Monday, September 30, 2013

ਭਾਈ ਹਵਾਰਾ ਦੀ ਪੇਸ਼ੀ ਮੋਕੇ ਲਗੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ

Sun, Sep 29, 2013 at 10:33 PM
ਭਾਈ ਜਗਤਾਰ ਸਿੰਘ ਹਵਾਰਾ ਸਖਤ ਸੁਰਖਿਆ ਹੇਠ ਲੁਧਿਆਣਾ/ਦਿੱਲੀ 'ਚ ਪੇਸ਼
ਨਵੀਂ ਦਿੱਲੀ 29 ਸਤੰਬਰ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): ਬੀਤੇ ਤਿਨ ਦਿਨ ਪਹਿਲਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ 4 ਮਹੀਨੇ ਬਾਅਦ ਲੁਧਿਆਣਾ ਵਿਖੇ ਅਸਲੇ ਦੇ ਕੇਸ ਵਿਚ ਪੇਸ਼ ਕੀਤਾ ਗਿਆ । ਪੇਸ਼ੀ ਉਪਰੰਤ ਭਾਈ ਹਵਾਰਾ ਨੂੰ ਕੋਰਟ ਕੰਪਲੈਕਸ ਅੰਦਰ ਬਣੇ ਵਾਸ਼ਰੂਮ ਵਿਚ ਲੈ ਕੇ ਜਾਦੇ ਹੋਏ ਲਾੱਕ ਅਪ ਵਿਚ ਬੰਦ ਕੂਝ ਨੋਜੁਆਨ ਵੀਰਾਂ ਨੇ ਭਾਈ ਹਵਾਰਾ ਨੂੰ ਦੇਖਦੇ ਸਾਰ ਹੀ ਜੋਸ਼ ਵਿਚ ਆ ਕੇ "ਖਾਲਿਸਤਾਨ ਜਿੰਦਾਬਾਦ" ਦੇ ਨਾਹਰੇ ਲਗਾਉਣੇ ਸ਼ੂਰੁ ਕਰ ਦਿੱਤੇ । ਭਾਈ ਹਵਾਰਾ ਦੇ ਵਕੀਲ ਮੁਤਾਬਿਕ ਸਖਤ ਸੁਰਖਿਆ ਹੋਣ ਕਰਕੇ ਭਾਈ ਹਵਾਰਾ ਨੂੰ ਮਿਲਣ ਆਈਆਂ ਉਨ੍ਹਾਂ ਦੀ ਭੈਣਾਂ ਦੀ ਮੁਲਾਕਾਤ ਨਹੀ ਹੋਣ ਦਿੱਤੀ । 
ਬੀਤੇ ਦੋ ਦਿਨ ਪਹਿਲਾਂ ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਸੁਰਿਦੰਰ ਸਿੰਘ ਕੰਡਾ (ਜੋ ਕਿ ਜਮਾਨਤ ਤੇ ਹਨ) ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਸਿਰ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿਚ ਸਮੇਂ ਸਿਰ ਪੇਸ਼ ਕੀਤਾ ਗਿਆ । ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹੋਣ ਕਰਕੇ ਅਜ ਗਵਾਹਾਂ ਨੇ ਕੋਰਟ ਵਿਚ ਪੇਸ਼ ਹੋ ਕੇ ਤਕਰੀਬਨ ਤਿਨ ਘੰਟੇ ਤਕ ਅਪਣੀਆਂ ਗਵਾਹੀਆਂ ਦਰਜ਼ ਕਰਵਾਈਆਂ ਸਨ ।
ਪੇਸ਼ੀ ਉਪਰੰਤ ਭਾਈ ਹਵਾਰਾ ਨੇ ਮੁੱਕੇਬਾਜ਼ ਪ੍ਰਭਸ਼ਰਨ ਸਿੰਘ ਦੇ ਸਿੱਖੀ ਰਵਾਇਤਾਂ ਤੇ ਪਹਿਰਾ ਦੇਦੇਂ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਸਮੂਹ ਸਿੱਖ ਜੱਥੇਬੰਦੀਆਂ ਨੂੰ ਉਨ੍ਹਾਂ ਦੀ ਹਰ ਪਖੋ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਖੇਡਾਂ ਵਿਚ ਸਿੱਖਾਂ ਦੀ ਪਹਿਚਾਣ ਨੂੰ ਢਾਹ ਲਾਉਦੇਂ ਹਰ ਤਰ੍ਹਾਂ ਦੇ ਕਾਨੂੰਨਾਂ ਨੂੰ ਬਦਲ ਦੇਣਾ ਚਾਹੀਦਾ ਹੈ । 
ਮਾਮਲੇ ਦੀ ਅਗਲੀ ਸੁਣਵਾਈ ਲੁਧਿਆਣਾ ਵਿਖੇ 4 ਅਕਤੁਬਰ ਅਤੇ ਦਿੱਲੀ ਵਿਖੇ 15 ਅਕਤੁਬਰ ਨੂੰ ਹੋਵੇਗੀ।

No comments: