Wednesday, September 18, 2013

ਹੁਣ ਝਾਰਖੰਡ ਵਿੱਚ ਵੀ ਕੁੜੀ ਨੇ ਕੀਤੀ ਆਤਮ ਹੱਤਿਆ

ਪਿਛਲੇ ਹਫਤੇ ਹੀ ਹੋਈ ਸੀ ਬਲਾਤਕਾਰ ਦਾ ਸ਼ਿਕਾਰ
ਕੋਡਰਮਾ (ਝਾਰਖੰਡ): ਦੇਵੀ ਦੇ ਨੌ ਰੂਪਾਂ ਦੀ ਪੂਜਾ ਕਰਨ ਵਾਲਾ ਇਹ ਸਮਾਜ ਕਦੇ ਔਰਤ ਦਾ ਏਨਾ ਵੱਡਾ ਦੁਸ਼ਮਣ ਬਣ ਜਾਵੇਗਾ ਇਹ ਸ਼ਾਇਦ ਕਿਸੇ ਵੀ ਨਹੀਂ ਸੀ ਸੋਚਿਆ। ਅੱਜ ਕਲ੍ਹ ਲਗਾਤਾਰ ਆ ਰਹੀਆਂ ਖਬਰਾਂ ਇਹੀ ਦੱਸ ਰਹੀਆਂ ਹਨ ਕਿ ਹੁਣ ਔਰਤ ਪੂਜਾ ਸਥਾਨ ਤੋਂ ਹਟ ਕੇ ਇੱਕ ਬਾਜ਼ਾਰੂ ਵਸਤੂ ਗਈ ਹੈ ਜਿਸਨੂੰ ਭੋਗਣ ਤੋਂ ਇਲਾਵਾ ਹੁਣ ਇਸ ਸਮਾਜ ਦੀ ਸਾਮੂਹਿਕ ਸੋਚ ਵਿੱਚ ਕੁਝ ਵੀ ਹੋਰ ਬਾਕੀ ਨਹੀਂ ਬਚਿਆ। ਕੀ ਇਸ ਸੋਚ ਤੋਂ ਤੰਗ ਆਈ ਔਰਤ ਜ਼ਾਤ ਕੋਲ ਹੁਣ ਖੁਦਕੁਸ਼ੀ ਤੋਂ ਇਲਾਵਾ ਕੋਈ ਵੀ ਹੋਰ ਰਸਤਾ ਨਹੀਂ ਬਚਿਆ? ਹੁਣ ਨਵੀਂ ਖਬਰ ਆਈ ਹੈ: ਝਾਰਖੰਡ ਦੇ ਕੋਡਰਮਾ ਜ਼ਿਲੇ ਤੋਂ ਜਿੱਥੇ ਬਲਾਤਕਾਰ ਪੀਡ਼ਤਾ 14 ਸਾਲਾਂ ਦੀ ਇਕ ਲਡ਼ਕੀ ਨੇ ਆਪਣੇ ਘਰ ‘ਚ ਆਤਮਹੱਤਿਆ ਕਰ ਲਈ ਹੈ। ਇਸ ਲਡ਼ਕੀ ਨਾਲ ਪਿਛਲੇ ਹਫਤੇ ਹੀ ਬਲਾਤਕਾਰ ਕੀਤਾ ਗਿਆ ਸੀ। ਉਸ ਵੇਲੇ ਜਦੋਂ ਉਹ ਪੜ੍ਹਾਈ ਕਰਕੇ ਸਕੂਲੋਂ ਘਰ ਵਾਪਿਸ ਆ ਰਹੀ ਸੀ ਪੁਲਸ ਕਪਤਾਨ ਹੇਮੰਤ ਟੋਪੋ ਨੇ ਬੁੱਧਵਾਰ ਨੂੰ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲਡ਼ਕੀ ਦੀ ਮੰਗਲਵਾਰ ਦੀ ਰਾਤ ਨੂੰ ਜ਼ਹਿਰ ਖਾਣ ਤੋਂ ਬਾਅਦ ਮੌਤ ਹੋ ਗਈ। ਪ੍ਰਾਪਤ ਵੇਰਵੇ ਮੁਤਾਬਿਕ ਜਦੋਂ ਇਹ ਨਾਬਾਲਗ ਲਡ਼ਕੀ 11 ਸਤੰਬਰ ਨੂੰ ਜੈਨਗਰ ਪੁਲਸ ਥਾਣੇ ਦੇ ਅਧੀਨ ਆਉਣ ਵਾਲੇ ਆਪਣੇ ਸਕੂਲ ਤੋਂ ਘਰ ਆ ਰਹੀ ਸੀ। ਉਸ ਵੇਲੇ ਰਸਤੇ ‘ਚ ਦੋਸ਼ੀ ਜ਼ਬਰਦਸਤੀ ਉਸ ਨੂੰ ਇਕ ਸੁੰਨਸਾਨ ਜਗ੍ਹਾ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਹਾਲਾਂਕਿ 24 ਸਾਲਾ ਦੋਸ਼ੀ ਨੂੰ ਅਗਲੇ ਹੀ ਦਿਨ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਨਿਸਚੇ ਹੀ ਉਸਨੂੰ ਦੇਰ ਸਵੇਰ ਸਜ਼ਾ ਵੀ ਹੋ ਜਾਣੀ ਸੀ ਪਰ ਜਾਪਦਾ ਹੈ ਕਿ ਸਮਾਜ ਵਿੱਚ ਉਸ ਕੁੜੀ ਨੂੰ ਜਿਊਂਦਿਆਂ ਰਹਿਣਾ ਮੁਸ਼ਕਿਲ ਲੱਗ ਰਿਹਾ ਸੀ। ਕਈ ਹੋਰ ਮਾਨਸਿਕ ਉਲਝਣਾਂ ਵੀ ਪੈਦਾ ਹੋਈਆਂ ਹੋਣਗੀਆਂ ਤੇ ਆਖਿਰ ਉਸ ਨਾਬਾਲਿਗ ਕੁੜੀ ਨੇ ਇਹਨਾਂ ਸਾਰੀਆਂ ਮੁਸ਼ਕਿਲਾਂ ਤੋਂ ਖੁਦਕੁਸ਼ੀ ਕਰਕੇ ਨਿਜਾਤ ਪਾ ਲਈ। ਨਿਸਚੇ ਹੀ ਉਸਨੇ ਚੰਗਾ ਨਹੀਂ ਕੀਤਾ। ਖੁਦਕੁਸ਼ੀ ਕਿਸੇ ਵੀ ਮਸਲੇ ਦਾ ਕੋਈ ਹਲ ਨਹੀਂ ਹੁੰਦਾ ਪਰ ਸੁਆਲ ਉਠਦਾ ਹੈ ਕਿ ਉਸ ਕੁੜੀ ਨੂੰ ਇਨਸਾਫ਼ ਹਾਸਿਲ ਕਰਨ ਲਈ, ਜਿਊਂਦਿਆਂ ਰਹਿਣ ਲਈ, ਪੜ੍ਹ ਲਿਖ ਕੇ ਕੁਝ ਬਣ ਦਿਖਾਉਣ ਲਈ ਬਾਕੀ ਦੇ ਸਾਰੇ ਰਸਤੇ ਬੰਦ ਕਿਓਂ ਨਜਰ ਆਏ? ਇਸ ਸੁਆਲ ਦਾ ਜੁਆਬ ਸਾਡੇ ਸਾਰਿਆਂ ਪ੍ਰਤੀ ਹੈ। ਸਾਨੂੰ ਦੇਖਣਾ ਪਵੇਗਾ ਕਿ ਇਹ ਬੱਚਿਆਂ ਕਿਸੇ  ਹੋਣ ਤੇ ਆਪਣੇ ਆਪ ਨੂੰ ਇੱਕਲਿਆਂ ਨਾ ਸਮਝਣ

No comments: