Sunday, October 06, 2013

ਬਿਜਲੀ ਦੇ ਵੱਧ ਬਿੱਲ ਆਉਣ ‘ਤੇ ਲੋਕ ਰੋਹ ਵਿੱਚ

ਲੋਕਾਂ ਨੇ ਕੀਤਾ ਸਰਕਾਰ ਤੇ ਪਾਵਰਕਾਮ ਖਿਲਾਫ ਰੋਸ ਵਖਾਵਾ 
ਖਡੂਰ ਸਾਹਿਬ, 5 ਅਕਤੂਬਰ 2013:(ਪੰਜਾਬ ਸਕਰੀਨ ਬਿਊਰੋ): ਲਗਾਤਾਰ ਵਧ ਰਹੀ ਮਹਿੰਗਾਈ ਤੋਂ ਰੋਹ ਵਿੱਚ ਆਏ ਲੋਕ ਹੁਣ ਸੜਕਾਂ ਤੇ ਉਤਰਨ ਦੀ ਤਿਆਰੀ ਕਰਦੇ ਲੱਗਦੇ ਹਨ। ਇੱਕ ਤਾਂ ਲੋਕ ਪਹਿਲਾਂ ਹੀ ਵਧ ਰਹੀ ਮਹਿੰਗਾਈ ਨਾਲ ਤਰਾਹ-ਤਰਾਹ ਕਰ ਰਹੇ ਸਨ ਉੱਤੋਂ ਹੁਣ ਪਾਵਰਕਾਮ ਨੇ ਵੀ ਬਲਦੀ ‘ਤੇ ਘਿਓ ਪਾਉਣ ਦਾ ਕੰਮ ਕੀਤਾ ਹੈ। ਪਾਵਰਕਾਮ ਨੇ ਆਨੇ-ਬਹਾਨੇ ਕੋਈ ਨਾ ਕੋਈ ਵਾਧੂ ਫੁਟਕਲ ਜਾਂ ਬਿਜਲੀ ਦੇ ਖਰਚੇ ਪਾ ਕੇ ਲੋਕਾਂ ਨੂੰ ਲੁੱਟਣ ਦਾ ਰਾਹ ਹੀ ਫੜ ਲਿਆ ਲੱਗਦਾ ਹੈ। ਪਿਛਲੇ ਕੁਝ ਮਹੀਨਿਆਂ ‘ਚ ਹੀ ਬਿਜਲੀ ਦੇ ਬਿੱਲ ਦੁੱਗਣੇ ਤੋਂ ਵੀ ਵਧ ਆਉਣ ਲੱਗ ਪਏ ਹਨ।  ਆਮ ਲੋਕ ਇਸ ਵਾਧੇ ਕਾਰਨ ਕਾਫੀ ਰੋਹ ਵਿੱਚ ਹਨ। ਇਸ ਮੌਕੇ ਪਾਵਰਕਾਮ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜਾਹਰਾ ਕਰਦੇ ਹੋਏ ਸੀ. ਪੀ. ਆਈ. ਦੇ ਬਲਾਕ ਸਕੱਤਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਤੇ ਆਮ ਲੋਕਾਂ ਨੇ ਕਿਹਾ ਕਿ ਸਰਕਾਰ ਨਾਲ ਰਲ ਕੇ ਪਾਵਰਕਾਮ ਵਲੋਂ ਕੀਤੀ ਜਾ ਰਹੀ ਆਮ ਲੋਕਾਂ ਦੀ ਲੁੱਟ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਲੋਕਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਕੋਲੋਂ ਮੰਗ ਕੀਤੀ ਕਿ ਬਿਜਲੀ ਦੇ ਬਿੱਲਾਂ ‘ਚ ਲੋਕਾਂ ਦੀ ਲੁੱਟ ਨਾ ਕੀਤੀ ਜਾਵੇ, ਨਹੀਂ ਤਾਂ ਸੀ. ਪੀ. ਆਈ. ਨੂੰ ਮਜਬੂਰ ਹੋ ਕੇ ਸੰਘਰਸ਼ ਦੇ ਰਾਹ ਤੁਰਨਾ ਪਵੇਗਾ। ਇਸ ਮੌਕੇ ਕਾਮਰੇਡ ਬਲਦੇਵ ਸਿੰਘ ਧੂੰਦਾਂ, ਕੁਲਵੰਤ ਸਿੰਘ ਪੰਚ, ਜਸਵੰਤ ਸਿੰਘ ਖਡੂਰ ਸਾਹਿਬ, ਗੁਰਦੀਪ ਸਿੰਘ ਖਡੂਰ ਸਾਹਿਬ, ਜੋਗਿੰਦਰ ਸਿੰਘ ਨਰੋਤਮਪੁਰ, ਭਗਵੰਤ ਸਿੰਘ ਵੇਈਂਪੂਈਂ, ਬਖਸ਼ੀਸ਼ ਸਿੰਘ ਬਹਾਦਰਪੁਰ, ਘੁੱਕ ਸਿੰਘ ਵੇਈਂਪੂਈਂ, ਬਲਜੀਤ ਸਿੰਘ ਫਤਿਆਬਾਦ, ਜਸਬੀਰ ਸਿੰਘ ਖਡੂਰ ਸਾਹਿਬ, ਦੀਦਾਰ ਸਿੰਘ ਖਡੂਰ ਸਾਹਿਬ, ਜਸਵੰਤ ਸਿੰਘ ਗਗੜੇਵਾਲ, ਸੁਖਜਿੰਦਰ ਸਿੰਘ ਮੁਗਲਾਣੀ, ਜਗਦੀਸ਼ ਸਿੰਘ ਗੋਇੰਦਵਾਲ ਸਾਹਿਬ, ਕੁਲਰਾਜ ਸਿੰਘ ਗੋਇੰਦਵਾਲ ਸਾਹਿਬ, ਬਲਕਾਰ ਸਿੰਘ ਮੁਗਲਾਣੀ, ਹਰਬੰਸ ਸਿੰਘ ਵਿੰਣਗ, ਹਰਦੀਪ ਸਿੰਘ ਖਡੂਰ ਸਾਹਿਬ, ਸੁਰਜੀਤ ਸਿੰਘ ਮੁਗਲਾਣੀ, ਅਜੀਤ ਸਿੰਘ ਗੋਇੰਦਵਾਲ ਸਾਹਿਬ ਆਦਿ ਹਾਜ਼ਰ ਸਨ। ਕਈ ਥਾਵਾਂ ਤੇ ਤਾਂ ਲੋਕ ਬਿਜਲੀ ਦੇ ਬਿਲਾਂ ਦੀ ਅਦਾਇਗੀ ਨਾ ਕਰਨ ਦੀਆਂ ਸਲਾਹਾਂ ਕਰਦੇ ਵੀ ਸੁਣੇ ਗਏ। 

No comments: