Thursday, October 31, 2013

NCC ਵਿੱਚ ਵੀ MTSM ਵਿਦਿਆਰਥਣਾਂ ਨੇ ਦਿਖਾਏ ਜੌਹਰ

Wed, Oct 30, 2013 at 3:20 PM
ਕਈ ਵਿਦਿਆਰਥਣਾਂ ਨੇ ਗੋਲਡ ਜਿੱਤ ਕੇ ਸਾਬਿਤ ਕੀਤਾ ਹਮ ਕਿਸੀ ਸੇ ਕਮ ਨਹੀਂ 
फाईल फोटो 
ਲੁਧਿਆਣਾ : 30 ਅਕਤੂਬਰ 2013: (ਰੈਕਟਰ  ਕਥੂਰੀਆ //ਪੰਜਾਬ  ਸਕਰੀਨ ): ਲੁਧਿਆਣਾ ਦੇ ਪੁਰਾਣੇ ਕਾਲਜਾਂ ਵਿੱਚੋਂ ਇੱਕ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵੂਮੈਨ ਲਗਾਤਾਰ ਨਵੇਂ ਰਿਕਾਰਡ ਸਥਾਪਿਤ ਕਰ ਰਿਹਾ ਹੈ। ਸਿੱਖਿਆ ਦੇ ਨਾਲ ਨਾਲ ਇਹ ਕਾਲਜ ਐਨ ਸੀ ਸੀ ਵਿੱਚ ਵੀ ਆਪਣਾ ਨਾਮ  ਰੌਸ਼ਨ ਕਰ ਰਿਹਾ ਹੈ। ਇਸ ਕਾਲਜ ਦੇ "41 ਐਨਸੀਸੀ ਕੈਡੇਟਸ" ਨੇ ਮਲੌਟ ਵਿੱਚ ਆਯੋਜਿਤ ਦਸ ਦਿਨਾਂ ਕੈਂਪ ਵਿੱਚ ਭਾਗ ਲਿਆ। ਕਾਲਜ ਲੈ ਇਹ ਕੈਂਪ ਬਹੁਤ ਹੀ ਪ੍ਰਾਪਤੀਆਂ ਭਰਿਆ ਰਿਹਾ। ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਕਈ ਮੈਡਲ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਜਿੰਦਗੀ ਵਿੱਚ ਕਦਮ ਕਦਮ ਤੇ ਪੇਸ਼ ਵਾਲੀਆਂ ਔਕੜਾਂ ਨਾਲ ਇਸੇ ਤਰ੍ਹਾਂ ਮੁਸਕਰਾ ਕੇ ਨਜਿੱਠਨ ਦੀ ਪ੍ਰੇਰਣਾ ਦੇਣ ਵਾਲਾ ਇਹ ਕੈਂਪ ਵੀ ਯਾਦਗਾਰੀ ਹੋ ਨਿੱਬੜਿਆ। ਇਸ ਕੈਂਪ ਵਿੱਚ ਸੋਨੀਆ ਗਣਤੰਤਰ ਦਿਵਸ ਪਰੇਡ ਲਈ ਚੁਣ ਲਈ ਗਈ। ਰੀਨਾ ਨੇ ਫਾਇਰਿੰਗ ਵਿੱਚ ਗੋਲ੍ਡ ਮੈਡਲ ਜਿੱਤ ਕੇ ਆਪਣਾ ਲੋਹਾ ਮਨਵਾਇਆ। ਇਸੇ ਤਰ੍ਹਾਂ ਜਿਓਤੀ ਅਤੇ ਨਿਧੀ ਨੇ ਰੱਸਾਕਸ਼ੀ ਵਿੱਚ ਗੋਲਡ, ਮ੍ਨੁਉ ਨੇ ਪੋਸਟਰ ਮੇਕਿੰਗ ਵਿੱਚ ਗੋਲਡ ਅਤੇ ਸੋਨੀਆ ਨੇ ਟੇਬਲ ਟੈਨਿਸ ਵਿੱਚ ਗੋਲਡ ਜਿੱਤ ਕੇ ਸਾਬਿਤ ਕੀਤਾ ਕਿ ਹਮ ਕਿਸੀ ਸੇ ਕਮ ਨਹੀਂ। ਸੀਨੀਅਰ ਵਿੱਚੋਂ ਦਲਜੀਤ ਨੇ ਗੋਲਡ ਅਤੇ ਤਨੂ ਨੇ ਸਿਲਵਰ ਜਿੱਤਿਆ।
ਕਾਲਜ ਦੀ ਪ੍ਰਿੰਸੀਪਲ ਡਾਕਟਰ ਪ੍ਰਵੀਨ ਕੌਰ ਚਾਵਲਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਐਨ ਸੀ ਸੀ ਇੰਚਾਰਜ ਹਰਪ੍ਰੀਤ ਕੌਰ ਨੂੰ ਵੀ  ਕੀਤੀਆਂ। ਕਾਲਜ ਦਿਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਅਤੇ ਸਕੱਤਰ ਕੰਵਲ ਸਿੰਘ ਠੇਕੇਦਾਰ ਨੇ ਵੀ ਇਹਨਾਂ ਵਿਦਿਆਰਥਣਾਂ ਨੂੰ ਸ਼ਾਬਾਸ਼ੀ ਦੇਣ ਦੇ ਨਾਲ  ਨਾਲ ਕਾਲਜ ਦੇ ਸਟਾਫ਼ ਨੂੰ ਵੀ ਵਧਾਈ ਦਿੱਤੀ।

No comments: