Wednesday, October 09, 2013

ਜਲੰਧਰ ਵਿੱਚ ਕਸ਼ਮੀਰ ਪੁਲਿਸ ਦਾ ਫਿਲਮੀ ਸਟਾਈਲ ਛਾਪਾ

Update: 8 October 2013 at 6:15 AM 
ਇੱਕ ਹੋਟਲ 'ਚੋਂ  ਫੜੇ ਤਿੰਨ ਸ਼ੱਕੀ ਨੌਜਵਾਨ 
ਜਲੰਧਰ: 8 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ): ਕਸ਼ਮੀਰ ਪੁਲਿਸ ਨੇ ਅੱਜ ਅਚਾਨਕ ਛਾਪਾ ਮਾਰ ਕੇ ਜਲੰਧਰ ਚੋਂ ਤਿੰਨ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰ ਲਿਆ।ਹੁਣ ਤੱਕ ਮਿਲੇ ਕੁਝ ਕੁ ਵੇਰਵੇ ਮੁਤਾਬਿਕ ਪੁਲਿਸ ਨੇ ਇਹ ਕਾਰਵਾਈ ਨਾਮਦੇਵ ਚੌਂਕ ਦੇ ਨੇੜੇ ਸਥਿਤ ਸੇਖੋਂ ਗ੍ਰੈਂਡ ਹੋਟਲ ‘ਚ ਮੰਗਲਵਾਰ ਨੂੰ ਕੀਤੀ। ਜੰਮੂ ਕਸ਼ਮੀਰ ਦੀ ਪੁਲਸ ਨੇ ਅਚਾਨਕ ਛਾਪਾ ਮਾਰ ਕੇ ਹੋਟਲ ‘ਚ ਠਹਿਰੇ 3 ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ। ਪੁਲਸ ਫੜੇ ਹੋਏ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਇਨੋਵਾ ਗੱਡੀ ‘ਚ ਆਪਣੇ ਨਾਲ ਲੈ ਗਈ। ਕਸ਼ਮੀਰ  ਪੁਲਿਸ ਨੇ ਇਹ ਸਭ ਕੁਝ ਲੋਕਲ ਪੁਲਸ ਨੂੰ ਬਿਨਾਂ ਕੋਈ ਸੂਚਨਾ ਦਿੱਤੇ ਅੰਜਾਮ ਦਿੱਤਾ। ਇਸ ਸਨਸਨੀਖੇਜ਼ ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸਿਟੀ 1 ਨਰੇਸ਼ ਡੋਗਰਾ, ਥਾਣਾ ਬਾਰਾਦਰੀ ਦੇ ਇੰਚਾਰਜ ਸੁਭਾਸ਼ ਚੰਦਰ ਪੁਲਸ ਫੋਰਸ ਸਮੇਤ ਹੋਟਲ ਸੇਖੋਂ ਗ੍ਰੈਂਡ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਕਾਬਿਲ-ਏ-ਜ਼ਿਕਰ ਹੈ ਕਿ ਇਸ ਘਟਨਾ ਦੀ ਸਾਰੀ ਵੀਡੀਓ ਫੁਟੇਜ਼ ਹੋਟਲ ਦੇ ਸੀ. ਸੀ. ਟੀਵੀ ਕੈਮਰੇ ‘ਚ ਕੈਦ ਹੋ ਗਈ। ਪੁਲਸ ਨੇ ਵੀਡੀਓ ਫੁਟੇਜ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਛਾਪੇਮਾਰੀ ਕਰਕੇ 3 ਨੌਜਵਾਨਾਂ ਦੇ ਫੜੇ ਜਾਣ ਤੇ ਤੁਰੰਤ ਹੀ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਗਈਆਂ। ਨਰੇਸ਼ ਡੋਗਰਾ ਨੇ ਦੱਸਿਆ ਕਿ ਪੁਲਸ ਜਾਂਚ ‘ਚ ਪਤਾ ਲਗਾ ਹੈ ਕਿ ਬੀਤੀ ਰਾਤ ਨੂੰ ਲਗਭਗ 12 ਵਜੇ ਹੋਟਲ ‘ਚ 3 ਨੌਜਵਾਨ ਕਮਰਾ ਲੈਣ ਲਈ ਆਏ, ਜਿਨ੍ਹਾਂ ਨੇ ਹੋਟਲ ‘ਚ ਥ੍ਰੀ ਬੈੱਡ ਰੂਮ ਕਮਰਾ ਬੁੱਕ ਕਰਵਾਇਆ। ਇਸਦੇ ਨਾਲ ਹੀ ਬਟਾਲਾ ਨਿਵਾਸੀ ਪੰਕਜ ਨਾਂ ਦੇ ਨੌਜਵਾਨ ਨੇ ਹੋਟਲ ਦੀ ਰਿਸਪੈਸ਼ਨ ‘ਤੇ ਆਪਣਾ ਆਈ. ਡੀ. ਪਰੂਫ ਜਮ੍ਹਾ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਲਗਭਗ 8 ਵਜੇ ਜੰਮੂ ਕਸ਼ਮੀਰ ਦੀ ਪੁਲਸ ਦੇ ਲਗਭਗ 8-10 ਪੁਲਸ ਕਰਮਚਾਰੀਆਂ ਨੇ ਆਪਣੇ 2 ਅਧਿਕਾਰੀਆਂ ਦੀ ਸੁਪਰਵੀਜ਼ਨ ‘ਚ ਹੋਟਲ ‘ਚ ਛਾਪੇਮਾਰੀ ਕਰਕੇ ਪੰਕਜ ਨਾਂ ਦੇ ਨੌਜਵਾਨ ਬਾਰੇ ਪੁੱਛਿਆ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਪੁਲਸ ਹੋਟਲ ਦੇ ਸਟਾਫ ਦੇ ਨਾਲ ਉਨ੍ਹਾਂ ਨੌਜਵਾਨਾਂ ਦੇ ਕਮਰੇ ‘ਚ ਗਈ ਅਤੇ ਹੋਟਲ ‘ਚ ਠਹਿਰੇ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਹੋਟਲ ਦੇ ਥੱਲੇ ਲਿਆਈ। ਜਿਥੇ ਕਮਰੇ ‘ਚ ਠਹਿਰੇ ਤਿੰਨਾਂ ਨੌਜਵਾਨਾਂ ਨੇ ਹੋਟਲ ਦਾ ਬਿੱਲ ਦਿੱਤਾ ਅਤੇ ਜਿਸ ਦੇ ਨਾਲ ਹੀ ਜੰਮੂ ਕਸ਼ਮੀਰ ਪੁਲਸ ਜਲਦੀ ਹੀ ਤਿੰਨਾਂ ਨੌਜਵਾਨਾਂ ਨੂੰ ਇਨੋਵਾ ਗੱਡੀ ‘ਚ ਬਿਠਾ ਕੇ ਆਪਣੇ ਨਾਲ ਲੈ ਗਈ। ਇਸ ਤੋਂ ਬਾਅਦ ਜਲੰਧਰ ਪੁਲਸ ਨੇ ਪੰਕਜ ਦੇ ਆਈ. ਡੀ. ਪਰੂਫ ਦੇ ਜ਼ਰੀਏ ਬਟਾਲਾ ਪੁਲਸ ਨਾਲ ਸੰਪਰਕ ਕੀਤਾ ਅਤੇ ਪੰਕਜ ਦੇ ਪਰਿਵਾਰ ਨਾਲ ਵੀ ਗੱਲ ਕੀਤੀ। ਏ. ਡੀ. ਸੀ. ਪੀ. ਨਰੇਸ਼ ਡੋਗਰਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਪੂਰੀ ਗੰਭੀਰਤਾ ਨਾਲ ਜਾਰੀ ਹੈ। ਪੁਲਸ ਕਮਿਸ਼ਨਰ ਰਾਮ ਸਿੰਘ ਵੀ ਪੁਲਸ ਅਧਿਕਾਰੀਆਂ ਦੀ ਪਲ-ਪੱਲ ਦੀ ਫੋਨ ‘ਤੇ ਸੂਚਨਾ ਲੈਂਦੇ ਰਹੇ। ਅਫਵਾਹਾਂ ਵਾਲੇ ਮਾਹੌਲ ਨੂੰ ਦੇਖਦਿਆਂ ਪੁਲਸ ਕਮਿਸ਼ਨਰ ਨੇ ਤੁਰੰਤ ਹੀ ਤੁਰੰਤ ਪੁਲਸ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ। ਘਟਨਾ ਤੋਂ ਤੁਰੰਤ ਬਾਅਦ ਜਲੰਧਰ ਪੁਲਸ ਵੀ ਮਾਮਲੇ ਦੀ ਜਾਣਕਾਰੀ ਹਾਸਿਲ ਕਰਨ ਲਈ ਜੁੱਟ ਗਈ ਪਰ ਕਾਫੀ ਸਮੇਂ ਤੱਕ ਪੁਲਸ ਹੋਟਲ ਦੇ ਸਟਾਫ ਤੋਂ ਤਿੰਨਾਂ ਨੌਜਵਾਨਾਂ ਅਤੇ ਜੰਮੂ ਕਸ਼ਮੀਰ ਦੀ ਪੁਲਸ ਦੇ ਬਾਰੇ ਜਾਣਕਾਰੀ ਹਾਸਲ ਕਰਦੀ ਰਹੀ। ਇਸ ਸਾਰੀ ਪੁਛ੍ਗੀਚ੍ਹ ਦੇ ਬਾਵਜੂਦ ਕਾਫੀ ਦੇਰ ਤੱਕ ਪੁਲਸ ਦੇ ਹੱਥ ਕਈ ਜਾਣਕਾਰੀ ਨਹੀਂ ਲੱਗੀ। ਇਸ ਤੋਂ ਬਾਅਦ ਜਲੰਧਰ ਪੁਲਸ ਨੇ ਰਾਜ਼ੌਰੀ ਪੁਲਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਮਾਮਲਾ ਹੋਰ ਕੋਈ ਨਹੀਂ ਝਗੜੇ ਦਾ ਨਿਕਲਿਆ> ਇਹ ਪਤਾ ਲੱਗਣ ਤੇ ਹੀ ਜ਼ਿਲਾ ਪੁਲਸ ਨੇ ਵੀ ਸੁੱਖ ਦਾ ਸਾਹ ਲਿਆ। ਏ. ਡੀ. ਸੀ. ਪੀ. ਨਰੇਸ਼ ਡੋਗਰਾ ਨੇ ਹੋਟਲ ਦੇ ਮੇਨੇਜਰ ਨੂੰ ਵੀ ਫਟਕਾਰ ਲਗਾਈ। ਪੁਲਸ ਜਾਂਚ ‘ਚ ਪਤਾ ਲਗਾ ਕਿ ਹੋਟਲ ਦੇ ਮੈਨੇਜਰ ਨੇ ਸਿਰਫ ਇਕ ਹੀ ਨੌਜਵਾਨ ਦਾ ਆਈ. ਡੀ. ਪਰੂਫ ਲਿਆ ਸੀ ਜਿਸ ਦੀ ਫੋਟੋ ਕਾਪੀ ਵੀ ਪੂਰੀ ਤਰ੍ਹਾਂ ਸਾਫ ਨਹੀਂ ਸੀ। ਹੋਟਲ ਦੇ ਮੈਨੇਜਰ ਨੇ ਰਾਜ਼ੌਰੀ ਪੁਲਸ ਦੇ ਕਿਸੇ ਪੁਲਸ ਅਧਿਕਾਰੀ ਦਾ ਨਾ ਕੋਈ ਨੰਬਰ ਲਿਆ ਸੀ ਅਤੇ ਨਾ ਹੀ ਹੋਟਲ ‘ਚੋਂ ਤਿੰਨਾਂ ਨੌਜਵਾਨਾਂ ਨੂੰ ਲੈ ਕੇ ਜਾਣ ਤੋਂ ਪਹਿਲਾਂ ਲੌਕਲ ਪੁਲਸ ਨੂੰ ਸੂਚਨਾ ਦਿੱਤੀ ਸੀ। ਏ. ਡੀ. ਸੀ. ਪੀ. ਨਰੇਸ਼ ਡੋਗਰਾ ਨੇ ਹੋਟਲ ਦੇ ਮੈਨੇਜਰ ਨੂੰ ਫਟਕਾਰ ਲਗਾਈ ਕਿ ਮੈਨੇਜਰ ਦੀ ਲਾਪਰਵਾਹੀ ਨਾਲ ਪੁਲਸ ਨੂੰ ਪ੍ਰੇਸ਼ਾਨੀ ਝੇਲਨੀ ਪਈ ਹੈ। ਇਸ ਘਟਨਾ ਤੋਂ ਬਾਅਦ ਏ. ਡੀ. ਸੀ. ਪੀ. ਸਿਟੀ 1 ਨਰੇਸ਼ ਡੋਗਰਾ ਨੇ ਸ਼ਹਿਰ ਦੇ ਹੋਟਲ ਕਰਮਚਾਰੀਆਂ ਨੂੰ ਹੋਟਲ ‘ਚ ਰੁਕਣ ਵਾਲੇ ਸਾਰੇ ਗੈਸਟਾਂ ਦੇ ਆਈ. ਡੀ. ਪਰੂਫ ਅਤੇ ਉਨ੍ਹਾਂ ਦੇ ਲੈਂਡਲਾਈਨ ਨੰਬਰ ਅਤੇ ਉਨ੍ਹਾਂ ਦੇ ਮੋਬਾਈਲ ਨੰਬਰ ਨੋਟ ਕਰਨ ਦਾ ਹੁਕਮ ਦਿੱਤੇ। ਹੁਣ ਦੇਖਣਾ ਹੈ ਕੀ ਇਸ ਘਟਨਾ ਤੋਂ ਬਾਅਦ ਹੋਟਲਾਂ ਲੈ ਕੀ ਸਖਤੀ ਹੁੰਦੀ ਹੈ ਅਤੇ ਇਸ ਤਰ੍ਹਾਂ ਬਾਹਰਲੇ ਸੂਬਿਆਂ ਦੀ ਪੁਲਿਸ ਵੱਲੋਂ ਅਚਾਨਕ ਕੀਤੇ ਜਾਂਦੇ ਐਕਸ਼ਨ ਦੇ ਸਬੰਧ ਵਿੱਚ ਪੰਜਾਬ ਪੁਲਿਸ ਕੀ ਰਣਨੀਤੀ ਬਣਾਉਂਦੀ ਹੈ? 


No comments: