Friday, October 18, 2013

ਭਗਵਾਨ ਵਾਲਮੀਕਿ ਜੀ ਦੇ ਜਨਮ ਉਤਸਵ ਮੌਕੇ ਹੋਏ ਸਮਾਗਮ

ਲੁਧਿਆਣਾ ਵਿੱਚ ਵੀ ਹੋਇਆ ਵਿਸ਼ੇਸ਼ ਸਮਾਰੋਹ 
ਭਗਵਾਨ ਵਾਲਮੀਕਿ ਜੀ ਦੀ ਤਸਵੀਰ ਨੂੰ ਮੱਥਾ ਟੇਕਦੇ ਤੇ ਲੰਗਰ ਦਾ ਉਦਘਾਟਨ ਕਰਦੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ
ਲੁਧਿਆਣਾ, 18 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ): ਭਗਵਾਨ ਵਾਲਮੀਕਿ ਜੀ ਦੇ ਜਨਮ ਉਤਸਵ ਮੌਕੇ ਡਾ. ਅੰਬੇਦਕਰ ਏਕਤਾ ਮਿਸ਼ਨ ਦੇ ਪ੍ਰਧਾਨ ਦੀਪਕ ਹੰਸ ਦੀ ਅਗਵਾਈ ਹੇਠ ਏ-ਜੋਨ ਨਗਰ ਨਿਗਮ ਮੁੱਖ ਦਫਤਰ, ਨਜ਼ਦੀਕ ਮਾਤਾ ਰਾਣੀ ਚੌਣ ਵਿਖੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਥੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਦੀਵਾਨ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਭਾਰਤੀ ਸੱਭਿਆਚਾਰ ਦੀ ਨੀਂਹ ਰੱਖਣ 'ਚ ਅਹਿਮ ਯੋਗਦਾਨ ਹੈ। ਉਹਨਾਂ ਨੇ ਸ੍ਰੀ ਰਮਾਇਣ ਦੇ ਰੂਪ 'ਚ ਦੁਨੀਆਂ ਨੂੰ ਮਹਾਨ ਗ੍ਰੰਥ ਦਿੱਤਾ, ਜਿਹੜਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆਂ ਦੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਸੱਚ ਦੀ ਰਾਹ 'ਤੇ ਚੱਲਣ ਅਤੇ ਵੱਡਿਆਂ ਦੀ ਆਗਿਆ ਦਾ ਪਾਲਣ ਕਰਨ ਦੀ ਸਿੱਖਿਆ ਦੇ ਰਿਹਾ ਹੈ। ਦੀਪਕ ਹੰਸ ਨੇ ਇਸ ਦਿਨ ਦੀ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਨਾ ਚਾਹੀਦਾ ਹੈ।
ਇਸ ਮੌਕੇ ਲੰਗਰ ਦਾ ਵੀ ਆਯੋਜਨ ਕੀਤਾ ਗਿਆ। ਜਿਸਦਾ ਉਦਘਾਟਨ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਵਾਨ ਨੇ ਕੀਤਾ। ਸਮਾਰੋਹ 'ਚ ਸੱਤਿਆਜੀਤ ਮੂੰਗ, ਕਿਸ਼ੋਰ ਘਈ, ਬੋਬੀ ਬੈਂਸ, ਕਿਸ਼ਨ ਲਾਲ ਭੱਟੀ, ਅਜੈ ਨਾਹਰ, ਚੇਅਰਮੈਨ ਰਾਜ ਕੁਮਾਰ ਹੰਸ, ਸੰਨੀ ਹੰਸ, ਪ੍ਰਸ਼ਾਂਤ ਮੂੰਗ, ਬਿੰਨੀ ਮੂੰਗ, ਰਾਕੇਸ਼, ਵਿੱਕੀ ਖਾਨ, ਰਜਿੰਦਰ ਸਹੋਤਾ, ਰਾਜੇਸ਼ ਸਿੱਧੂ ਆਦਿ ਵੀ ਮੌਜ਼ੂਦ ਰਹੇ।

No comments: