Wednesday, September 25, 2013

"ਐਸਜੀਪੀਸੀ ਪ੍ਰਤੀ ਮਨਪ੍ਰੀਤ ਸਿੰਘ ਦਾ ਬਿਆਨ ਸਿਆਸਤ ਤੋਂ ਪ੍ਰੇਰਤ"

 Wed, Sep 25, 2013 at 4:52 PM
ਸਿੱਖ ਸੰਗਤਾਂ ਵੋਟਰਾਂ ਨੂੰ ਭਰਮਾਉਣ ਵਾਲੇ ਬਿਆਨਾਂ ਤੋਂ ਸੁਚੇਤ ਰਹਿਣ
ਜਥੇਦਾਰ ਅਵਤਾਰ ਸਿੰਘ ਨੇ ਵਿਦੇਸ਼ਾਂ ਵਿੱਚ ਪ੍ਰਾਪਤੀਆਂ ਦਾ ਵੇਰਵਾ ਵੀ ਦਿੱਤਾ 
ਅੰਮ੍ਰਿਤਸਰ: 25 ਸਤੰਬਰ 2013:: (ਕਿੰਗ//ਪੰਜਾਬ ਸਕਰੀਨ): ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ 
ਕਮੇਟੀ ਨੇ ਸ.ਮਨਪ੍ਰੀਤ ਸਿੰਘ ਬਾਦਲ ਦੇ ਉਸ ਬਿਆਨ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਿਆਸਤ ਤੋਂ ਪ੍ਰੇਰਤ ਦੱਸਿਆ ਹੈ ਜਿਸ ਵਿੱਚ 
ਉਸ ਨੇ ਅਮਰੀਕਾ ’ਚ ਕੋਲੰਬੀਆ ਯੂਨੀਵਰਸਿਟੀ ਦੇ ਪ੍ਰਫੈਸਰ ਸ.ਪ੍ਰਭਜੋਤ ਸਿੰਘ ਉਪਰ ਹੋਏ ਹਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ 
ਕਮੇਟੀ ਦੀ ਨਕਾਮੀ ਦੱਸਿਆ ਹੈ।
ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਤੋਂ ਜਾਰੀ ਪ੍ਰੈੱਸ ਰਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ.ਮਨਪ੍ਰੀਤ ਸਿੰਘ 
ਬਾਦਲ ਸਿੱਖ ਹਨ ਤੇ ਖੁਦ ਜ਼ਿੰਮੇਵਾਰ ਅਹੁਦਿਆਂ ਤੇ ਰਹੇ ਹਨ ਉਨਾਂ ਨੇ ਅੱਜ ਤੀਕ ਵਿਦੇਸ਼ਾਂ ਵਿੱਚ ਵੱਸਦੇ ਘੱਟ ਗਿਣਤੀ ਸਿੱਖ 
ਭਾਈਚਾਰੇ ਦੀਆਂ ਸਮੱਸਿਆਵਾਂ ਬਾਰੇ ਕੀ ਕੀਤਾ ਹੈ। ਉਨਾਂ ਨੂੰ ਭਲੀਭਾਂਤ ਪਤਾ ਹੈ ਕਿ ਹਰੇਕ ਦੇਸ਼ ਵਿੱਚ ਸਿੱਖ ਵੱਸਦੇ ਹਨ ਤੇ ਸਿਰ 
ਫਿਰੇ ਜਨੂੰਨੀ ਅਨਸਰ ਕਿਤੇ ਵੀ ਹੋ ਸਕਦੇ ਹਨ ਜੋ ਇਹੋ ਜਿਹੇ ਕਾਰਨਾਮਿਆਂ ਨੂੰ ਅੰਜ਼ਾਮ ਦੇ ਦਿੰਦੇ ਹਨ। ਇੰਨਾਂ ਲੋਕਾਂ ਦਾ ਕੋਈ ਧਰਮ 
ਨਹੀਂ ਹੁੰਦਾ, ਇਨਾਂ ਦਾ ਕੰਮ ਕੇਵਲ ਫਿਰਕਿਆਂ ’ਚ ਪਾੜ ਪਾਉਣਾ ਹੁੰਦਾ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੇ ਫ਼ਰਜਾਂ ਦੀ 
ਭਲੀਭਾਂਤ ਜਾਣਕਾਰੀ ਹੈ ਤੇ ਲੋੜ ਅਨੁਸਾਰ ਸਮੇਂ-ਸਮੇਂ ਤੇ ਜ਼ਰੂਰੀ ਕਦਮ ਚੁੱਕੇ ਜਾਂਦੇ ਹਨ। ਉਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖੀ ਦੇ 
ਪ੍ਰਚਾਰ ਤੇ ਪਸਾਰ ਲਈ ਅਜੇ ਪਿਛਲੀ ਮੀਟਿੰਗ ’ਚ ਹੀ ਫੈਸਲਾ ਕੀਤਾ ਹੈ ਕਿ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆਂ ’ਚ ਦਾਨ ਵਜੋਂ 
ਮਿਲੀ ਤਕਰੀਬਨ 14 ਕਿਲੇ ਜ਼ਮੀਨ ਵਿੱਚ ਗਲੋਬਲ ਸਿੱਖ ਸੈਂਟਰ ਫਾਰ ਲਰਨਿੰਗ ਅਤੇ ਇਨਫਰਮੇਸ਼ਨ ਖੋਲਿਆ ਜਾਵੇਗਾ ਤਾਂ  ਜੋ 
ਵਿਦੇਸ਼ੀ ਲੋਕਾਂ ਨੂੰ ਸਿੱਖ ਧਰਮ ਬਾਰੇ ਮੁਕੰਮਲ ਜਾਣਕਾਰੀ ਮਿਲ ਸਕੇ ਜਿਸ ਦੀ ਰੂਪ ਰੇਖਾ ਤਿਆਰ ਕਰਨ ਲਈ ਅੱਜ ਸ਼੍ਰੋਮਣੀ 
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 4 ਮੈਂਬਰੀ ਵਫ਼ਦ ਅਮਰੀਕਾ ਰਵਾਨਾ ਹੋਇਆ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ 
ਕਮੇਟੀ ਹਰ ਸਮੇਂ ਦੇਸ਼-ਵਿਦੇਸ਼ ’ਚ ਵੱਸਦੇ ਸਿੱਖ ਭਾਈਚਾਰੇ ਦੇ ਨਾਲ ਹੈ ਤੇ ਕਿਸੇ ਵੀ ਦੁਖ-ਤਕਲੀਫ਼ ਸਮੇਂ ਉਨਾਂ ਨਾਲ ਚਟਾਨ ਵਾਂਗ 
ਖੜੀ ਹੈ। ਉਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੋਟਾਂ ਭਰਮਾਉਣ ਦੀ ਖਾਤਰ ਸਿਆਸਤ ਤੋਂ ਪ੍ਰੇਰਤ ਸ.ਮਨਪ੍ਰੀਤ ਸਿੰਘ ਬਾਦਲ ਦੇ ਬਿਆਨ ਤੋਂ ਸੁਚੇਤ ਰਹਿਣ।

No comments: