Sunday, October 20, 2013

ਦੂਜੇ ਵਿਸ਼ਵ-ਯੁੱਧ 'ਚ ਲੜਨ ਵਾਲੇ ਸਿੱਖ ਫੌਜੀਆਂ ਦਾ ਸਨਮਾਣ

Sat, Oct 19, 2013 at 4:44 PM   
ਬਰਤਾਨੀਆਂ ਸਰਕਾਰ ਵੱਲੋਂ ਇਹ ਇੱਕ ਸ਼ਲਾਘਾਯੋਗ ਕਦਮ-ਜ:ਅਵਤਾਰ ਸਿੰਘ
Maharaja Bhupinder Singh of Patiala with Belgian Generals in april 1915. Photo Courtesy Belgian Army Museum Brussels//Sikh  Net 
ਅੰਮ੍ਰਿਤਸਰ-19 ਅਕਤੂਬਰ 2013: ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਤਾਨੀਆਂ ਸਰਕਾਰ ਵੱਲੋਂ ਦੂਜੀ ਸੰਸਾਰ ਜੰਗ 'ਚ ਲੜਨ ਵਾਲੇ ਸਿੱਖ ਫੌਜੀਆਂ ਨੂੰ ਸਨਮਾਨਿਤ ਕਰਨਾ ਸ਼ਲਾਘਾਯੋਗ ਕਦਮ ਦੱਸਿਆ ਹੈ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਰਲੀਜ਼ 'ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਨਾਲ ਸੰਸਾਰ ਭਰ ਦੀਆਂ ਫੌਜਾਂ ਵਿਚ ਜਿਹੜੇ ਸਿੱਖ ਜਵਾਨ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋਣਗੇ। ਉਹਨਾਂ ਕਿਹਾ ਕਿ ਬਰਤਾਨੀਆਂ ਸਰਕਾਰ ਵੱਲੋਂ ਸਿੱਖ ਸੈਨਿਕਾਂ ਨੂੰ ਦਿੱਤਾ ਗਿਆ ਇਹ ਦੂਸਰਾ ਵੱਡਾ ਸਨਮਾਨ ਹੈ। ਇਸ ਤੋਂ ਪਹਿਲਾਂ ਸੰਨ 1897 ਵਿਚ ਹੋਈ ਸਾਰਾਗੜ੍ਹੀ ਦੀ ਲੜਾਈ ਦਰਮਿਆਨ ਸ਼ਹੀਦ ਹੋਣ ਵਾਲੇ 21 ਸਿੱਖ ਫੌਜੀਆਂ ਨੂੰ ਵੀ ਬਰਤਾਨੀਆਂ ਸਰਕਾਰ ਨੇ 'ਇੰਡੀਅਨ ਆਰਡਰ ਆਫ ਮੈਰਿਟ' ਦੇ ਖਿਤਾਬ ਨਾਲ ਸਨਮਾਨਿਤ ਕੀਤਾ ਸੀ ਜੋ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਇਸੇ ਕਰਕੇ ਹੀ ਜਿਥੇ ਸਾਰਾਗੜ੍ਹੀ ਦੀ ਲੜਾਈ  ਲੜਨ ਵਾਲੇ ਸਿੱਖ ਫੌਜੀਆਂ ਨੂੰ ਬੜੇ ਹੀ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ ਉਥੇ ਸਿੱਖ ਜਗਤ ਵੀ ਇਸਨੂੰ ਸਨਮਾਨ ਭੇਟ ਕਰਦਾ ਹੈ। ਉਹਨਾਂ ਕਿਹਾ ਕਿ ਅੱਜ ਫਿਰ ਬਰਤਾਨੀਆਂ ਸਰਕਾਰ ਨੇ ਇਤਿਹਾਸ ਨੂੰ ਦੁਹਰਾਉਂਦੇ ਹੋਏ, ਬਰਤਾਨੀਆਂ ਦੇ ਸਮਾਜ ਭਲਾਈ ਮੰਤਰੀ ਐਰਿਕ ਪਿਕਸਲ ਵੱਲੋਂ ਸਾਬਕਾ ਸਿੱਖ ਫੌਜੀ ਸ. ਸਮਿੱਤਰ ਸਿੰਘ, ਸ. ਗੁਲਜਾਰਾ ਸਿੰਘ, ਸ. ਰਜਿੰਦਰ ਸਿੰਘ ਦੱਤ ਅਤੇ ਸ. ਮੁਖਤਿਆਰ ਸਿੰਘ ਨੂੰ 'ਪੰਜਾਬ ਰਤਨ ਐਵਾਰਡ' ਨਾਲ ਸਨਮਾਨਿਤ ਕਰਨ ਨਾਲ ਪੂਰੇ ਵਿਸ਼ਵ 'ਚ ਵੱਸ ਰਹੇ ਸਿੱਖ ਭਾਈਚਾਰੇ ਦਾ ਸਿਰ ਉੱਚਾ ਕੀਤਾ ਹੈ। 
ਉਹਨਾਂ  ਕਿਹਾ ਕਿ ਦੂਸਰੇ ਵਿਸ਼ਵ ਯੁੱਧ ਵਿਚ ਫਰਾਂਸ ਲਈ ਵੀ ਉਥੋਂ ਦੀ ਫੌਜ 'ਚ ਭਰਤੀ ਸਿੱਖਾਂ ਨੇ ਲੜਾਈ ਲੜੀ ਸੀ, ਪਰ ਫਰਾਂਸ ਅੱਜ ਸਿੱਖਾਂ ਵੱਲੋਂ ਦਿਖਾਈ ਬਹਾਦਰੀ ਨੂੰ ਭੁੱਲ ਕੇ ਸਿੱਖਾਂ ਦੀ ਦਸਤਾਰ ਤੇ ਧਾਰਮਿਕ ਕਕਾਰਾਂ ਤੇ ਪਾਬੰਦੀ ਲਗਾ ਕੇ ਪੂਰੀ ਸਿੱਖ ਕੌਮ ਪ੍ਰਤੀ ਜੋ ਰਵੱਈਆ ਅਪਣਾ ਰਿਹਾ ਹੈ, ਉਹ ਠੀਕ ਨਹੀਂ ਹੈ। ਫਰਾਂਸ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਦਸਤਾਰ ਅਤੇ ਕਕਾਰਾਂ 'ਤੇ ਲਗਾਈ ਗਈ ਪਾਬੰਦੀ ਤੁਰੰਤ ਹਟਾਏ।
ਉਹਨਾਂ ਕਿਹਾ ਕਿ ਸਿੱਖ ਕੌਮ ਇਕ ਬਹਾਦਰ, ਨਿੱਡਰ, ਇਮਾਨਦਾਰ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਅਤੇ ਅੱਜ ਵੀ ਦੇਸ਼ ਵਿਦੇਸ਼ 'ਚ ਵੱਸਦੇ ਸਿੱਖ ਚਾਹੇ ਉਹ ਕਾਰੋਬਾਰੀ ਹਨ ਜਾਂ ਸਨਮਾਨਯੋਗ ਅਹੁਦਿਆਂ 'ਤੇ ਸੇਵਾ ਨਿਭਾਅ ਰਹੇ ਹਨ ਉਹ ਆਪਣੇ ਦੇਸ਼ ਤੇ ਕੌਮ ਲਈ ਫਖ਼ਰ ਹਨ।

No comments: