Tuesday, September 10, 2013

Our Heroes------ਜਾਗ ਮਨ ਜਾਗਣ ਦਾ ਵੇਲਾ//ਕੁਲਵੰਤ ਸਿੰਘ ਢੇਸੀ

Tue, Sep 10, 2013 at 4:09 PM
ਭਾਈ ਵਧਾਵਾ ਸਿੰਘ ਅਤੇ ਭਾਈ ਦਿਲਾਵਰ ਸਿੰਘ ਦੇ ਪੰਥਕ ਸਨਮਾਨ ਦਾ ਪ੍ਰਤੀਕਰਮ
                                                                                                                                         ਰੋਜ਼ਾਨਾ ਜਗਬਾਣੀ  'ਚ ਛਪੀ ਖਬਰ 
<kulwantsinghdhesi@hotmail.com>
ਪਿਛਲੇ ਦਿਨੀ ਭਾਈ ਦਿਲਾਵਰ ਸਿੰਘ ਬੱਬਰ ਦੀ ਅਠਾਰਵੀਂ ਬਰਸੀ ਤੇ ਭਾਈ ਵਧਾਵਾ ਸਿੰਘ ਬੱਬਰ ਅਤੇ ਭਾਈ ਰੇਸ਼ਮ ਸਿੰਘ ਬੱਬਰ ਨੂੰ ਉਹਨਾਂ ਦੀਆਂ ਪੰਥਕ ਸੇਵਾਵਾਂ ਕਾਰਨ ਸ੍ਰੀ ਅਕਾਲ ਤਖਤ ਦੇ ਗ੍ਰੰਥੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵਲੋਂ ਸਨਮਾਨ ਦਿੱਤਾ ਗਿਆ। ਇਸ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗੈਰ ਹਾਜ਼ਰ ਰਹੇ। ਭਾਈ ਵਧਾਵਾ ਸਿੰਘ ਦਾ ਸਨਮਾਨ ਲੈਣ ਵਾਲੇ ਅਖੰਡ ਕੀਰਤਨੀ ਜਥੇ ਦੇ ਆਗੂ ਗਿਆਨੀ ਬਲਦੇਵ ਸਿੰਘ ਨੇ ਕਿਹਾ ਕਿ ਮੱਕੜ ਅਤੇ ਜਥੇਦਾਰ ਗੁਰਬਚਨ ਸਿੰਘ ਨੂੰ ਹੁਣ ਕੌਮ ਦੇ ਭਗੌੜੇ ਮੰਨਿਆਂ ਜਾਣਾਂ ਚਾਹੀਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਦਿਲਾਵਰ ਸਿੰਘ, ਭਾਈ ਵਧਾਵਾ ਸਿੰਘ ਅਤੇ ਭਾਈ ਰੇਸ਼ਮ ਸਿੰਘ ਨੂੰ ਮਿਲੇ ਮਾਨ ਸਨਮਾਨ ਦੇ  ਪ੍ਰਤੀਕਰਮ ਵਜੋਂ ਕਪੂਰਥਲਾ ਅਤੇ ਦਿੱਲੀ ਦੇ ਗਲਿਆਰਿਆਂ ਵਿਚ ਤਿੱਖਾ ਪ੍ਰਤੀਕਰਮ ਹੋਇਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੁਲਾਰੀ ਨਮੀਸ਼ਾ ਮਹਿਤਾ ਨੇ ਇਸ ਘਟਨਾਂ ਤੇ ਹਿੰਦੂ ਪੱਤਾ ਖੇਡਦਿਆਂ ਕਿਹਾ ਹੈ ਕਿ ਪੰਜਾਬ ਵਿਚ ਰਾਜ ਕਰ ਰਿਹਾ ਸ਼੍ਰੌਮਣੀ ਅਕਾਲੀ ਦਲ ਸੂਬੇ ਦੇ ਹਿੰਦੂ ਭਾਈਚਾਰੇ ਲਈ ਦਹਿਸ਼ਤ ਦਾ ਮਹੌਲ ਪੈਦਾ ਕਰ ਰਿਹਾ ਹੈ। ਉਧਰ ਕਪੂਰਥਲੇ ਵਿਚ ਸ਼ਿਵ ਸੈਨਕ ਅੱਤਵਾਦੀਆਂ ਵਲੋਂ ਭਾਈ ਵਧਾਵਾ ਸਿੰਘ ਦੀ ਤਸਵੀਰ ਸਾੜ ਕੇ ਪ੍ਰਤੀਕਰਮ ਦਿੱਤਾ ਗਿਆ ।
ਅਸਲ ਮੁੱਦਾ ਇਹ ਹੈ ਕਿ ਕਾਂਗਰਸ ਜਾਂ ਸ਼ਿਵ ਸੈਨਾਂ ਲਈ ਜਿਹੜੇ ਸਿੱਖ ਅੱਤਵਾਦੀ ਹਨ ਉਹ ਸਿੱਖਾਂ ਲਈ ਬਹੁਤ ਸਤਕਾਰ ਵਾਲੇ ਸ਼ਹੀਦ ਹਨ। ਇਸ ਤੋਂ ਪਹਿਲਾਂ ਸ਼ਹੀਦ ਸਤਵੰਤ ਸਿੰਘ ਅਤੇ ਸ਼ਹੀਦ ਕਿਹਰ ਸਿੰਘ ਦੀ 24 ਵੀਂ ਬਰਸੀ ਦੇ ਸਬੰਧ ਵਿਚ ਜਦੋਂ ਸ਼੍ਰੀ ਅਕਾਲ ਤਖਤ ਤੇ ਅਰਦਾਸ ਉਪਰੰਤ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਆਂ ਗਿਆ ਸੀ ਤਾਂ ਵੀ ਵਿਰੋਧੀਆਂ ਵਲੋਂ ਇਸੇ ਕਿਸਮ ਦਾ ਵਾਵੇਲਾ ਕੀਤਾ ਗਿਆ ਸੀ।
ਇਸੇ ਸਾਲ ਇੱਕ ਜੁਲਾਈ ਨੂੰ ਗੁਰਦਾਸਪੁਰ ਦੇ ਸ਼ਿਵ ਸੈਨਕ ਅੱਤਵਾਦੀਆਂ ਵਲੋਂ ਤਲਵਾਰਾਂ ਲਹਿਰਾ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗੁਰਬਚਨ ਸਿੰਘ ਦਾ ਪੁਤਲਾ ਸਾੜਿਆ ਗਿਆ ਸੀ । ਉਦੋਂ ਇਹ ਕਾਰਵਾਈ ਉਹਨਾਂ ਨੇ ਜਥੇਦਾਰ ਸਾਹਿਬ ਵਲੋਂ ਭਾਈ ਬਲਜੀਤ ਸਿੰਘ ਭਾਊ ਦੇ ਦਿੱਲੀ ਦੀ ਤਿਹਾੜ ਜਿਹਲ ਵਿਚੋਂ ਰਿਹਾ ਹੋ ਕੇ ਆਉਣ ਤੇ ਸਿਰੋਪਾਓ ਦੇਣ ਦੇ ਵਿਰੋਧ ਵਿਚ ਕੀਤੀ ਸੀ। ਪੁਲਿਸ ਨੇ ਉਸ ਸਮੇਂ ਪੰਦਰਾਂ ਸ਼ਿਵ ਸੈਨਕ ਅੱਤਵਾਦੀਆਂ ਖਿਲਾਫ ਪਰਚਾ ਵੀ ਦਰਜ ਕੀਤਾ ਸੀ। ਭਾਈ ਬਲਜੀਤ ਸਿੰਘ ਭਾਊ ਦੇ ਨਾਲ ਹੀ ਭਾਈ ਪਰਮਿੰਦਰ ਸਿੰਘ ਅਮਲੋਹ ਅਤੇ ਭਾਈ ਹਰਮਿੰਦਰ ਸਿੰਘ ਨੂੰ ਵੀ ਸਿਰੋਪੇ ਦਿੱਤੇ ਗਏ ਸਨ ਜਿਨ੍ਹਾਂ ਦੀ ਤਿਹਾੜ ਜਿਹਲ ਵਿਚੋਂ ਬੰਦ ਖਲਾਸੀ ਹੋਈ ਸੀ। ਉਸ ਸਮੇਂ ਇਹਨਾਂ ਸਿੰਘਾਂ ਨੂੰ ਸਿੱਖ ਯੂਥ ਫੈਡਰੇਸ਼ਨ ਵਲੋਂ ਸ੍ਰੀ ਅਕਾਲ ਤਖਤ ਸਾਹਮਣੇ ਸਨਮਾਨਿਆਂ ਗਿਆ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਲਜੀਤ ਸਿੰਘ ਬਿੱਟੂ ਅਤੇ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਬੰਦ ਖਲਾਸੀ ਲਈ ਵੀ ਅਵਾਜ਼ ਬੁਲੰਦ ਕਰਨ।
ਭਾਈ ਵਧਾਵਾ ਸਿੰਘ ਬੱਬਰ ਕਪੂਰਥਲੇ ਦੇ ਪਿੰਡ ਸੰਧੂ ਚੱਠੇ ਤੋਂ ਹਨ ਜਿਹਨਾਂ ਦਾ ਪਿਛੋਕੜ ਨੈਕਸਲਾਈਟ ਲਹਿਰ ਨਾਲ ਦੱਸਿਆ ਜਾਂਦਾ ਹੈ। ਅੰਮ੍ਰਿਤਸਰ ਦੇ ਨਿਰੰਕਾਰੀ ਕਾਂਡ ਤੋਂ ਮਗਰੋਂ ਉਹ ਖਾਲਸਾਈ ਸੰਘਰਸ਼ ਵਿਚ ਕੁੱਦ ਪਏ ਅਤੇ ਉਹਨਾਂ ਦਾ ਨਾਮ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਢੀਆਂ ਵਿਚ ਹੈ। ਭਾਈ ਸੁਖਦੇਵ ਸਿੰਘ ਬੱਬਰ ਜਾਂ ਭਾਈ ਵਧਾਵਾ ਸਿੰਘ ਬੱਬਰ ਦੇ ਜੀਵਨ ਬਾਰੇ ਨੇੜਿਓਂ ਜਾਣਨ ਵਾਲੇ ਲੋਕਾਂ ਨੂੰ ਇਹ ਤੀਬਰ ਅਹਿਸਾਸ ਹੈ ਕਿ ਇਹਨਾਂ ਗੁਰਸਿੱਖਾਂ ਨੇ ਆਪਣੇ ਸਾਰੇ ਸੰਘਰਸ਼ ਦੌਰਾਨ ਭਾਈਚਾਰਕ ਅਤੇ ਸਦਾਚਾਰਕ ਕੱਦਰਾਂ ਕੀਮਤਾਂ ਦੀ ਨਿੱਠ ਕੇ ਪਾਲਣਾਂ ਕੀਤੀ ਇਹੋ ਕਾਰਨ ਸੀ ਕਿ ਅਨੇਕਾਂ ਹਿੰਦੂ ਪਰਿਵਾਰ ਇਹਨਾਂ ਸਿੰਘਾਂ ਦੀ ਬੇਹੱਦ ਕਦਰ ਕਰਦੇ ਹਨ ਅਤੇ ਸੱਚ ਤਾਂ ਇਹ ਹੈ ਕਿ ਦਰਬਾਰ ਸਾਹਿਬ ਤੇ ਭਾਰਤੀ ਹਮਲੇ ਦੌਰਾਨ ਜਦੋਂ ਭਾਈ ਸੁਖਦੇਵ ਸਿੰਘ ਬੱਬਰ ਅਤੇ ਸਾਥੀਆਂ ਕੋਲ ਅਸਲਾ ਖਤਮ ਹੋ ਗਿਆ ਤਾਂ ਇਹ ਹਿੰਦੂ ਪਰਿਵਾਰ ਹੀ ਸਨ ਜਿਹਨਾਂ ਨੇ ਆਪਣੇ ਘਰਾਂ ਅਤੇ ਹਿਰਦਿਆਂ ਵਿਚ ਇਹਨਾਂ ਗੁਰਸਿੱਖਾਂ ਨੂੰ ਥਾਂ ਦਿੱਤੀ ਸੀ।
ਹਰ ਕੌਮ ਨੂੰ ਆਪਣੀ ਅਜ਼ਾਦੀ ਲਈ ਸੰਘਰਸ਼ ਕਰਨ ਦਾ ਹੱਕ ਹੈ । ਅਜ਼ਾਦੀ ਪਸੰਦ ਹਰ ਬਾਗੀ ਹੀ ਸਰਕਾਰਾਂ ਦੀ ਨਿਗ੍ਹਾਹ ਵਿਚ ਅੱਤਵਾਦੀ ਅਤੇ ਵੱਖਵਾਦੀ ਹੁੰਦਾ ਹੈ ਜਿਸ ਦਾ ਚਰਿੱਤਰ ਘਾਤ ਕਰਕੇ ਮਾਰ ਮੁਕਾਉਣ ਲਈ ਸਰਕਾਰਾਂ ਆਪਣੀ ਪੂਰੀ ਵਾਹ ਲਾਉਂਦੀਆਂ ਹਨ। ਕਦੀ ਸਰਦਾਰ ਭਗਤ ਸਿੰਘ ਵੀ ਸਮੇਂ ਦੀ ਸਰਕਾਰ ਦੀ ਨਿਗ੍ਹਾ ਵਿਚ ਅੱਤਵਾਦੀ ਹੀ ਸੀ ਪਰ ਭਾਰਤ ਅਜ਼ਾਦ ਹੁੰਦਿਆਂ ਹੀ ਉਸ ਦਾ ਅਕਸ ਸ਼ਹੀਦੇ ਆਜ਼ਮ ਵਜੋਂ ਉਭਰਿਆ। ਸਿੱਖ ਕੌਮ ਨੂੰ ਵੀ ਜਦੋਂ ਆਪਣਾ ਕੋਈ ਅਜ਼ਾਦ ਖਿੱਤਾ ਹਾਸਲ ਹੋਇਆ ਉਦੋਂ ਹੀ ਕੌਮ ਦੇ ਇਹਨਾਂ ਦੁਲਾਰਿਆਂ ਦੇ ਨਾਮ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣਗੇ। ਪੰਜਾਬ ਦੇ ਹਿੰਦੂ ਭਾਈਚਾਰੇ ਨੇ ਸਿੱਖਾਂ ਦੇ ਵਿਰੋਧ ਵਿਚ ਜਿਵੇਂ ਕਦੀ ਮਾਂ ਬੋਲੀ ਪੰਜਾਬੀ ਤੋਂ ਮੁਕਰ ਕੇ ਇਹਾਸਕ ਧਰੋਹ ਕੀਤਾ ਸੀ ਤਿਵੇਂ ਹੀ ਅੱਜ ਖਾਹ ਮਖਾਹ ਉਹ ਐਸੀਆਂ ਹਰਕਤਾਂ ਕਰ ਰਹੇ ਹਨ ਜਿਹਨਾਂ ਨਾਲ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵੱਡਾ ਖਤਰਾ ਹੈ। ਸਿੱਖਾਂ ਨੂੰ ਆਪਣੀ ਅਜ਼ਾਦੀ ਲਈ ਸੰਘਰਸ਼ ਕਰਨ ਦਾ ਵੀ ਓਨਾਂ ਹੀ ਹੱਕ ਹੈ ਜਿੰਨਾਂ ਕੇ ਭਾਰਤ ਦੀ ਅਜ਼ਾਦੀ ਲਈ ਸੰਘਰਸ਼ ਕਰਨ ਦਾ ਸੀ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਭਾਰਤ ਦੀ ਅਜ਼ਾਦੀ ਲਈ ਨੱਬੇ ਫੀਸਦੀ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਭਾਰਤ ਦਾ ਵਿਧਾਨ ਕੋਈ ਅਹਿਮੀਅਤ ਨਹੀਂ ਦਿੰਦਾ ਅਤੇ ਇਹ ਵਿਧਾਨ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਅੰਗ ਕਹਿ ਕੇ ਸਿੱਖਾਂ ਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਉਹ ਭਾਰਤ ਵਿਚ ਗੁਲਾਮ ਹਨ। ਇਹੀ ਕਾਰਨ ਹੈ ਕਿ ਸਿੱਖ ਬਹੁ ਗਿਣਤੀ ਦੇ ਸੂਬੇ ਪੰਜਾਬ ਨਾਲ ਭਾਰਤ ਮਤਰੇਈ ਮਾਂ ਵਾਲਾ ਸਲੂਕ ਵੀ ਕਰਦਾ ਹੈ।
ਅੱਜ ਦੁਨੀਆਂ ਭਰ ਦੇ ਅਜ਼ਾਦੀ ਪਸੰਦ ਲੋਕਾਂ ਨੂੰ ਏਨਾਂ ਤਾਂ ਸੋਚਣਾ ਬਣਦਾ ਹੀ ਹੈ ਕਿ ਬਾਬਰੀ ਮਸਜਿਦ ਢਾਹ ਕੇ ਅਤੇ ਇਸਾਈਆਂ ਨੂੰ ਜਿਊਂਦੇ ਸਾੜਨ ਵਾਲੇ ਲੋਕਾਂ ਨੂੰ ਭਾਰਤ ਵਿਚ ਕਿਓਂ ਦੇਸ਼ ਭਗਤਾਂ ਦਾ ਰੁਤਬਾ ਦਿੱਤਾ ਜਾਂਦਾ ਹੈ ਅਤੇ ਅਜ਼ਾਦੀ ਪਸੰਦ ਭਾਰਤੀ ਘੱਟਗਿਣਤੀਆਂ ਤੇ ਅੱਤਵਾਦੀਆਂ ਅਤੇ ਵੱਖਵਾਦੀਆਂ ਦਾ ਕਿਓਂ ਠੱਪਾ ਲਾਇਆ ਜਾਂਦਾ ਹੈ। ਭਾਰਤੀ ਆਪਣੇ ਆਪ ਵਿਚ ਕੋਈ ਕੌਮ ਨਹੀਂ ਹਨ ਸਗੋਂ ਇਹ ਭਾਰਤ ਦੇਸ਼ ਬਹੁਤ ਸਾਰੀਆਂ ਕੌਮਾਂ ਦਾ ਰਾਸ਼ਟਰ ਹੈ, ਜਿਸ ਵਿਚ ਕਿ ਦਿਨੋ ਦਿਨ ਘੱਟਗਿਣਤੀਆਂ ਦਾ ਜਿਊਣਾਂ ਮੁਹਾਲ ਹੁੰਦਾ ਜਾ ਰਿਹਾ ਹੈ। ਸਭ ਤੋਂ ਖਤਰਨਾਕ ਉਹ ਹਿੰਦੂ ਸੰਗਠਨ ਹਨ ਜੋ ਕਿ ਸਿੱਖਾਂ ਦੀ ਵੱਖਰੀ ਹੋਂਦ ਨੂੰ ਮਲੀਆ ਮੇਟ ਕਰਨ ਲਈ ਤਤਪਰ ਹਨ।
ਉਪਰਲੀ ਵਿਆਖਿਆ ਦੇ ਅੰਤਰਗਤ ਇਹ ਸਪੱਸ਼ਟ ਹੈ ਕਿ ਜੇਕਰ ਪੰਜਾਬ ਦੇ ਕੁਝ ਸ਼ਰਾਰਤੀ ਹਿੰਦੂ ਅਨਸਰਾਂ ਨੇ ਸਿੱਖਾਂ ਦੇ ਨਿੱਜੀ ਮਾਮਲਿਆਂ ਵਿਚ ਲੱਤ ਅੜਾਉਣੀ ਨਾਂ ਛੱਡੀ ਤਾਂ ਪੰਜਾਬ ਦਾ ਫਿਰਕੂ ਤਣਾਓ ਜਿਸ ਵਿਸਫੋਟ ਨੂੰ ਜਨਮ ਦੇਵੇਗਾ ਉਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਚੁਰਾਸੀ ਦੇ ਦੌਰ ਵਿਚ ਸਿੱਖ ਕੌਮ ਨੂੰ ਲਹੂ ਦਾ ਦਰਿਆ ਪਾਰ ਕਰਨਾਂ ਪਿਆ। ਸੂਬੇ ਦੀਆਂ ਕੇਵਲ ਦਸ ਫੀ ਸਦੀ ਵੋਟਾਂ ਲੈ ਕੇ ਬਣੇ ਜਾਹਲੀ ਮੁਖ ਮੰਤ੍ਰੀ ਬਿਅੰਤ ਸਿੰਹੁ ਦੀ ਸਰਕਾਰ ਨੇ ਪੱਚੀ ਹਜ਼ਾਰ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਿਸ ਦੀ ਸੁਧਾਈ ਬੱਬਰ ਦਿਲਾਵਰ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਕੀਤੀ। ਗੁਰਬਚਨਾ,ਇੰਦਰਾਂ, ਵੈਦਿਆ,ਬਿਅੰਤਾ,ਗੋਬਿੰਦ ਰਾਮ ਇੱਕ ਲੰਬੀ ਲਿਸਟ ਹੈ ਉਹਨਾਂ ਪੰਥਕ ਦੋਖੀਆਂ ਦੀ ਜਿਹਨਾਂ ਨੂੰ ਕਿ ਸਿੱਖ ਖਾਂੜਕੂਆਂ ਨੇ ਜਾਨ ਦੀ ਬਾਜੀ ਲੈ ਕੇ ਸੋਧਿਆ। ਉਹ ਸਾਰੇ ਹੀ ਖਾੜਕੂ ਸਿੱਖ ਕੌਮ ਦੇ ਹੀਰੋ ਹਨ । ਅਗਰ ਕਿਸੇ ਭਾਈਚਾਰੇ ਨੂੰ ਸਿੱਖ ਕੌਮ ਦੇ ਇਹਨਾਂ ਨਾਇਕਾਂ ਦੇ ਨਾਮ ਨਾਲ ਸਮੱਸਿਆ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਉਸ ਇਤਹਾਸ ਨੂੰ ਗੰਭੀਰਤਾ ਨਾਲ ਪੜ੍ਹਨ ਜੋ ਸਿੱਖਾਂ ਦੀ ਵਫਾ ਦਾ ਅਤੇ ਭਾਰਤੀ ਆਗੂਆਂ ਦੇ ਦਗੇ ਦਾ ਇਤਹਾਸ ਹੈ। ਜਦੋਂ ਕਿਸੇ ਵੀ ਕੌਮ ਨਾਲ ਹੱਦੋਂ ਵੱਧ ਜ਼ੁਲਮ ਅਤੇ ਪੱਖਪਾਤ ਹੋਵੇਗਾ ਤਾਂ ਉਸ ਦਾ ਬਾਗੀ ਹੋਣਾਂ ਸੁਭਾਵਕ ਹੀ ਹੈ। ਅਸੀਂ ਇਸ ਛੋਟੇ ਜਹੇ ਲੇਖ ਵਿਚ ਭਾਰਤੀ ਆਗੂਆਂ ਦੇ ਸਿੱਖਾਂ ਪ੍ਰਤੀ ਵਿਸਾਹ ਘਾਤ ਅਤੇ ਅਕ੍ਰਿਤਘਣਤਾ ਦੀ ਪੂਰੀ ਵਿਆਖਿਆ ਨਹੀਂ ਦੇ ਸਕਦੇ ਸਗੋਂ ਟੂਕ ਮਾਤਰ ਵਲਭ ਭਾਈ ਪਟੇਲ ਤੋਂ ਮਗਰੋਂ ਬਣੇ ਗ੍ਰਹਿ ਮੰਤਰੀ ਕੇ ਐਨ ਕਾਟਜੂ ਦਾ ਮਾਸਟਰ ਤਾਰਾ ਸਿੰਘ ਦੀ ਜਵਾਬ ਤਲਬੀ ਦੀਆਂ ਕੁਝ ਲਾਈਨਾਂ ਇਥੇ ਦੇ ਰਹੇ ਹਾਂ-ਉਸ ਨੇ ਕਿਹਾ ਸੀ—
“Master ji, I agree that Sikhs made many sacrifices for the country and Hinduism. But now the country is independent and free so is the Hindus. There is, therefore, no need for the Sikhs to exist as separate entity. Why don’t the Sikhs come back into the Hindu fold?”

ਕਾਟਜੂ ਮਾਸਟਰ ਤਾਰਾ ਸਿੰਘ ਨੂੰ ਕਹਿ ਰਿਹਾ ਹੈ ਕਿ ਮਾਸਟਰ ਜੀ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਿੱਖਾਂ ਨੇ ਦੇਸ਼ ਅਤੇ ਹਿੰਦੂਆਂ ਲਈ ਬਹੁਤ ਕੁਰਬਾਨੀਆਂ ਦਿੱਤੀਆਂ। ਪਰ ਹੁਣ ਦੇਸ਼ ਆਜ਼ਾਦ ਹੈ ਅਤੇ ਹਿੰਦੂ ਵੀ ਅਜ਼ਾਦ ਹਨ। ਇਸ ਕਰਕੇ ਹੁਣ ਸਿੱਖਾਂ ਨੂੰ ਵਖਰੀ ਹਸਤੀ ਵਜੋਂ ਰਹਿਣ ਦੀ ਲੋੜ ਨਹੀਂ ਹੈ। ਸਿੱਖ ਵਾਪਸ ਹਿੰਦੂਆਂ ਵਿਚ ਵਾਪਸ ਕਿਓਂ ਨਹੀਂ ਆ ਜਾਂਦੇ?
ਇਹ ਹੈ ਹਿੰਦੂ ਜ਼ਹਿਨੀਅਤ ਵਾਲੇ ਆਗੂਆਂ ਦਾ ਅਸਲ ਮੁੱਦਾ ਅਤੇ ਮਨੋਰਥ ਕਿ ਭਾਰਤ ਵਿਚ ਕਿਸੇ ਵੀ ਗੱਟ ਗਿਣਤੀ ਦੀ ਵੱਖਰੀ ਹਸਤੀ ਨੂੰ ਨਾ ਸਵੀਕਾਰਨਾਂ। ਉਹਨਾਂ ਮੁਤਾਬਕ ਜਾਂ ਤਾਂ ਘੱਟ ਗਿਣਤੀਆਂ ਹਿੰਦੂ ਧਰਮ ਨੂੰ ਅਪਣਾ ਲੈਣ ਜਾਂ ਉਹਨਾਂ ਦੀਆਂ ਦੁਬੇਲ ਬਣ ਕੇ ਰਹਿਣ। ਇਹ ਹੈ ਚਿਹਰਾ ਮੁਹਰਾ ਚਾਣਕੀਆ ਲਿਬਾਸ ਵਿਚ ਛੁਪੀ ਭਾਰਤੀ ਡੈਮੋਕਰੇਸੀ ਦਾ।


ਸਿੱਖ ਖਾੜਕੂਆਂ ਦੀ ਅਸਲ ਬਗਾਵਤ ਇਸ ਚਾਣਕੀਆ ਅਤੇ ਫਾਸ਼ੀ ਤਾਕਤਾਂ ਨਾਲ ਹਨ ਜੋ ਕਿ ਸਾਮ,ਦਾਮ, ਦੰਡ ਦੇ ਹੀਲੇ ਹਰਬੇ ਵਰਤ ਕੇ ਜ਼ਾਲਮ ਰਾਜਨੀਤਕ ਧਿਰ ਖਿਲਾਫ ਖਾਲਸਾਈ ਅਜ਼ਾਦੀ ਦਾ ਪਰਚਮ ਬੁਲੰਦ ਕਰ ਰਹੇ ਹਨ। ਇਹ ਸੰਘਰਸ਼ ਉਦੋਂ ਤਕ ਜਾਰੀ ਰਹਿਣਾ ਹੈ ਜਦੋਂ ਤਕ ਕਿ ਕੌਮ ਦੇ ਗਲੋਂ ਗੁਲਾਮੀ ਦਾ ਜੂਲਾ ਨਹੀਂ ਲਹਿ ਜਾਂਦਾ। ਇਸ ਜੱਦੋਜਹਿਦ ਵਿਚ ਪੰਥ ਦੇ ਹੋਰ ਦਲਾਂ ਦੇ ਨਾਲ ਨਾਲ ਬੱਬਰਾਂ ਦਾ ਸਨਹਿਰੀ ਇਤਹਾਦਸ ਖੜ੍ਹਾ ਹੈ ਜਿਹਨਾਂ ਉਹਨਾਂ ਗੁਰਸਿੱਖਾਂ ਦੇ ਇਤਹਾਸ ਵਿਚ ਵਾਧਾ ਕੀਤਾ ਹੈ ਜਿਸ ਇਤਹਾਸ ਨੂੰ ਸਿੱਖ ਆਪਣੀ ਦੋ ਵੇਲੇ ਦੀ ਅਰਦਾਸ ਵਿਚ ਦੁਹਰਾਉਂਦਾ ਹੈ ਕਿ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਵਾਏ,ਚਰਖੜੀਆਂ ਤੇ ਚੜ੍ਹੇ, ਦੇਗਾਂ ਵਿਚ ਉਬਾਲੇ ਗਏ : ਅਕਹਿ ਅਤੇ ਅਸਹਿ ਜ਼ੁਲਮ ਸਹਾਰੇ ਪਰ ਧਰਮ ਨਹੀਂ ਹਾਰਿਆ। ਇਹਨਾਂ ਬੱਬਰਾਂ ਦੇ ਇਤਹਾਸ ਵਿਚ ਉਸ ਸਮੇਂ ਹੋਰ ਸ਼ਾਨਦਾਰ ਵਾਧਾ ਹੋਇਆ ਜਦੋਂ 23 ਮਾਰਚ 2014 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਦਿਲਾਵਰ ਸਿੰਘ ਬੱਬਰ ਨੂੰ ਕੌਮੀ ਸ਼ਹੀਦ ਦਾ ਰੁਤਬਾ ਦਿੱਤਾ ਗਿਆ ਅਤੇ ਹੁਣੇ ਹੁਣੇ ਭਾਈ ਵਧਾਵਾ ਸਿੰਘ, ਭਾਈ ਅਨੋਖ ਸਿੰਘ ਅਤੇ ਭਾਈ ਰੇਸ਼ਮ ਸਿੰਘ ਬੱਬਰ ਦੀਆਂ ਪੰਥਕ ਸੇਵਾਵਾਂ ਕਾਰਨ ਉਹਨਾਂ ਨੂੰ ਸਨਮਾਨਤ ਕੀਤਾ ਗਿਆ। ਪਰ ਅਫਸੋਸ ਕਿ ਇਸੇ ਗਲ ਤੋਂ ਚਿੜ੍ਹ ਕੇ ਜੇਕਰ ਕੁਝ ਸ਼ਰਾਰਤੀ ਹਿੰਦੂ ਭਾਈ ਵਧਾਵਾ ਸਿੰਘ ਦੀ ਤਸਵੀਰ ਨੂੰ ਸਾੜ ਕੇ ਪ੍ਰਤੀਕਰਮ ਦਿੰਦੇ ਹਨ ਤਾਂ ਅਸੀਂ ਸਾਰੀਆਂ ਹੀ ਪੰਥਕ ਸਟੇਜਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਲਈ ਗੁਰਦਵਾਰਿਆਂ ਵਿਚ ਅਰਦਾਸਾਂ ਕਰਨ ।
ਚੰਗੀ ਗੱਲ ਤਾਂ ਇਹ ਹੋਵੇਗੀ ਕਿ ਹਿੰਦੂ ਜਾਂ ਪੰਜਾਬ ਦੀਆਂ ਹੋਰ ਬਰਾਦਰੀਆਂ ਪੰਜਾਬ ਦੇ ਹੱਕਾਂ ਲਈ ਜੇਕਰ ਸਿੱਖ ਖਾੜਕੂਆਂ ਦਾ ਸਾਥ ਨਹੀਂ ਦੇ ਸਕਦੀਆਂ ਤਾਂ ਵਿਰੋਧ ਵੀ ਨਾਂ ਕਰਨ ਵਰਨਾਂ ਪ੍ਰਤੀਕਰਮ ਦਾ ਪ੍ਰਤੀਕਰਮ ਕਿਧਰੇ ਐਸਾ ਨਾ ਆ ਜਾਵੇ ਕਿ ਸਾਨੂੰ ਸਭ ਨੂੰ ਹੀ ਪਛਤਾਉਣਾਂ ਪਵੇ। ਸਿੱਖ ਖਾਂੜਕੂਆਂ ਦਾ ਸੰਘਰਸ਼ ਜ਼ਾਲਮ ਸਰਕਾਰ ਅਤੇ ਫਾਸ਼ੀ ਫਿਰਕੂ ਤਾਕਤਾਂ ਖਿਲਾਫ ਹੈ ਨਾਂ ਕਿ ਕਿਸੇ ਧਰਮ ਜਾਂ ਬਰਾਦਰੀ ਖਿਲਾਫ।

No comments: