪਲ ਬਲਵਿੰਦਰ ਸਿੰਘ ਡਾਇਰੈਕਟਰ ਖੇਡਾਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸ਼੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਅੰਮ੍ਰਿਤਸਰ, ਭੁਪਿੰਦਰਾ ਖ਼ਾਲਸਾ ਸੀ.ਸੈ. ਸਕੂਲ, ਮੋਗਾ ਅਤੇ ਕੱਲਰ ਖ਼ਾਲਸਾ ਸੀ.ਸੈ. ਸਕੂਲ ਹਰਿਆਣਾ (ਹੁਸ਼ਿਆਰਪੁਰ) ਦੀਆਂ ਟੀਮਾਂ ਨੂੰ ਖ਼ਾਲਸਾਈ ਖੇਡਾਂ ਦੀ ਓਵਰਆਲ ਟਰਾਫ਼ੀ  ਸਾਂਝੇ ਤੌਰ ਤੇ ਦੇਂਦੇ ਹੋਏ।
ਤਰਨ ਤਾਰਨ: 20 ਨਵੰਬਰ 2013: (ਕਿੰਗ//ਇੰਦਰ ਮੋਹਨ ਸਿੰਘ 'ਅਨਜਾਣ'//ਪੰਜਾਬ ਸਕਰੀਨ): ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਨਾਲ-ਨਾਲ ਗ੍ਰੈਜੂਏਸ਼ਨ, ਪੋਸਟਗ੍ਰੈਜੂਏਸ਼ਨ, ਇੰਜੀਨੀਅਰਿੰਗ, ਮੈਡੀਕਲ ਕਾਲਜ ਅਤੇ ਸਕੂਲ ਪੱਧਰ ਦੇ ਵਿੱਦਿਅਕ ਅਦਾਰੇ ਚਲ ਰਹੇ ਹਨ। ਇਹਨਾਂ ਵਿੱਚੋਂ ਹੀ ਮਿਆਰੀ ਪੱਧਰ ਦੀ ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ  ਵਿਖੇ ਫਾਈਨਲ ਖ਼ਾਲਸਾਈ ਖੇਡ ਉਤਸਵ (ਸਕੂਲਜ਼)2013 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਸਕੂਲਾਂ ਵਿੱਚੋਂ 30 ਸਕੂਲਾਂ ਦੇ ਤਕਰੀਬਨ ਇੱਕ ਹਜ਼ਾਰ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਇਸ ਖੇਡ ਸਮਾਰੋਹ ਵਿੱਚ ਹਾਕੀ, ਐਥਲੈਟਿਕਸ, ਵਾਲੀਬਾਲ, ਬੈਡਮਿੰਟਨ, ਫੁੱਟਬਾਲ, ਅਤੇ ਮਾਰਸ਼ਲ ਆਰਟ (ਗੱਤਕਾ) ਦੇ ਮੁੱਖ ਮੁਕਾਬਲੇ ਕਰਵਾਏ ਗਏ।
ਖ਼ਾਲਸਾਈ ਖੇਡ ਉਤਸਵ (ਸਕੂਲਜ਼) 2013 ਦੀਆਂ ਟੀਮਾਂ ਨੂੰ ਸੰਬੋਧਨ ਕਰਦਿਆਂ ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾਕਿ ਅੱਜ ਜੋ ਇਹ ਖੇਡਾਂ ਦਾ ਮਾਹੌਲ ਦੇਖ ਕੇ ਮਨ ਨੂੰ ਖੁਸ਼ੀ ਮਿਲੀ ਹੈ ਉਸ ਲਈ ਮੈਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹਾਂ ਮੈਨੂੰ ਆਸ ਹੈ ਕਿ ਇਨ੍ਹਾਂ ਖਿਡਾਰੀਆਂ ਵਿਚੋਂ ਅਗਰ ਕੋਈ ਇਕ ਖਿਡਾਰੀ ਵੀ ਸਾਲ 2020 ਦੀਆਂ ਓਲੰਪਿਕ ਖੇਡਾਂ ਦੌਰਾਨ ਕੋਈ ਵੀ ਮੁਕਾਮ ਹਾਸਲ ਕਰ ਲੈਂਦਾ ਹੈ ਤਾਂ ਇਸ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਦਾ ਸੁਪਨਾ ਸਾਕਾਰ ਹੋ ਜਾਵੇਗਾ ਅਤੇ ਇਹ ਪੂਰੀ ਸਿੱਖ-ਕੌਮ ਲਈ ਵਧੇਰੇ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਖੇਡਾਂ ਖੇਡਣ ਨਾਲ ਮਨੁੱਖੀ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਇਸ ਲਈ ਵਿਦਿਅਕ ਯੋਗਤਾ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਵੱਲ ਵੀ ਉਤਸ਼ਾਹਿਤ ਕਰ ਰਹੀ ਹੈ। ਖੇਡਾਂ ਖੇਡਣ ਨਾਲ ਵਿਦਿਆਰਥੀ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ ਕਿਉਂਕਿ ਉਹ ਆਪਣਾ ਪੜ੍ਹਾਈ ਤੋਂ ਬਾਅਦ ਦਾ ਸਮਾਂ ਖੇਡ ਵਿਚ ਬਤੀਤ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰ ਸਕੂਲ ਦੇ ਪ੍ਰਿੰਸੀਪਲ  ਨੂੰ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਵਿਚ ਖੇਡਾਂ ਲਈ ਵੀ ਰੁਚੀ ਪੈਦਾ ਕਰਨੀ ਹੋਵੇਗੀ ਤਾਂ ਜੋ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਅਤੇ ਕਾਲਜਾਂ ਦੇ ਬੱਚੇ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਸਕਣ। ਉਨ੍ਹਾਂ ਜੇਤੂ ਟੀਮਾਂ, ਪ੍ਰਿੰਸੀਪਲ ਸਾਹਿਬਾਨ, ਕੋਚ ਅਤੇ ਸਮੁੱਚੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।
             ਅੱਜ ਦੇ ਖਾਲਸਾਈ ਖੇਡਾਂ ਦੇ ਫਾਈਨਲ ਮੁਕਾਬਲੇ ਵਿੱਚ ਜੇਤੂ ਟੀਮਾਂ ਨੂੰ ਸ੍ਰ. ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਪ੍ਰਿੰਸੀਪਲ ਬਲਵਿੰਦਰ ਸਿੰਘ ਡਾਇਰੈਕਟਰ ਖੇਡਾਂ, ਸ੍ਰ: ਗੁਰਪ੍ਰੀਤ ਸਿੰਘ ਪ੍ਰਿੰਸੀਪਲ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਸ੍ਰ: ਸਕੱਤਰ ਸਿੰਘ ਮੈਨੇਜਰ ਖੇਡਾਂ ਨੇ ਇਨਾਮ ਤਕਸੀਮ ਕੀਤੇ।ਇਸੇ ਤਰ•ਾਂ ਓਵਰਆਲ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਚੰਗੀ ਕਾਰਗੁਜਾਰੀ ਲਈ 21 ਹਜ਼ਾਰ,11 ਹਜ਼ਾਰ ਅਤੇ 5100 ਰੁਪਏ ਇਨਾਮ ਵੱਜੋਂ ਦਿੱਤੇ ਗਏ। ਓਵਰਆਲ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਕੂਲਾਂ 'ਚ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਅੰਮ੍ਰਿਤਸਰ, ਭੁਪਿੰਦਰਾ ਖ਼ਾਲਸਾ ਸੀ.ਸੈ. ਸਕੂਲ, ਮੋਗਾ ਅਤੇ ਕੱਲਰ ਖ਼ਾਲਸਾ ਸੀ.ਸੈ. ਸਕੂਲ, ਹਰਿਆਣਾ, (ਹੁਸ਼ਿਆਰਪੁਰ) ਇੱਕਠਿਆਂ ਟਰਾਫੀ ਹਾਸਿਲ ਕੀਤੀ।
ਇਸ ਮੋਕੇ ਸ੍ਰ: ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਨੇ ਖਾਲਸਾਈ ਖੇਡਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਆਏ ਹੋਏ ਮਹਿਮਾਨਾਂ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੇ ਖੇਡਾਂ ਵਿਚ ਹਿੱਸਾ ਲੈ ਰਹੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜੀ ਆਇਆਂ ਕਿਹਾ।
ਅੱਜ ਦੇ ਮੁੱਖ ਮੁਕਾਬਲਿਆਂ 'ਚ ੩੦ ਸਕੂਲਾਂ ਦੇ ਨਤੀਜਿਆਂ ਵਿਚੋਂ ਹਾਕੀ ਲੜਕਿਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਭੁਪਿੰਦਰਾ ਖ਼ਾਲਸਾ ਸੀ.ਸੈ. ਸਕੂਲ ਮੋਗਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੀ.ਸੈ. ਸਕੂਲ ਖੰਨਾ, ਹਾਕੀ ਲੜਕੀਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਸਾਹਿਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਜ਼ੀਦਪੁਰ (ਫਿਰੋਜ਼ਪੁਰ) ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ, ਵਾਲੀਬਾਲ ਲੜਕਿਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਦਸ਼ਮੇਸ਼ ਸੀ.ਸੈ. ਸਕੂਲ ਕਪਾਲ ਮੋਚਨ (ਹਰਿਆਣਾ) ਅਤੇ ਕੱਲਰ ਖ਼ਾਲਸਾ ਸੀ.ਸੈ. ਸਕੂਲ ਹਰਿਆਣਾ (ਹੁਸ਼ਿਆਰਪੁਰ),ਫੁੱਟਬਾਲ ਲੜਕਿਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਅਤੇ ਭਾਈ ਨੰਦ ਲਾਲ ਪਬਲਿਕ ਸਕੂਲ ਅਨੰਦਪੁਰ ਸਾਹਿਬ, ਬੈਡਮਿੰਟਨ ਲੜਕਿਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਕੱਲਰ ਖ਼ਾਲਸਾ ਸੀ.ਸੈ. ਸਕੂਲ, ਹਰਿਆਣਾ (ਹੁਸ਼ਿਆਰਪੁਰ) ਅਤੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ. ਸੈ. ਸਕੂਲ, ਅੰਮ੍ਰਿਤਸਰ,ਬੈਡਮਿੰਟਨ ਲੜਕੀਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਪਬਲਿਕ ਸਕੂਲ ਬੀੜ ਸਾਹਿਬ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ, ਮਾਰਸ਼ਲ ਆਰਟ (ਗੱਤਕਾ) ਲੜਕਿਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਸ਼੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਅੰਮ੍ਰਿਤਸਰ ਅਤੇ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਅਤੇ ਐਥਲੈਟਿਕਸ ਖੇਡਾਂ ਵਿੱਚ 100 ਮੀਟਰ ਲੜਕਿਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਰਮਨਪ੍ਰੀਤ ਸਿੰਘ ਗੁਰੂ ਤੇਗ ਬਹਾਦਰ ਖ਼ਾਲਸਾ ਸੀ.ਸੈ. ਸਕੂਲ ਬਾਬਾ ਬਕਾਲਾ ਅਤੇ ਗੁਰਦੀਪ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਮਾਹਿਲਪੁਰ , 100 ਮੀਟਰ ਲੜਕੀਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਗੁਰਪ੍ਰੀਤ ਕੌਰ ਬਾਬਾ ਗੁਰਦਿੱਤਾ ਪਬਲਿਕ ਸਕੂਲ ਜਿੰਦਵਾੜੀ ਅਤੇ ਮਨਦੀਪ ਕੌਰ ਮਾਤਾ ਗੰਗਾ ਸੀ.ਸੈ. ਸਕੂਲ ਬਾਬਾ ਬਕਾਲਾ, 400 ਮੀਟਰ ਲੜਕਿਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਗੁਜਿੰਦਰ ਸਿੰਘ ਗੁਰੂ ਹਰਗੋਬਿੰਦ ਸਿੰਘ ਖ਼ਾਲਸਾ ਸੀ.ਸੈ. ਸਕੂਲ, ਛੇਹਰਟਾ ਅਤੇ ਜੁਗਰਾਜ ਸਿੰਘ ਖ਼ਾਲਸਾ ਸੀ.ਸੈ. ਸਕੂਲ ਬੀੜ ਸਾਹਿਬ, 400 ਮੀਟਰ ਲੜਕੀਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਸਰੀਤਾ ਰਾਣੀ ਸੰਤ ਮੋਹਣ ਸਿੰਘ ਮਤਵਾਲਾ ਪਬਲਿਕ ਸਕੂਲ ਤ੍ਰਿਲੋਕੇਵਾਲੀ ਅਤੇ ਕੰਵਲਦੀਪ ਕੌਰ ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ, 1500 ਮੀਟਰ ਲੜਕਿਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਮਨਪ੍ਰੀਤ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਸੀ.ਸੈ. ਸਕੂਲ, ਬਾਬਾ ਬਕਾਲਾ ਅਤੇ ਅਜੇਪਾਲ ਸਿੰਘ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ, ੧੫੦੦ ਮੀਟਰ ਲੜਕੀਆਂ 'ਚ ਕ੍ਰਮਵਾਰ ਪਹਿਲਾ ਸਥਾਨ ਮਨਪ੍ਰੀਤ ਕੌਰ ਕੱਲਰ ਖ਼ਾਲਸਾ ਸੀ.ਸੈ. ਸਕੂਲ ਹਰਿਆਣਾ ਅਤੇ ਦੂਜਾ ਸਥਾਨ ਵੰਦਨਾ ਰਾਣੀ ਸੰਤ ਮੋਹਣ ਸਿੰਘ ਮਤਵਾਲਾ ਪਬਲਿਕ ਸਕੂਲ ਤ੍ਰਿਲੋਕੇਵਾਲਾ ਤੇ ਜਸ਼ਨਪ੍ਰੀਤ ਕੌਰ ਖ਼ਾਲਸਾ ਸੀ.ਸੈ. ਸਕੂਲ ਬੀੜ ਸਾਹਿਬ, 3 ਹਜ਼ਾਰ ਮੀਟਰ ਲੜਕੀਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਸਰੀਤਾ ਰਾਣੀ ਸੰਤ ਮੋਹਣ ਸਿੰਘ ਮਤਵਾਲਾ ਪਬਲਿਕ ਸਕੂਲ ਤ੍ਰਿਲੋਕੇਵਾਲਾ ਅਤੇ ਪਰਮਜੀਤ ਕੌਰ  ਖ਼ਾਲਸਾ ਸੀ.ਸੈ. ਸਕੂਲ ਬੀੜ ਸਾਹਿਬ, 3 ਹਜ਼ਾਰ ਮੀਟਰ ਲੜਕਿਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਮਨਪ੍ਰੀਤ ਸਿੰਘ ਗੁਰੂ ਤੇਗ ਬਹਾਦਰ ਖ਼ਾਲਸਾ ਸੀ.ਸੈ. ਸਕੂਲ ਬਾਬਾ ਬਕਾਲਾ ਅਤੇ ਰਵਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀ.ਸੈ. ਸਕੂਲ ਖੰਨਾ, 4=100 ਮੀਟਰ ਲੜਕਿਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀ.ਸੈ. ਸਕੂਲ ਤਰਨ ਤਾਰਨ ਅਤੇ ਭਾਈ ਨੰਦ ਲਾਲ ਪਬਲਿਕ ਸਕੂਲ ਆਨੰਦਪੁਰ ਸਾਹਿਬ, 4=100 ਮੀਟਰ ਲੜਕੀਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਸਾਹਿਬਜ਼ਾਦਾ ਫਤਹਿ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਅਤੇ ਭਾਈ ਬਹਿਲੋ ਜੀ ਪਬਲਿਕ ਸਕੂਲ ਫਫੜੇ (ਭਾਈਕੇ ) ਨੇ ਹਾਸਿਲ ਕੀਤਾ।
                   ਇਸ ਮੌਕੇ  ਸ੍ਰ. ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ. ਦਲਮੇਘ ਸਿੰਘ ਸਕੱਤਰ ਸ੍ਰੋਮਣੀ ਕਮੇਟੀ , ਪ੍ਰਿੰਸੀਪਲ ਬਲਵਿੰਦਰ ਸਿੰਘ ਡਾਇਰੈਕਟਰ ਖੇਡਾਂ, ਇੰਦਰਮੋਹਨ ਸਿੰਘ ਅਨਜਾਣ ਸੁਪਰਵਾਈਜ਼ਰ ਪਬਲੀਸਿਟੀ, ਸ੍ਰ. ਗੁਰਪ੍ਰੀਤ ਸਿੰਘ ਪ੍ਰਿੰਸੀਪਲ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀ.ਸੈ. ਸਕੂਲ ਤਰਨ ਤਾਰਨ,ਸ੍ਰ: ਸਕੱਤਰ ਸਿੰਘ ਮੈਨੇਜਰ ਖੇਡਾਂ, ਸ੍ਰ: ਸੁਬੇਗ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਹਾਜ਼ਰ ਸਨ। ਸ੍ਰ: ਪ੍ਰਮਜੀਤ ਸਿੰਘ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨੇ ਇਸ ਪੂਰੇ ਖੇਡ ਮੇਲੇ ਦੌਰਾਨ ਲੰਗਰ ਪ੍ਰਬੰਧ ਦੀ ਸਮੁਚੀ ਸੇਵਾ ਨਿਭਾਈ ਅਤੇ ਉਨ੍ਹਾਂ ਨਾਲ ਸ੍ਰੀ ਹਰਿਗੋਬਿੰਦ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਨੇ ਪ੍ਰਬੰਧ ਵਿਚ ਸਹਿਯੋਗ ਦਿੱਤਾ।ਸ੍ਰੀ ਗੁਰੁ ਰਾਮਦਾਸ ਇੰਸਟੀਚਿਊਂਟ ਆਫ਼ ਮੈਡੀਕਲ ਸਾਇੰਸ ਐਂਡ ਰੀਸਰਚ ਸ੍ਰੀ ਅੰਮ੍ਰਿਤਸਰ ਦੀ ਟੀਮ ਨੇ ਡਾ.ਯਾਦਵਿੰਦਰ ਸਿੰਘ ਨਾਲ ਮੈਡੀਕਲ ਦੀ ਸੇਵਾ ਨਿਭਾਈ।

No comments: