Sunday, October 06, 2013

ਜੋਸ਼ੋ ਖਰੋਸ਼ ਵਾਲਾ ਸੀ ਪ੍ਰਤਾਪ ਕਾਲਜ ਦਾ ਯੂਥ ਫੈਸਟੀਵਲ

ਹਰ ਆਈਟਮ ਨੇ ਦਿੱਤਾ ਸਮਾਜ ਲਈ ਕੋਈ ਸਿਹਤਮੰਦ ਸੁਨੇਹਾ  Sun, Oct 6, 2013 at 5:32 PM
ਲੁਧਿਆਣਾ: 6 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ): ਅੱਜ ਸਥਾਨਕ ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਲੁਧਿਆਣਾ ਵਿੱਚ ਚਲ ਰਹੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ 55ਵੇ ਜ਼ੋਨਲ ਯੂਥ ਫੈਸਟੀਵਲ ਅਤੇ ਹੈਰੀਟੇਜ  ਫੈਸਟੀਵਲ ਦੇ ਤੀਸਰੇ ਦਿਨ ਡਰਾਮੇ, ਸਕਿੱਟ, ਹਿਸਟਰੋਨਿਕਸ ਤੋਂ ਇਲਾਵਾ ਮਮਿੱਕਰੀ, ਮਾਈਮ ਮੁਕਾਬਲਿਆਂ ਨੇ ਸਰੋਤਿਆਂ ਦਾ ਮਨ ਮੋਹ ਲਿਆ । ਇਸਦੇ ਨਾਲ ਹੀ ਵਾਦ ਵਿਵਾਦ, ਕਵਿਤਾ ਉਚਾਰਣ, ਐਲੋਕਿਊਨ, ਰੰਗੋਲੀ ਅਤੇ ਆਰਟ ਐਂਡ ਕਰਾਫਟ ਵਿੱਚ ਫੁਲਕਾਰੀ, ਦਸੂਤੀ, ਮਹਿੰਦੀ ਆਦਿ ਦੇ ਮੁਕਾਬਲੇ ਵੀ ਨਾਲੋ ਨਾਲ ਚਲਦੇ ਰਹੇ ।
ਅੱਜ ਦੇ ਸਮਾਗਮ ਵਿੱਚ ਡਾ: ਪਰਵਿੰਦਰ ਸਿੰਘ, ਕੰਟਰੋਲਰ ਆਫ ਐਗਜਾਮੀਨੇਸ਼ਨ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਮੁੱਖ ਮਹਿਮਾਨ ਵਜੋਂ ਹਾਜਰ ਹੋਏ । ਡਾ: ਮੁਕੇਸ਼ ਅਰੋੜਾ, ਫੈਲੋ, (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ),     ਪ੍ਰੋ: ਗੁਰਮਿੰਦਰ ਕੌਰ, ਪ੍ਰਿੰਸੀਪਲ ਗੌਰਮਿੰਟ ਕਾਲਜ ਫਾਰ ਗਰਲਜ, ਲੁਧਿਆਣਾ ਅਤੇ ਡਾ: ਵਿਜੈ, ਡਿਪਟੀ ਡਾਇਰੈਕਟਰ, ਕ੍ਰਿਚਨ ਮੈਡੀਕਲ ਕਾਲਜ ਅਤੇ ਹਸਪਤਾਲ ਅੱਜ ਦੇ ਯੁਵਕ ਮੇਲੇ ਦੇ ਗੈਸਟ ਆਫ ਆਨਰ ਰਹੇ । ਇਸ ਤੋਂ ਇਲਾਵਾ ਡਾ: ਨਿਰਮਲ ਜੌੜਾ, ਡਾਇਰੈਕਟਰ, ਯੂਥ ਵੈਲਫੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪ੍ਰੋਫੈਸਰ ਜੇ.ਪੀ.ਸਿੰਘ, ਚੇਅਰਮੈਨ, ਪ੍ਰਤਾਪ ਚੈਰੀਟੇਬਲ ਟਰੱਸਟ, ਅਤੇ ਡਾ: ਰਮੇਸ਼ ਇੰਦਰ ਕੌਰ ਬੱਲ, ਸੈਕਟਰੀ, ਪ੍ਰਤਾਪ ਚੈਰੀਟੇਬਲ ਟਰੱਸਟ, ਲੁਧਿਆਣਾ ਨੇ ਹਾਜਰ ਹੋ ਕੇ ਅੱਜ ਦੇ ਮੇਲੇ ਦੀ ਰੌਣਕ ਵਧਾਈ । ਡਾ: ਬਲਵੰਤ ਸਿੰਘ, ਪ੍ਰਿੰਸੀਪਲ, ਪ੍ਰਤਾਪ ਕਾਲਜ ਆਫ ਐਜੂਕੇਨ, ਲੁਧਿਆਣਾ ਨੇ ਇਸ ਯੁਵਕ ਮੇਲੇ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ । ਡਾ: ਪਰਵਿੰਦਰ ਸਿੰਘ ਨੇ ਇਹਨਾਂ ਯੁਵਕ ਮੇਲਿਆਂ ਰਾਹੀਂ  ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਦੀ ਲੋੜ ਤੇ ਜੋਰ ਦਿੱਤਾ । ਉਹਨਾਂ ਨੇ ਸੱਭਿਆਚਾਰਕ, ਵਿਦਿਅਕ ਅਤੇ ਲਲਿਤ ਕਲਾਵਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਲਈ ਕੁਝ ਸੀਟਾਂ ਰਾਖਵੀਆਂ ਕਰਨ ਦੀ ਸਲਾਹ ਦਿੱਤੀ । ਇਸਦੇ ਨਾਲ ਹੀ ਡਾ: ਮੁਕੇਸ਼ ਅਰੋੜਾ, ਫੈਲੋ, (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ ਉਹਨਾਂ ਦੇ ਇਸ ਵਿਚਾਰ ਦਾ ਸਮਰਥਨ ਕੀਤਾ।
 ਪ੍ਰਤੀਯੋਗੀਆਂ ਵੱਲੋਂ ਪੇਸ਼  ਕੀਤੇ ਗਏ ਦਿਲ ਨੂੰ ਛੂ ਲੈਣ ਵਾਲੇ ਵਿਸ਼ਿਆਂ ਤੇ ਅਧਾਰਿਤ ਡਰਾਮਿਆਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ । ਸਕਿੱਟਾਂ, ਹਿਸਟਰੋਨਿਕਸ, ਮਾਈਮ ਅਤੇ ਮਮਿੱਕਰੀ ਦੇ ਮੁਕਾਬਲਿਆਂ ਨੇ ਸਰੋਤਿਆਂ ਦਾ ਖੂਬ ਮਨਪਰਚਾਵਾ ਵੀ  ਕੀਤਾ । ਇਸ ਤੋਂ  ਇਲਾਵਾ ਆਰਟ ਐਂਡ ਕਰਾਫਟ ਵਿੱਚ ਰੰਗੋਲੀ, ਫੁਲਕਾਰੀ, ਦਸੂਤੀ, ਮਹਿੰਦੀ ਮੁਕਾਬਲੇ ਵੀ ਇਸ ਯੁਵਕ ਮੇਲੇ ਵਿੱਚ ਸਮੂਹ ਦੀ ਖਿੱਚ ਦਾ ਕੇਂਦਰ ਰਹੇ ।
ਇਸ ਯੁਵਕ ਮੇਲੇ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਆਈਆਂ ਆਪੋ ਆਪਣੇ ਖੇਤਰ ਵਿੱਚ ਮਾਹਰ ਉਘੀਆਂ ਸ਼ਖਸੀਅਤਾਂ  ਵੱਲੋਂ ਵੱਖ ਵੱਖ  ਮੁਕਾਬਲਿਆਂ ਲਈ ਜੱਜ ਦੀ ਭੂਮਿਕਾ ਨਿਭਾਈ ਗਈ । ਅੰਤ ਵਿੱਚ ਡਾ: ਗੁਰਮਿੰਦਰ ਕੌਰ ਅਤੇ ਡਾ: ਵਿਜੇ ਨੇ ਅੱਜ ਦੇ ਯੁਵਕ ਮੇਲੇ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡੇ ।

No comments: