Tuesday, October 15, 2013

ਤਜਿੰਦਰਪਾਲ ਸਿੰਘ ਸੋਨੀ ਨੂੰ ਭਾਵ-ਭਿੰਨੀ ਸ਼ਰਧਾਜਲੀ

Tue, Oct 15, 2013 at 6:17 PM
ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ
ਗਿਆਨੀ ਗੁਰਬਚਨ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜ:ਮੱਕੜ ਦੇ ਪੋਤਰੇ ਏਕਮਜੋਤ ਨੂੰ ਸਿਰੋਪਾਓ ਤੇ ਦਸਤਾਰਾਂ ਭੇਟ
ਲੁਧਿਆਣਾ-15 ਅਕਤੂਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਹੋਣਹਾਰ ਛੋਟੇ ਸਪੁੱਤਰ ਸ.ਤਜਿੰਦਰਪਾਲ ਸਿੰਘ ਸੋਨੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਨਮਿਤ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਜੀ ਦਾ ਭੋਗ ਉਹਨਾਂ ਦੇ ਗ੍ਰਹਿ ਮਾਡਲ ਟਾਊਨ ਐਕਸਟੈਂਸ਼ਨ (ਲੁਧਿਆਣਾ) ਵਿਖੇ ਪਾਇਆ ਗਿਆ। ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਉੂਨ ਐਕਸਟੈਂਸ਼ਨ (ਲਧਿਆਣਾ) ਵਿਖੇ ਅਰਦਾਸ ਸਮਾਗਮ ਹੋਇਆ। ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ, ਭਾਈ ਰਵਿੰਦਰ ਸਿੰਘ ਤੇ ਭਾਈ ਰਾਏ ਸਿੰਘ, ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਅਤੇ ਬੀਬੀ ਬਲਜੀਤ ਕੌਰ ਖਾਲਸਾ ਦੇ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਦੁਆਰਾ ਕੀਤਾ। ਅਰਦਾਸ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਨੇ ਕੀਤੀ, ਉਪਰੰਤ ਹੁਕਮਨਾਮਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਸ.ਤਜਿੰਦਰਪਾਲ ਸਿੰਘ ਸੋਨੀ ਦੇ ਨਮਿਤ ਅਰਦਾਸ ਸਮਾਗਮ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਿਹਾ ਕਿ ਆਪਣੀ ਉਸਾਰੂ ਸੋਚ ਨੂੰ ਸਮਾਜਕ ਕਾਰਜਾਂ ਵਿੱਚ ਲੱਗਾ ਕੇ ਸੱਚੇ ਦਿਲੋਂ ਸਮਾਜ ਦੀ ਸੇਵਾ ਕਰਨ ਵਾਲਾ ਸਿਰੜੀ ਨੌਜਵਾਨ ਤਜਿੰਦਰਪਾਲ ਸਿੰਘ ਸੋਨੀ ਬੇਸ਼ੱਕ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੀਆਂ ਮਿੱਠੀਆਂ ਤੇ ਨਿੱਘੀਆਂ ਯਾਦਾਂ ਹਮੇਸ਼ਾਂ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ, ਸੱਜਣ-ਪ੍ਰੇਮੀਆਂ ਤੇ ਸਮੁੱਚੇ ਸਮਾਜ ਦੇ ਲੋਕਾਂ ਦੇ ਦਿਲਾਂ ਵਿੱਚ ਲਈ ਵੱਸਦੀਆਂ ਰਹਿਣਗੀਆਂ।
ਸਮਾਗਮ ਦੌਰਾਨ ਸ.ਤਜਿੰਦਰਪਾਲ ਸਿੰਘ ਸੋਨੀ ਨੂੰ ਨਿੱਘੀ ਸ਼ਰਧਾਜ਼ਲੀ ਦੇਂਦਿਆਂ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਸ.ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਕਾ ਤਜਿੰਦਰਪਾਲ ਸਿੰਘ ਸੋਨੀ ਦੇ ਅਚਾਨਕ ਅਕਾਲ ਕਰ ਜਾਣ ਨਾਲ ਸਮੁੱਚੇ ਸਮਾਜ ਨੂੰ ਬੜਾ ਵੱਡਾ ਘਾਟਾ ਪਿਆ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਲਈ ਪੁੱਤਰ ਵਿਛੋੜੇ ਦਾ ਸਦਮਾ ਬੜਾ ਅਸਿਹ ਤੇ ਅਕਹਿ ਹੈ। ਜਿਸ ਨੂੰ ਨਾ ਸਹਾਰਿਆ ਜਾ ਸਕਦਾ ਹੈ ਤੇ ਨਾ ਹੀ ਬਿਆਨ ਕੀਤਾ ਜਾ ਸਕਦਾ ਹੈ। ਇਸ ਲਈ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਦੁਖਮਈ ਘੜੀ ਵਿੱਚ ਉਹ ਸਮੁੱਚੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਪੋਤਰੇ ਤੇ ਸ.ਤਜਿੰਦਰਪਾਲ ਸਿੰਘ ਸੋਨੀ ਦੇ ਇਕਲੌਤੇ ਮਾਸੂਮ ਬੇਟੇ ਏਕਮਜੋਤ ਸਿੰਘ ਨੂੰ ਸਿਰੋਪਾਓ ਤੇ ਦਸਤਾਰ ਭੇਟ ਕੀਤੀ। ਸਮਾਗਮ ਦੌਰਾਨ ਡਾਕਟਰ ਦਲਜੀਤ ਸਿੰਘ ਚੀਮਾਂ ਵਿਧਾਇਕ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਬੜੀ ਬਾਖੂਬੀ ਢੰਗ ਨਾਲ ਨਿਭਾਉਂਦਿਆਂ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਕਾਂਗਰਸ ਪਾਰਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਧੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਤੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸਖ਼ਸ਼ੀਅਤਾਂ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਉਹਨਾਂ ਦੇ ਹੋਣਹਾਰ ਸਪੁੱਤਰ ਦੀ ਬੇਵਕਤੀ ਮੌਤ ਸਬੰਧੀ ਭੇਜੇ ਗਏ ਸ਼ੋਕ ਸੰਦੇਸ਼ ਨੂੰ ਪੜਿਆ।
ਇਸ ਮੌਕੇ ਤਖਤ ਸ੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ:ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸਾਬਕਾ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਹਿਬ ਗਿਆਨੀ ਮੋਹਣ ਸਿੰਘ, ਤਜਿੰਦਰਪਾਲ ਸਿੰਘ ਸੋਨੀ ਦੀ ਸੁਪਤਨੀ ਬੀਬੀ ਮਨਜੀਤ ਕੌਰ, ਬੇਟੀ ਅਨਮੋਲਜੋਤ ਕੌਰ, ਭਰਾਤਾ ਸ.ਇੰਦਰਜੀਤ ਸਿੰਘ ਮੱਕੜ, ਸ.ਮਨਵਿੰਦਰਪਾਲ ਸਿੰਘ ਮੱਕੜ (ਕੌਂਸਲਰ), ਕੇਂਦਰੀ ਸੂਚਨਾ ਤੇ ਪ੍ਰਸ਼ਾਰਨ ਮੰਤਰੀ ਸ੍ਰੀ ਮੁਨੀਸ਼ ਤਿਵਾੜੀ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾਂ, ਬੀਬੀ ਪ੍ਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ, ਡਾਕਟਰ ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ, ਸ.ਅਮਰੀਕ ਸਿੰਘ ਆਲੀਵਾਲ ਤੇ ਸ.ਗੁਰਚਰਨ ਸਿੰਘ ਗਾਲਬ ਸਾਬਕਾ ਮੈਂਬਰ ਪਾਰਲੀਮੈਂਟ, ਸ.ਬੀਰਦਵਿੰਦਰ ਸਿੰਘ ਸਾਬਕਾ ਸਪੀਕਰ ਪੰਜਾਬ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ.ਸ਼ਰਨਜੀਤ ਸਿੰਘ ਢਿਲੋਂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਚਰਨਜੀਤ ਸਿੰਘ ਅਟਵਾਲ, ਸ.ਮਹੇਸ਼ਇੰਦਰ ਸਿੰਘ ਗਰੇਵਾਲ ਮੁੱਖ ਰਾਜਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ.ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ, ਪੰਜਾਬ ਦੇ ਵਿੱਤ ਮੰਤਰੀ ਸ.ਪਰਮਿੰਦਰ ਸਿੰਘ ਢੀਂਡਸਾ, ਸਿੱਖਿਆ ਮੰਤਰੀ ਪੰਜਾਬ ਸ.ਸਿਕੰਦਰ ਸਿੰਘ ਮਲੂਕਾ, ਟਰਾਂਸਪੋਰਟ ਮੰਤਰੀ ਸ.ਅਜੀਤ ਸਿੰਘ ਕੋਹਾੜ, ਜਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਪੰਜਾਬ, ਸ.ਸਿਮਰਜੀਤ ਸਿੰਘ ਬੈਂਸ ਵਿਧਾਇਕ, ਭਾਰਤ ਭੂਸ਼ਨ ਆਸ਼ੂ ਵਿਧਾਇਕ, ਸ.ਬਲਜੀਤ ਸਿੰਘ ਜਲਾਲਉਸਮਾਂ ਵਿਧਾਇਕ, ਸ.ਹਰੀ ਸਿੰਘ ਜੀਰਾ ਵਿਧਾਇਕ, ਜਥੇਦਾਰ ਬਲਵਿੰਦਰ ਸਿੰਘ ਬੈਂਸ ਵਿਧਾਇਕ ਤੇ ਮੈਂਬਰ ਸ਼੍ਰੋਮਣੀ ਕਮੇਟੀ, ਸ.ਦਰਸ਼ਨ ਸਿੰਘ ਸ਼ਿਵਾਲਕ ਵਿਧਾਇਕ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਭਾਟੀਆ, ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ.ਤਜਿੰਦਰ ਸਿੰਘ ਬਿੰਟੂ, ਸ.ਮਲਕੀਤ ਸਿੰਘ ਬੀਰਮੀ ਸਾਬਕਾ ਮੰਤਰੀ ਪੰਜਾਬ, ਪੰਜਾਬ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਰਜਿੰਦਰ ਭੰਡਾਰੀ, ਸ.ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ, ਸ੍ਰੀ ਸਤਪਾਲ ਗੁਸਾਂਈ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਲੁਧਿਆਣਾ ਦੇ ਮੇਅਰ ਸ.ਹਰਚਰਨ ਸਿੰਘ ਗੋਹਲਵੜੀਆ, ਸ.ਹਰਭਜਨ ਸਿੰਘ ਡੰਗ, ਸ.ਜਗਜੀਵਨਪਾਲ ਸਿੰਘ ਖੀਰਨੀਆਂ ਤੇ ਸ.ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ, ਸ.ਕ੍ਰਿਪਾਲ ਸਿੰਘ ਬੰਡੂਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸ.ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸ.ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਕਮੇਟੀ, ਸ.ਅਵਤਾਰ ਸਿੰਘ ਹਿੱਤ ਸਾਬਕਾ ਪ੍ਰਧਾਨ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ.ਕੇਵਲ ਸਿੰਘ ਬਾਦਲ, ਅੰਤ੍ਰਿੰਗ ਮੈਂਬਰ ਸ.ਗੁਰਬਚਨ ਸਿੰਘ ਕਰਮੂੰਵਾਲਾ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਮੋਹਨ ਸਿੰਘ ਬੰਗੀ ਤੇ ਸ.ਹਰਭਜਨ ਸਿੰਘ ਸ਼ੇਰਗਿੱਲ, ਮੈਂਬਰ ਭਾਈ ਮਨਜੀਤ ਸਿੰਘ, ਸ.ਜਗਜੀਤ ਸਿੰਘ ਖਾਲਸਾ, ਸ.ਅਮਰਜੀਤ ਸਿੰਘ ਚਾਵਲਾ, ਬੀਬੀ ਰਵਿੰਦਰ ਕੌਰ, ਠੇਕੇਦਾਰ ਕੰਵਲਇੰਦਰ ਸਿੰਘ, ਬੀਬੀ ਅਮਰਜੀਤ ਕੌਰ, ਸ.ਚਰਨ ਸਿੰਘ ਆਲਮਗੀਰ, ਸ.ਗੁਰਨਾਮ ਸਿੰਘ ਜੱਸਲ, ਸ.ਗੁਰਚਰਨ ਸਿੰਘ ਗਰੇਵਾਲ, ਸ.ਜਗਜੀਤ ਸਿੰਘ ਤਲਵੰਡੀ, ਸ.ਹਰਸੁਰਿੰਦਰ ਸਿੰਘ ਗਿੱਲ, ਸ.ਸੁਰਿੰਦਰ ਸਿੰਘ ਬੱਦੋਵਾਲ, ਸ.ਗੁਰਨਾਮ ਸਿੰਘ ਜੱਸਲ, ਸ.ਪਲਵਿੰਦਰ ਸਿੰਘ, ਸ.ਬਲਦੇਵ ਸਿੰਘ ਖਾਲਸਾ, ਸ.ਗੁਰਦਿਆਲ ਸਿੰਘ, ਸ.ਗੁਰਿੰਦਰਪਾਲ ਸਿੰਘ ਕਾਦੀਆਂ, ਸ.ਅਮਰੀਕ ਸਿੰਘ ਵਿਛੋਆ, ਸ.ਅਮਰੀਕ ਸਿੰਘ ਸ਼ਾਹਪੁਰ, ਬੀਬੀ ਜੋਗਿੰਦਰ ਕੌਰ, ਸ.ਅਮਰਜੀਤ ਸਿੰਘ ਬੰਡਾਲਾ, ਸ.ਹਰਬੰਸ ਸਿੰਘ ਮੰਝਪੁਰ, ਸ.ਕਸ਼ਮੀਰ ਸਿੰਘ ਬਰਿਆਰ, ਸ.ਨਰਿੰਦਰ ਸਿੰਘ ਬਾੜਾ, ਸ.ਨਿਰਮਲ ਸਿੰਘ ਘਰਾਚੋਂ, ਬਾਬਾ ਨਿਰਮਲ ਸਿੰਘ ਨੌਸਹਿਰਾ ਢਾਲਾ, ਸ.ਸੁਖਜੀਤ ਸਿੰਘ ਲੋਹਗੜ, ਸੰਤ ਜਸਵੀਰ ਸਿੰਘ ਕਾਲਾਮਾਲਾ, ਸ.ਬਲਦੇਵ ਸਿੰਘ ਚੁੰਘਾ, ਸ.ਦਰਸ਼ਨ ਸਿੰਘ ਸੇਰਖਾਂ, ਸ.ਗੁਰਪ੍ਰੀਤ ਸਿੰਘ ਝੱਬਰ, ਸ.ਸੁਵਿੰਦਰ ਸਿੰਘ ਸੱਭਰਵਾਲ, ਸ.ਗੁਰਮੇਲ ਸਿੰਘ ਸੰਗੋਵਾਲ, ਸ.ਬਲਵੰਤ ਸਿੰਘ ਰਾਮਗੜ, ਸ.ਰਾਮ ਸਿੰਘ, ਸ.ਮਗਵਿੰਦਰ ਸਿੰਘ ਖਾਪੜਖੇੜੀ, ਸ.ਜਸਵਿੰਦਰ ਸਿੰਘ ਐਡਵੋਕੇਟ, ਸ.ਰਘਬੀਰ ਸਿੰਘ ਸਹਾਰਨ ਮਾਜਰਾ, ਸ.ਅਮਰੀਕ ਸਿੰਘ ਮੋਹਾਲੀ, ਸ.ਹਰਦੀਪ ਸਿੰਘ, ਬੀਬੀ ਕਿਰਨਜੋਤ ਕੌਰ, ਸ.ਭਰਪੂਰ ਸਿੰਘ, ਸ.ਸੁਰਜੀਤ ਸਿੰਘ ਭਿੱਟੇਵਿਡ ਤੇ ਬਿਕਰਮ ਸਿੰਘ ਕੋਟਲਾ, ਸ.ਦਲਮੇਘ ਸਿੰਘ, ਸ.ਰੂਪ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਜੋਗਿੰਦਰ ਸਿੰਘ ਓ.ਐਸ.ਡੀ., ਉੱਘੇ ਸਿੱਖ ਵਿਦਵਾਨ ਸ.ਪ੍ਰਿਥੀਪਾਲ ਸਿੰਘ ਕਪੂਰ, ਡਾ.ਗੁਰਨਾਮ ਸਿੰਘ, ਪ੍ਰੋ:ਕਰਤਾਰ ਸਿੰਘ ਤੇ ਡਾ:ਸੁਰਜੀਤ ਸਿੰਘ ਪਾਤਰ, ਐਡਵੋਕੇਟ ਐਚ.ਐਸ.ਫੂਲਕਾ, ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ.ਜਸਪਾਲ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉਪਕੁਲਪਤੀ ਸ.ਗੁਰਮੋਹਨ ਸਿੰਘ ਵਾਲੀਆ, ਡਾਇਰੈਕਟਰ ਐਜੂਕੇਸ਼ਨ ਸ.ਧਰਮਿੰਦਰ ਸਿੰਘ ਉੱਭਾ, ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਸ.ਪਰਮਜੀਤ ਸਿੰਘ ਖਾਲਸਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸ.ਕਰਨੈਲ ਸਿੰਘ ਪੀਰ ਮੁਹੰਮਦ, ਨਿਹੰਗਾ ਸਿੰਘ ਜਥੇਬੰਦੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ, ਹਰੀਆ ਵੇਲਾ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ, ਬਿਧੀ ਚੰਦ ਸੰਪ੍ਰਦਾਇ ਸੁਰਸਿੰਘ ਦੇ ਬਾਬਾ ਅਵਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਾਮਧਾਰੀ ਸੰਪ੍ਰਦਾਇ ਦੇ ਮੁਖੀ ਬਾਬਾ ਉਦੈ ਸਿੰਘ, ਨੀਲਧਾਰੀ ਸੰਪ੍ਰਦਾਇ ਦੇ ਮੁਖੀ ਬਾਬਾ ਸਤਨਾਮ ਸਿੰਘ, ਨਾਨਕਸਰ ਸੰਪ੍ਰਦਾਇ ਵੱਲੋਂ ਬਾਬਾ ਲੱਖਾ ਸਿੰਘ, ਬਾਬਾ ਜਸਵੰਤ ਸਿੰਘ (ਨਾਨਕਸਰ) ਸਮਰਾਲਾ ਚੌਕ ਲੁਧਿਆਣਾ, ਸੇਵਾਪੰਥੀ ਸੰਪ੍ਰਦਾਇ ਵੱਲੋਂ ਬਾਬਾ ਰਣਜੀਤ ਸਿੰਘ ਗੋਨਿਆਣਾ ਮੰਡੀ, ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਤੇ ਬੀਬੀ ਵਿਪਨਪ੍ਰੀਤ ਕੌਰ, ਕਾਰਸੇਵਾ ਦਿੱਲੀ ਵਾਲੇ ਬਾਬਾ ਬਚਨ ਸਿੰਘ, ਬਾਬਾ ਮਨਜੀਤ ਸਿੰਘ ਫਗਵਾੜੇ ਵਾਲੇ, ਚੌਧਰੀ ਕਰਨ ਸਿੰਘ ਚੁਟਾਲਾ ਹਰਿਆਣਾ ਨੇ ਵੀ ਸ਼ਰਧਾ ਦੇ ਫੁਲ ਅਰਪਿਤ ਕੀਤੇ 

No comments: