Monday, October 28, 2013

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵਾਂ ਲੰਗਰ ਘਰ

Mon, Oct 28, 2013 at 5:30 PM
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਕੀਤਾ ਨਿਰੀਖਣ
ਅੰਮ੍ਰਿਤਸਰ-28 ਅਕਤੂਬਰ 2013:(ਕਿੰਗ//ਪੰਜਾਬ ਸਕਰੀਨ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਆਧੁਨਿਕ ਤਕਨੀਕ ਨਾਲ ਨਵੇਂ ਬਣੇ ਸ਼ੈੱਡ ਵਿੱਚ ਨਵੀਆਂ ਤਿਆਰ ਕੀਤੀਆਂ ਭੱਠੀਆਂ, ਲੋਹਾਂ ਤੇ ਚਿਮਨੀਆਂ ਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਨਿਰੀਖਣ ਕੀਤਾ। ਜਿਹਨਾਂ ਦੀ ਅਗਵਾਈ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਦੇ ਮਾਹਰ ਸੀਨੀਅਰ ਇੰਜੀਨੀਅਰ ਸ.ਪ੍ਰਿਤਪਾਲ ਸਿੰਘ ਨੇ ਕੀਤੀ। ਇਹਨਾਂ ਦੇ ਨਾਲ ਸੁਪ੍ਰਿੰਟੈਂਡੈਂਟ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ. ਜੀ.ਐਸ. ਮਜੀਠੀਆ, ਸ.ਜਸਵੰਤ ਸਿੰਘ ਰੰਧਾਵਾ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅੰਮ੍ਰਿਤਸਰ, ਸ.ਸੁਖਦੇਵ ਸਿੰਘ ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਬੋਰਡ ਜਲੰਧਰ ਅਤੇ ਇੰਜੀਨੀਅਰ ਸ.ਇੰਦਰਬੀਰ ਸਿੰਘ ਟੀਮ 'ਚ ਸ਼ਾਮਲ ਸਨ।
ਸ.ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਪਰ ਲੱਗੇ ਸੋਨੇ ਦੀ ਚਮਕ ਤੇ ਪ੍ਰਦੂਸ਼ਣ ਦਾ ਕੋਈ ਅਸਰ ਨਾ ਪਵੇ ਇਸ ਨੂੰ ਮੁੱਖ ਰੱਖ ਕੇ ਸ਼ੈੱਡ ਦਾ ਨਿਰੀਖਣ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਆਧੁਨਿਕ ਤਕਨੀਕ ਨਾਲ ਬਣੀਆਂ ਭੱਠੀਆਂ, ਲੋਹਾਂ ਤੇ ਚਿਮਨੀਆਂ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਠੀਕ ਹਨ। ਇਸ ਮੌਕੇ ਸ.ਦਿਲਜੀਤ ਸਿੰਘ 'ਬੇਦੀ' ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ ਆਦਿ ਮੌਜੂਦ ਸਨ।

No comments: