Friday, October 18, 2013

ਜਾਰੀ ਹੈ ਵੈਬਸਾਈਟਾਂ ਦੀ ਦੁਨੀਆ ਵਿੱਚ ਤੇਜ਼ ਰਫਤਾਰ ਵਿਕਾਸ

Fri, Oct 18, 2013 at 8:07 AM
ਹੁਣ ਲਾਲ ਸਿੰਘ ਦਸੂਹਾ ਦੀਆਂ ਕਹਾਣੀਆਂ ਦੀ ਵੈਬ-ਸਾਈਟ ਲੋਕਅਰਪਿਤ
ਦਸੂਹਾ, ਹੁਸ਼ਿਆਰਪੁਰ 17 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ ): ਕਹਾਣੀਕਾਰ ਲਾਲ ਸਿੰਘ ਦੇ ਲਿਖਣ ਸ਼ੈਲੀ ਤੇ ਕਹਾਣੀਆਂ ਨੂੰ ਦਰਸਾਉਦੀ ਵੈਬ ਸਾਇਟ ਡੀ .ਪੀ.ਆਰ.ਓ ਬਲਦੇਵ ਸਿੰਘ ਬੱਲੀ(ਰਿਟਾ:) ਦੀ ਅਗਵਾਈ ਹੇਠ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਲੋਕ ਅਰਪਿਤ ਕੀਤੀ ਗਈ । ਇਸ ਵਿੱਚ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ , ਪੁਸਤਕਾਂ, ਪ੍ਗਤੀਵਾਦੀ ਸਿਰਜਿਤ ਕਲਾ ਬਾਰੇ ,ਕਿਤਾਬਾਂ ਦੀ ਘੁੰਡ ਚੁਕਾਈ ,ਕਹਾਣੀਕਾਰ ਦੇ ਪਾਤਰ ,ਕਹਾਣੀ ਪੁਸਤਕਾਂ ਉੱਤੇ ਖੋਜ ਕਾਰਜ , ਉਲਥਾ ਕੀਤੀਆਂ ਕਹਾਣੀ ਪੁਸਤਕਾਂ , ਆਲੋਚਨਾ ਲੇਖ ,ਮੁਲਾਕਾਤਾਂ , ਬਾਲ ਕਹਾਣੀਆਂ , ਜਥੇਬੰਦਕ ਕਾਰਜ , ਕਹਾਣੀਕਾਰ ਦਾ ਸੁਹਜ-ਸ਼ਾਸ਼ਤਰ, ਫੋਟੋ-ਗੈਲਰੀ ਸਮੇਤ ਸੱਜਰੀਆਂ ਰਚਨਾਵਾਂ ਆਦਿ ਕਈ ਜਾਣਕਾਰੀਆਂ ਉਪਲੱਬਧ ਹਨ । ਇਸ ਨੂੰ ਲੋਕ ਅਰਪਿਤ ਕਰਦਿਆਂ ਡੀ.ਪੀ.ਆਰ.ਓ.(ਰਿਟਾ.)ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਕੋਈ ਵੀ ਭਾਸ਼ਾ ਵਿਕਸਤ ਭਾਸ਼ਾ ਤਾਂ ਹੀ ਅਖਵਾ ਸਕਦੀ ਹੈ ਜੇਕਰ ਉਹ ਆਪਣੇ ਬੁਲਾਰਿਆਂ ਦੀਆਂ ਸਮਕਾਲੀਨ ਸੰਚਾਰ ਲੋੜਾਂ ਪੂਰੀਆਂ ਕਰ ਸਕਦੀ ਹੋਵੇ , ਭਾਵੇ ਲਾਲ ਸਿੰਘ ਦਸੂਹਾ ਪੰਜਾਬੀ ਕਹਾਣੀ ਦਾ ਨਾਮਵਰ ਲੇਖਕ ਹੈ ਪਰ ਫਿਰ ਵੀ ਇੰਟਰਨੈਟ ਤੇ ਮੌਜੂਦ ਇਸ ਵੈਬਸਾਈਟ ਨਾਲ ਜਿੱਥੇ ਪਾਠਕ ਅਤੇ ਲੇਖਕ ਲਾਲ ਸਿੰਘ ਵਿਚ ਇਕ ਨਿਵੇਕਲੀ ਸਾਂਝ ਪੈਦਾ ਹੋਵੇਗੀ  ਉੱਥੇ ਪਾਠਕਾਂ ਨੂੰ ਲੇਖਕ ਦੀ ਪ੍ਰਤੀਭਾ ਦੇ ਵੱਖ ਵੱਖ ਪਹਿਲੂ ਦਾ ਅਧਿਐਨ ਕਰਨ ਦਾ ਮੌਕਾ ਮਿਲੇਗਾ । ਇਸ ਮੌਕੇ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਘੁੰਮਣ ਨੇ ਲਾਲ ਸਿੰਘ ਨੂੰ ਵਧਾਈ ਦੇਂਦਿਆਂ ਕਿਹਾ ਕਿ  ਇੰਟਰਨੈਟ ਅਜੋਕੇ ਸਮੇਂ ਵਿਚ ਪੰਜਾਬੀ ਭਾਸ਼ਾ ਅਤੇ ਖ਼ਾਸ ਕਰਕੇ ਕਹਾਣੀ ਦੇ ਵਿਕਾਸ ਲਈ ਇਕ ਮੰਚ ਦੇ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ, ਲਾਲ ਸਿੰਘ ਦੀ ਇਸ ਵੈਬ ਸਾਇਟ ਨਾਲ ਪੰਜਾਬੀ ਭਾਸ਼ਾ ਖ਼ਾਸ ਕਰਕੇ ਪੰਜਾਬੀ ਕਹਾਣੀ ਦਾ ਵਿਕਾਸ ਅਤੇ ਵਿਸਥਾਰ ਤਕਨੀਕ ਦੇ ਮਾਧੀਆਮ ਨਾਲ ਸੰਭਵ ਹੋਵੇਗਾ ।  ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਅਤੇ ਅਮਰੀਕ ਡੋਗਰਾ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਭਾਸ਼ਾ ਦਾ ਵਿਕਾਸ ਤਕਨਾਲੋਜੀ ਨਾਲ ਹੀ ਜੁੜਿਆ ਹੋਇਆ ਹੈ । ਭਾਸ਼ਾ, ਸਾਹਿਤ ਤੇ ਸਭਿਆਚਾਰ ਇਸ ਤੋਂ ਅਭਿੱਜ ਨਹੀਂ ਰਹਿ ਸਕਦਾ ਇਸ ਸੰਦਰਭ ਵਿੱਚ ਇਹ ਉਪਰਾਲਾ ਸਲਾਹੁਣਯੋਗ ਹੈ ,ਇਸ ਨਾਲ ਲਾਲ ਸਿੰਘ ਦਸੂਹਾ ਦੇ ਪਾਠਕਾਂ ਦਾ ਦੇਸ਼ ਵਿਦੇਸ਼ ਵਿੱਚ ਪਹਿਲਾਂ ਨਾਲੋਂ ਵੀ ਵਧੇਰੇ ਵਾਧਾ ਹੋਵੇਗਾ । ਇਸ ਮੌਕੇ ਸੁਰਿੰਦਰ ਸਿੰਘ ਨੇਕੀ ਅਤੇ ਗੁਰਇਕਬਾਲ ਸਿੰਘ ਬੋਦਲ ਨੇ ਕਿਹਾ ਕਿ ਮਨੁੱਖ ਦੀ ਸੁਹਜ ਭੁੱਖ ਪੂਰੀ ਕਰਨ ਲਈ ਇੰਟਰਨੈਟ ਸਮਕਾਲੀ ਸਮੇਂ ਵਿਚ ਪ੍ਰਮੁਖ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ , ਨਵੇਂ ਪਾਠਕਾਂ ਦਾ ਪੰਜਾਬੀ ਕਹਾਣੀ ਨਾਲ ਲਗਾ ਪੈਦਾ ਕਰਨ ਲਈ ਇਸ ਉੱਤਮ ਮੀਲ ਪੱਥਰ ਹੈ ।ਅਜੋਕੇ ਸਮੇਂ ਇੰਟਨੈਟ ਦੇ ਵਧਦੇ ਰੁਝਾਨ ਕਾਰਨ ਪੰਜਾਬੀ ਸਾਹਿਤ ਖ਼ਾਸ ਕਰਕੇ ਪੰਜਾਬੀ ਕਹਾਣੀ ਦੀ ਤਕਨੀਕ ਅਤੇ ਕਹਾਣੀ ਨੂੰ ਹਰ ਪਾਠਕ ਤੱਕ ਪਹੁੰਚਣ ਦਾ ਉਪਰਾਲਾ ਕਾਬਿਲੇ ਤਾਰੀਫ਼ ਹੈ । ਤਰਸੇਮ ਸਿੰਘ ਸਫ਼ਰੀ ਅਤੇ ਕਰਨੈਲ ਸਿੰਘ ਨੇਕਨਾਮਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਸ ਪ੍ਰਤੀ ਮੋਹ ਪੈਦਾ ਕਰਨ ਲਈ ਸਾਈਬਰ ਸਪੇਸ ਤੇ ਇਸ ਤਰ੍ਹਾਂ ਲਾਲ ਸਿੰਘ ਜਿਹੇ ਸਾਹਿਤਕਾਰਾਂ ਦੀਆਂ ਵੈਬਸਾਈਟਾਂ ਆਪਣੀ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ ਦਿਲਪ੍ਰੀਤ ਸਿੰਘ ਕਾਹਲੋਂ ਅਤੇ ਮਹਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਤਕਨੀਕੀ ਯੁਗ ਵਿੱਚ ਇੰਟਨੈਟ ਦੇ ਮਾਧਿਅਮ ਰਾਹੀ ਲਾਲ ਸਿੰਘ ਦਸੂਹਾ ਦੀਆਂ ਰਚਨਾਵਾਂ ਨੂੰ ਦੇਸ਼ ਵਿਦੇਸ਼ ਤੱਕ ਬੈਠੇ ਪਾਠਕਾਂ ਤੱਕ ਪਹੁੰਚਾਉਣਾ ਆਸਾਨ ਹੋ ਜਾਵੇਗਾ । ਇਸ ਨਾਲ ਜਿੱਥੇ ਲਾਲ ਸਿੰਘ ਕੱਦ ਹੋਰ ਉੱਜ ਹੋਇਆ ਹੈ ਉੱਥੇ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦਾ ਮਾਣ ਸਨਮਾਣ ਵਧਿਆ ਹੈ । ਇਸ ਸਮੇਂ ਸਭਾ ਦੇ ਅਹੁਦੇਦਾਰ ,ਮੈਂਬਰ ਅਤੇ ਪਾਠਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ । 
ਜਾਰੀ ਹੈ ਵੈਬ ਸਾਈਟਾਂ ਦੀ ਦੁਨੀਆ ਵਿੱਚ ਤੇਜ਼ ਰਫਤਾਰ ਵਿਕਾਸ 

No comments: