Friday, October 04, 2013

ਮੀਡੀਆ ਨਾਲ ਹੈ ਪੁਰਾਣਾ ਪ੍ਰੇਮ

ਇੱਕ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਮੱਕੜ 
ਅੰਮ੍ਰਿਤਸਰ: 4 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ): ਪ੍ਰਧਾਨਗੀ ਦਾ ਅਹੁਦਾ ਬਸ ਆਖਣ ਨੂੰ ਹੀ ਬੜਾ ਆਰਾਮਦਾਇਕ ਅਤੇ ਚੰਗਾ ਚੰਗਾ ਲੱਗਦਾ ਹੈ ਪਰ ਇਹ ਅਹੁਦਾ ਹੁੰਦਾ ਹੈ ਕਈ ਤਰ੍ਹਾਂ ਦੀਆਂ ਮੁਸੀਬਤਾਂ ਨਾਲ ਲੁੱਕਣਮੀਚੀ ਖੇਡਣ ਵਾਲਾ। ਮਾੜੀ ਜਿਹੀ ਗੱਲ ਤੇ ਵਿਗੜ ਸਕਦਾ ਹੈ ਸਾਰਾ ਮਾਮਲਾ। ਇਸ ਲਈ ਚੰਗੇ ਤਜਰਬੇਕਾਰ ਲੀਡਰ ਮੀਡੀਆ ਨਾਲ ਪ੍ਰੇਮ ਪਿਆਰ ਬਣਾ ਕੇ ਰੱਖਦੇ ਹਨ। ਮੀਡੀਆ ਨਾਲ ਹੋਈ ਦੂਰੀ ਕਈ ਗਲਤ ਫਹਿਮੀਆਂ ਪੈਦਾ ਕਰ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਇਸ ਗੱਲ ਦਾ ਉਚੇਚੇ ਤੌਰ ਤੇ ਧਿਆਨ ਰੱਖਦੇ ਹਨ ਕਿ ਮੀਡੀਆ ਨਾਲ ਦੂਰੀ ਜਾਂ ਗਲਤਫਹਿਮੀ ਪੈਦਾ ਨਾ ਹੋਵੇ। ਇਸ ਮਕਸਦ ਲਈ ਉਹ ਅਕਸਰ ਮੀਡੀਆ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਹਨ। ਇਹ ਤਸਵੀਰ ਵੀ ਇੱਕ ਅਜਿਹੇ ਹੀ ਮੌਕੇ ਦੀ ਹੈ ਜਦੋਂ ਜੱਥੇਦਾਰ ਮੱਕੜ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹਨ। 

No comments: