Monday, October 28, 2013

ਕਾਸ਼ ਕੋਈ ਸਮਝ ਲਵੇ ….//ਸਿੰਘ ਮਨਿੰਦਰ

“ਅੱਠ ਮੀਟਰ ਦੇ ਹੋ ਗਏ ਚਾਰ ਸੌ ਰੁਪਈਏ” 

“ਅੱਠ ਮੀਟਰ ਦੇ ਹੋ ਗਏ ਚਾਰ
ਸੌ ਰੁਪਈਏ” ਦੁਕਾਨਦਾਰ
ਨੇ ਕਿਹਾ ! ਕੱਟਾਂ ? ਦਰਸ਼ਨ ਸਿੰਘ ਦਾ ਦਿੱਲ ਅੰਦਰੋਂ
ਕੰਬਿਆ,ਭਾਈ ਸਾਹਿਬ, ਇੱਕ ਕੰਮ ਕਰੋ ਕੀ ਦਸਤਾਰ
ਛੇ
ਮੀਟਰ ਹੀ ਕਰ ਦੇਓ ! ਕਹਿੰਦੇ ਕਹਿੰਦੇ
ਉਸਦਾ ਦਿਲ
ਅੰਦਰੋਂ ਭਰ ਆਇਆ, ਦੋ ਪਟਕੇ ਵੀ ਦੇ ਦੇਣਾ ਬੱਚੇ ਲਈ !
ਉਚੇਚੇ ਹੀ ਉਸਦਾ ਹੱਥ ਆਪਣੀ ਫਟੀ ਹੋਈ ਪੱਗ ਵੱਲ
ਚਲਾ ਗਿਆ !
ਘਰ ਵੜ੍ਹਦਿਆਂ ਹੀ ਘਰਵਾਲੀ ਬਲਜੀਤ ਕੌਰ ਨੇ
ਪੁਛਿਆ
“ਕਾਕੇ ਦੇ ਪਟਕੇ ਲੈ ਆਏ ਹੋ” ? ਇੱਕ ਦਮ ਫੱਟ ਪਿਆ
ਦਰਸ਼ਨ ! ਚਾਰ ਸੌ ਦੀ ਦਸਤਾਰ, ਚਾਲੀ ਰੁਪੈ ਤੋਂ
ਘਟ
ਪਟਕਾ ਹੀ ਨਹੀ ! ਕਿਰਪਾਨ, ਕੜੇ, ਕਛਹਿਰੇ,
ਗੁਟਕੇ,
ਪੰਜਾਬੀ ਦਿਆਂ ਕਿਤਾਬਾਂ, ਰੁਮਾਲੇ, ਸਬ ਮਹਿੰਗੇ !
ਲੰਗਰ
ਲਾਉਣ ਦੇ ਸ਼ੌਕੀਨ ਸਿੱਖਾਂ ਕੋਲ ਬਹੁਤ ਪੈਸਾ ਹੈ,
ਕਾਰ
ਸੇਵਾ ਵਾਸਤੇ ਸਿੱਖਾਂ ਕੋਲ ਬਹੁਤ ਪੈਸਾ ਹੈ,
ਸ਼ਿਰੋਮਣੀ ਕਮੇਟੀ ਦਾ ਸਾਲਾਨਾ ਬਜਟ ਛੇ ਸੌ
ਪੰਜਾਹ ਕਰੋੜ
ਰੁਪਈਏ ਦਾ ਹੈ ! ਪਰ ਓਹ ਪੈਸਾ ਸਿੱਖਾਂ ਵਾਸਤੇ,
ਸਿੱਖੀ ਵਾਸਤੇ ਨਹੀ ਹੈ ! ਉਸ ਪੈਸੇ ਨਾਲ ਦਸਤਾਰ
ਦੀ ਤੇ
ਹੋਰ ਸਿੱਖੀ ਜਰੂਰਤ ਦੇ ਸਮਾਨ
ਦੀ ਫੈਕਟਰੀ ਨਹੀ ਲਗਾਈ
ਜਾਂਦੀ ਬਲਕਿ ਓਹ ਸਾਰਾ ਪੈਸਾ ਸਿੱਖਾਂ ਨੂੰ
ਵੇਹਿਮ-ਭਰਮ ਦੇ
ਜਾਲ ਵਿਚ ਫਸਾਉਣ ਲਈ ਖਰਚ
ਕਿੱਤਾ ਜਾਂਦਾ ਹੈ ! ਨਵੇਂ
ਨਵੇਂ ਧਾਮ (ਕਾਰ ਸੇਵਾ ਦੇ ਪੈਸੇ ਨਾਲ) ਬਣਾਉਣ ਵੱਲ
ਧਿਆਨ ਹੈ ਇਨ੍ਹਾਂ ਦਾ ਕੀ ਕਿਵੇਂ ਆਮ ਬੰਦੇ ਨੂੰ
ਭਾਮ੍ਬਲ੍ਭੂਸੇ ਵਿਚ ਪਾ ਕੇ ਹੋਰ ਹੋਰ ਮਾਇਆ
ਕੱਠੀ ਕਿੱਤੀ ਜਾਵੇ !
ਬਲਜੀਤ ਕੌਰ ਹੈਰਾਨੀ ਭਰੀ ਨਜ਼ਰਾਂ ਨਾਲ ਦਰਸ਼ਨ
ਸਿੰਘ
ਨੂੰ ਵੇਖ ਰਹੀ ਸੀ !
ਦਰਸ਼ਨ ਸਿੰਘ ਬੋਲਦਾ ਰਿਹਾ ….
ਜਿਤਨਾ ਪੈਸਾ ਅਸੀਂ ਜਗਤ ਵਿਖਾਵੇ (ਕੀਰਤਨ
ਦਰਬਾਰ,
ਨਗਰ ਕੀਰਤਨ, ਲੰਗਰ ਹਾਲ ਤੋਂ ਬਾਹਰ ਮਿੱਠੇ ਤੇ
ਚਾਹ
ਦਾ ਵਨਸੁਵੰਨਾ ਆਪਣਾ ਨਿਜੀ ਲੰਗਰ (ਗੁਰੂ
ਦਾ ਨਹੀ) ਤੇ
ਇੱਕ ਸਮੇਂ ਪਾਉਣ ਲਈ ਰੁਮਾਲਿਆਂ ਵਾਸਤੇ ਖਰਚ
ਦਿੰਦੇ
ਹਾਂ ਜੇਕਰ ਉਸਦੇ ਵਿਚੋਂ ਅਧੀ ਰਕਮ ਵੀ ਚੰਗੇ ਪਾਸੇ
ਖਰਚ
ਹੋ ਜਾਵੇ ਤੇ ਸਾਡੇ ਬੱਚੇ ਚੰਗੇ ਸਕੂਲ ਜਾਣ, ਉਨ੍ਹਾਂ ਨੂੰ
ਚੰਗਾ ਇਲਾਜ਼ ਮਿੱਲੇ ! ਕੌਮ ਦੀ ਤਰੱਕੀ ਹੋਵੇ ! ਲੰਗਰ
ਖੁਆ ਕੇ ਨਹੀ
ਦਰਸ਼ਨ ਦੀ ਸਾਹ ਲਗਾਤਾਰ ਬੋਲਣ ਕਰ ਕੇ ਤੇਜ
ਚਲਨ
ਲੱਗ ਪਈ ਸੀ ! ਪਾਣੀ ਦਾ ਘੁੱਟ ਭਰ ਕੇ ਉਸਨੇ
ਕਿਹਾ ….
ਸਿੱਖੀ ਨੂੰ ਕਮਾਈ ਦਾ ਜਰਿਆ
ਨਹੀ ਬਲਕਿ ਸਿੱਖਾਂ ਨੂੰ
ਸਿੱਖੀ ਕਮਾਉਣ ਦੀ ਜਾਚ
ਸਿਖਾਉਣਾ ਹੀ ਗੁਰਮਤ ਰਾਹ
ਹੈ ! ਕਾਸ਼ ਕੋਈ ਸਮਝ ਲਵੇ …. ਭਾਵੇਂ ਇੱਕ ਇੱਕ ਕਰ ਕੇ
ਹੀ ਸਮਝ

------------------------------------------

Balvinder Singh Bison

Wed, Jul 16, 2014 at 7:04 PM
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
 
ਆਪ ਜੀ ਦੇ ਬਲੋਗ ਵਿੱਚ ਇਸ ਲਿੰਕ ਵਿੱਚ ਜੋ ਕਹਾਣੀ ਹੈ .. ਉਸਦਾ ਅਸਲ ਲਿਖਾਰੀ ਦਾਸ ਹੈ ..
 
ਕਿਰਪਾ ਕਰ ਕੇ ਪੇਜ ਨੂੰ ਅਪਡੇਟ ਕਰਨ ਦੀ ਖੇਚਲ ਕਰਨੀ ਜੀ .
 
 
ਅਸਲ ਕਹਾਣੀ ਦਾ ਲਿੰਕ ਥੱਲੇ ਹੈ ਜੀ ..

No comments: