Tuesday, October 01, 2013

ਸੱਤ ਪਾਵਨ ਸਰੂਪ ਅਗਨੀ ਭੇਟ//ਪੰਚਾਇਤੀ ਮੀਟਿੰਗ ਦੋ ਅਕਤੂਬਰ ਨੂੰ

"ਗੁਰਦੁਆਰੇ" ਵਿੱਚ ਹੀ ਚੱਲ ਰਹੀ ਸੀ ਸਮਾਧਾਂ ਅਤੇ ਸ਼ਿਵਲਿੰਗ ਦੀ ਵੀ ਪੂਜਾ 
ਰੂਪਨਗਰ: ਅਜੇ ਦੋ ਕੁ ਦਿਨ ਪਹਿਲਾਂ ਹੀ ਮਾਝੇ ਦੇ ਇੱਕ ਗੁਰਦੁਆਰੇ ਵਿੱਚ ਗ੍ਰੰਥੀ ਨੂੰ ਜਿਊਂਦਿਆਂ ਸਾੜੇ ਜਾਣ ਵਾਲੀ ਖਬਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਹੁਣ ਰੋਪੜ ਵਾਲੇ ਪਾਸਿਓਂ ਸੱਤ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦੀ ਖਬਰ  ਮਿਲੀ ਹੈ। ਗ੍ਰੰਥੀ ਨੂੰ ਨਿਹੰਗ ਬਾਣੇ ਵਿੱਚ ਆਏ ਕਿਸੇ ਵਿਅਕਤੀ ਨੇ ਬੁਰੀ ਤਰ੍ਹਾਂ ਕੁੱਟ ਮਾਰ ਕਰਕੇ ਜਿਊਂਦਿਆਂ ਸਾੜਿਆ ਸੀ ਅਤੇ ਪਾਵਨ ਸਰੂਪਾਂ ਨੂੰ ਅੱਗ ਲੱਗਣ ਦੀ ਘਟਨਾ ਸ਼ਾਇਦ ਸ਼ਾਟ ਸਰਕਟ ਕਾਰਨ ਵਾਪਰੀ। 
ਦੋਹਾਂ ਗੱਲਾਂ ਵਿੱਚ ਜਿੱਥੇ ਅੱਗ ਲੱਗਣ ਦੀ ਗੱਲ ਸਾਂਝੀ ਹੈ ਉੱਥੇ ਸੁਰੱਖਿਆ ਦੀ ਕਮੀ ਵਾਲਾ ਪਹਿਲੂ ਵੀ ਸਾਂਝਾ ਹੈ ਇਸ ਦੁਖਦਾਈ ਘਟਨਾ ਦੇ ਮੁਢਲੇ ਵੇਰਵਿਆਂ ਮੁਤਾਬਿਕ ਅੱਗ ਲੱਗਣ ਦੀ ਇਹ ਘਟਨਾ ਰੂਪਨਗਰ-ਕਾਈਨੌਰ-ਮੋਰਿੰਡਾ ਮਾਰਗ ‘ਤੇ ਸਥਿਤ ਇੱਕ ਪਿੰਡ ਪਥਰੇੜੀ ਜੱਟਾਂ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਸਵੇਰੇ ਕਰੀਬ ਢਾਈ ਵਜੇ ਅਚਾਨਕ ਵਾਪਰੀ। ਇਸ ਅੱਗ ਦੇ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਪਾਵਨ ਸਰੂਪ ਅਗਨੀ ਭੇਟ ਹੋਣ ਦੀ ਮੰਦਭਾਗੀ ਘਟਨਾ ਵੀ ਵਾਪਰੀ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਇਹ ਮੰਦਭਾਗੀ ਖਬਰ ਮਿਲਦੀਆਂ ਸਾਰ ਹੀ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰੇ ਅਤੇ ਗੁ. ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਭਾਈ ਜਸਵੀਰ ਸਿੰਘ ਹੋਰ ਸਿੰਘਾਂ ਸਮੇਤ ਪਿੰਡ ਪਥਰੇੜੀ ਜੱਟਾਂ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਦੇ ਉਥੇ ਪਹੁੰਚਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੇਸਰ ਸਿੰਘ ਨੇ ਅਗਨੀ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਪਾਵਨ ਸਰੂਪਾਂ ਦੇ ਅੰਤਿਮ ਸੰਸਕਾਰ ਲਈ ਉਨ੍ਹਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਭੇਜ ਦਿੱਤਾ ਸੀ। ਇਸ ਮੌਕੇ ਗਿਆਨੀ ਮੱਲ ਸਿੰਘ ਜੀ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਬੰਧਤ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਕੇਸਰ ਸਿੰਘ ਵਲੋਂ ਜਿਥੇ ਗੁਰਦੁਆਰਾ ਸਾਹਿਬ ਅੰਦਰ ਬਣੀਆਂ ਸਮਾਧੀਆਂ ‘ਤੇ ਏ. ਸੀ. ਲਗਵਾਏ ਗਏ ਹਨ, ਉਥੇ ਹੀ ਪਾਵਨ ਸਰੂਪਾਂ ਦੇ ਸਤਿਕਾਰ ਲਈ ਪੱਖੇ ਲਗਾਏ ਹੋਏ ਹਨ, ਜਿਸ ਨਾਲ ਅੱਗ ਤੇਜ਼ੀ ਨਾਲ ਭੜਕ ਗਈ ਅਤੇ ਇਹ ਮੰਦਭਾਗਾ ਹਾਦਸਾ ਵਾਪਰ ਗਿਆ। ਕਾਬਿਲੇ ਜ਼ਿਕਰ ਹੈ ਅਜਿਹੇ ਹਾਦਸੇ ਪਹਿਲਾਂ ਵੀ ਵਾਪਰ। ਇਸ ਮੌਕੇ ਕੀਤੇ ਗਏ ਫੈਸਲੇ ਅਨੁਸਾਰ ਉਕਤ ਘਟਨਾ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ 2 ਅਕਤੂਬਰ ਨੂੰ ਪਿੰਡ ਦੀ ਪੰਚਾਇਤ, ਲੋਕਾਂ, ਸੇਵਾਦਾਰ ਕੇਸਰ ਸਿੰਘ  ਧਿਰਾਂ ਨੂੰ ਵੀ ਬੁਲਾਇਆ ਗਿਆ ਹੈ। ਹੁਣ ਇਸ ਬਾਰੇ ਕੀ  ਹੈ ਇਸਦਾ ਪਤਾ ਪੰਚਾਇਤੀ ਸਭਾ ਤੋਂ ਬਾਅਦ ਹੀ ਲੱਗ ਸਕੇਗਾ। 
ਇਸ ਥਾਂ ਤੇ ਵੀ ਚੱਲ ਰਹੀ ਸੀ ਸਮਾਧਾਂ ਅਤੇ ਸ਼ਿਵਲਿੰਗ ਦੀ ਪੂਜਾ 
ਇਸ ਮੌਕੇ ਅਕਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੇਵਾਦਾਰ ਕੇਸਰ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਤੋਂ ਇਲਾਵਾ ਸਮਾਧੀਆਂ, ਸ਼ਿਵਲਿੰਗ, ਕਮਰਿਆਂ ਅੰਦਰ ਸੁੱਖ ਆਸਨ ਦੇ ਨਾਲ ਜੋੜੇ ਤੇ ਪੂਰਵਜਾਂ ਦੇ ਚਿੱਤਰਾਂ ਦੀ ਪੂਜਾ ਸਿੱਖ ਮਰਿਆਦਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰ ਨੇ ਆਪਣੀਆਂ ਗਲਤੀਆਂ ਨੂੰ ਕਬੂਲ ਕੀਤਾ ਹੈ ਅਤੇ ਭਵਿੱਖ ‘ਚ ਗੁਰ ਮਰਿਆਦਾ ਤੋਂ ਬਾਹਰ ਨਾ ਜਾਣ ਦਾ ਵੀ ਭਰੋਸਾ ਦਿੱਤਾ ਹੈ। ਸੁਆਲ ਉੱਠਦਾ ਹੈ ਕਿ ਕੀ ਇਸ ਸੇਵਾਦਾਰ ਨੂੰ ਗੁਰ  ਸਹੀ ਸਹੀ ਪਤਾ ਵੀ ਹੈ? ਨਾਲ ਹੀ ਇਸ ਗੱਲ ਦਾ ਵੀ ਕੀ ਭਰੋਸਾ ਹੈ ਕਿ ਉਹ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਨਹੀਂ ਕਰੇਗਾ? ਇਹ ਗੱਲ ਵੀ ਸਪਸ਼ਟ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਅਤੇ ਸ਼ਿਵਲਿੰਗ ਦੀ ਪੂਜਾ ਵੀ ਪਹਿਲਾਂ ਵਾਂਗ ਹੀ ਚੱਲੇਗੀ ਜਾਂ ਇਸ ਗੁਰਮਤ ਵਿਰੋਧੀ ਸਿਲਸਿਲੇ ਨੂੰ ਤੁਰੰਤ ਰੋਕਿਆ ਜਾਵੇਗਾ? ਇਸ ਅਸਥਾਨ ਦੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਦੀ ਸੁਰ ਦੇਖੀਏ ਸੁਣੀਏ ਤਾਂ ਅਜਿਹਾ ਕੁਝ ਵੀ ਨਹੀਂ ਲੱਗਦਾ। 
"ਇਥੇ ਤਾਂ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ": ਸੇਵਾਦਾਰ
ਇਸ ਹਾਦਸੇ ਦੇ ਬਾਵਜੂਦ ਇਸ ਅਸਥਾਨ ਦੇ ਸੇਵਾਦਾਰ ਕੇਸਰ ਸਿੰਘ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ "ਉਨ੍ਹਾਂ ਦੇ ਗੁਰਦੁਆਰਾ ਸਾਹਿਬ" ਵਿਖੇ ਤਾਂ ਸਾਰੇ ਧਰਮਾਂ ਦੇ ਲੋਕ ਆਉਂਦੇ ਹਨ ਅਤੇ ਨਾਲ ਹੀ ਆਪਣੇ ਪੂਰਵਜਾਂ ਦੀਆਂ ਸਮਾਧੀਆਂ ‘ਤੇ ਵੀ ਟੇਕਦੇ ਹਨ। ਹੀ ਸਪਸ਼ਟ ਸ਼ਬਦਾਂ ਵਿੱਚ ਖੁੱਲ ਕੇ ਕਿਹਾ ਕਿ ਉਹ ਪਿਛਲੇ 6 ਸਾਲਾਂ ਤੋਂ ਉਕਤ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਹੇ ਹਨ ਅਤੇ ਉਹ ਸਾਰੇ ਧਰਮਾਂ ਦਾ ਆਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜੋ ਮਹਾਰਾਜ ਜੀ ਦੇ ਪਾਵਨ ਸਰੂਪ ਅਗਨੀ ਭੇਟ ਹੋਏ ਹਨ, ਉਨ੍ਹਾਂ ਦਾ ਮੈਨੂੰ ਬਹੁਤ ਦੁੱਖ ਹੈ। ਉਸਨੇ ਇਹ ਵੀ ਦੱਸਿਆ ਕਿ ਉਸਨੇ ਅੱਗੇ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਮੱਲ ਸਿੰਘ ਨੂੰ ਸਿੱਖ ਮਰਿਆਦਾ ਅਨੁਸਾਰ ਗੁਰੂ ਘਰ ਦੀ ਸੇਵਾ ਕਰਨ ਲਈ ਲਿਖਤੀ ਭਰੋਸਾ ਵੀ ਦਿੱਤਾ ਹੈ। ਲਿਖਤੀ ਭਰੋਸਾ ਲੈਣ ਵਾਲਿਆਂ ਨੇ ਤਥਾਂ ਨੂੰ ਖੁਦ ਦੇਖਣ ਅਤੇ ਵਿਚਾਰਨ ਦੇ ਬਾਵਜੂਦ ਕਾਗਜ਼ ਦੇ ਇਸ ਟੁਕੜੇ ਨੂੰ ਕਾਫੀ ਸਮਝਿਆ ਹੈ ਤਾਂ ਗੱਲ ਨਿਸਚੇ ਹੀ ਜਿਆਦਾ ਗੰਭੀਰ ਅਤੇ ਚਿੰਤਾ ਵਾਲੀ ਹੈ

No comments: