Thursday, September 12, 2013

ਔਰਤਾਂ ਸਿਰਫ ਸਜਾਵਟੀ ਵਸਤੂ ਨਹੀਂ ਹੁੰਦੀਆਂ

ਉਨ੍ਹਾਂ 'ਚ  ਸੋਚ ਵੀ ਹੁੰਦੀ ਹੈ ਤੇ ਜਜ਼ਬਾਤ ਵੀ ਆਓ ਉਨ੍ਹਾਂ ਦੇ ਦਿਲ ਦੀ ਧੜਕਨ ਸੁਣੀਏ 
ਗੱਲ ਭਾਵੇਂ ਕਪੜਿਆਂ ਦੀ ਹੋਵੇ, ਭਾਵੇਂ ਟੂਥ ਪੇਸਟ ਦੀ ਤੇ ਭਾਵੇਂ ਵਾਲਾਂ ਦੀ..ਅੱਜ ਦੇ ਪੂੰਜੀਵਾਦੀ ਸਮਾਜਕ ਰੁਝਾਨ ਨੇ ਔਰਤ ਨੂੰ ਸਿਰਫ ਇੱਕ ਵਸਤੂ ਬਣਾ ਕੇ ਰੱਖ ਦਿੱਤਾ ਹੈ। ਹਰ ਮਾਮਲੇ ਵਿੱਚ ਔਰਤ ਦੇ ਜਿਸਮ ਦੀ ਨੁਮਾਇਸ਼ ਜਰੂਰੀ ਸਮਝੀ ਜਾਂਦੀ ਹੈ। ਇੱਕ ਪ੍ਰਸਿਧ ਅਖਬਾਰ ਨੇ ਦੋ ਖੂਬਸੂਰਤ ਔਰਤਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ ਇੱਕ ਹੈ ਕਰੀਨਾ ਕਪੂਰ ਅਤੇ ਦੂਸਰੀ ਹੈ ਯਾਮੀ ਗੌਤਮ। ਕਰੀਨਾ ਕਪੂਰ ਦੀ ਤਸਵੀਰ ਲਈ ਗਈ ਹੈ ਮੁੰਬਈ ਵਿੱਚ ਪ੍ਰਸਿਧ ਰਸਾਲੇ ਫਿਲਮ ਫੇਅਰ ਦੀ ਲਾਂਚਿੰਗ ਮੌਕੇ ਅਤੇ ਯਮੀ ਗੌਤਮ ਦੀ ਫੋਟੋ ਖਿੱਚੀ ਗਈ ਹੈ ਕੋਲਕਾਤਾ ਵਿੱਚ ਇੱਕ ਡਾਇਮੰਡ ਜਿਊਲਰੀ ਸ਼ੋਅ ਮੌਕੇ। ਅਜਿਹੀਆਂ ਤਸਵੀਰਾਂ ਅੱਜਕਲ ਆਮ ਬਣ ਚੁੱਕੀਆਂ ਹਨ। ਜੇ ਕੁਦਰਤ ਨੇ ਔਰਤਾਂ ਨੂੰ ਇੱਕ ਖੂਬਸੂਰਤ ਅਤੇ ਜਬਰਦਸਤ ਆਕਰਸ਼ਣ ਸ਼ਕਤੀ ਵਾਲਾ ਜਿਸਮ ਦਿੱਤਾ ਹੈ ਤਾਂ ਕੁਦਰਤ ਦੀ ਇਸ ਮਹਾਨ ਦੇਣ ਪਿਛੇ ਬੜੇ ਵੱਡੇ ਰਾਜ਼ ਛੁਪੇ ਹੋਏ ਹਨ ਪਰ ਜਿਸਮ ਦੇ ਨਾਲ ਉਹਨਾਂ ਨੂੰ ਇੱਕ ਤੇਜ਼ ਤਰਾਰ ਦਿਮਾਗ ਵੀ ਦਿੱਤਾ ਗਿਆ ਹੈ।  ਉੱਸੇ ਜਿਸਮ ਵਿੱਚ ਧੜਕਦਾ ਇੱਕ ਦਿਲ ਵੀ ਹੁੰਦਾ ਹੈ ਜਿਸਦੀਆਂ ਧੜਕਨਾਂ ਸਮਾਜ ਦੇ ਵਤੀਰੇ ਨਾਲ ਤੇਜ਼ ਜਾਂ ਹੋਲੀ ਹੁੰਦੀਆਂ ਰਹਿੰਦੀਆਂ ਹਨ।   ਉਸ ਕੋਲ ਸੋਚ ਵੀ ਹੁੰਦੀ ਹੈ ਅਤੇ ਆਪਣੀ ਪਸੰਦ ਜਾਂ ਨਾਪਸੰਦ ਵੀ। ਉਹਨਾਂ ਕੋਲ ਅਹਿਸਾਸ ਵੀ ਹੁੰਦੇ ਹਨ ਅਤੇ ਓਹ ਮਹਿਸੂਸ ਵੀ ਕਰਦੀਆਂ ਹਨ। ਔਰਤਾਂ ਦੇ ਸਨਮਾਨ ਅਤੇ ਬਰਾਬਰੀ ਦੀਆਂ ਗੱਲਾ ਬਹੁਤ ਕੀਤੀਆਂ ਜਾਂਦੀਆਂ ਹਨ ਪਰ ਉਹਨਾਂ ਨੂੰ ਇੱਕ ਗੁੜੀਆ ਵਾਲੇ ਪਧਰ ਤੋਂ ਕਦੇ ਉੱਚਾ ਨਹੀਂ ਉਠਨ ਦਿੱਤਾ ਜਾਂਦਾ। ਕਿੰਨਾ ਚੰਗਾ ਹੋਵੇ ਜੇ ਉਹਨਾਂ ਦੇ ਦਿਲੋ ਦਿਮਾਗ ਦੀਆਂ ਭਾਵਨਾਵਾਂ ਨੂੰ ਵੀ ਸਮਝਿਆ ਜਾਵੇ ਤੇ ਉਹਨਾਂ ਦੀ ਸੋਚ ਨੂੰ ਵੀ ਬਾਹਰ ਆਉਣ ਦਾ ਮੌਕਾ ਦਿੱਤਾ ਜਾਵੇ। ਆਓ ਉਹਨਾਂ ਨੂੰ ਜਿਊਂਦੇ ਜਾਗਦੇ ਇਨਸਾਨ ਸਮਝਿਏ ਸਿਰਫ ਸਮਾਂ ਵੇਚਣ ਵਿਕਾਉਣ ਜਾਨ ਬਿਜਨਸ ਚਮਕਾਉਣ ਵਾਲੀ ਕੋਈ ਸਜਾਵਟੀ ਵਸਤੂ ਨਹੀਂ।  ਇਹ ਤਸਵੀਰ ਰੋਜ਼ਾਨਾ ਜਗਬਾਣੀ ਚੋਂ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।

No comments: