Tuesday, September 03, 2013

ਯੁਵਾ ਜਾਗ੍ਰਤੀ ਮੰਚ ਵਲੋਂ ਗਣਪਤੀ ਮਹਾਂਉਤਸਵ ਦੀਆਂ ਤਿਆਰੀਆਂ ਜੋਰਾਂ 'ਤੇ

ਦਰੇਸੀ ਗਰਾਉਂਡ ਗੂੰਜੇਗਾ ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਨਾਲ
                                                                                                          Courtesy File Photo 
ਲੁਧਿਆਣਾ, 3 ਸਤੰਬਰ 2013: (ਵਿਸ਼ਾਲ//ਪੰਜਾਬ ਸਕਰੀਨ): ਯੁਵਾ ਜਾਗ੍ਰਤੀ ਮੰਚ ਵਲੋਂ ਆਯੋਜਿਤ ਹੋਣ ਵਾਲੇ ਚੌਥੇ ਗਣਪਤੀ ਮਹਾਂਉਤਸਵ ਦੀਆਂ ਤਿਆਰੀਆਂ ਜੋਰਾਂ 'ਤੇ ਹਨ। ਇਸ ਸੰਬੰਧ ਵਿਚ ਇਕ ਵਿਸ਼ੇਸ਼ ਮੀਟਿੰਗ ਸ਼ਿਵਰਾਤਰੀ ਮਹਾਂਉਤਸਵ ਕਮੇਟੀ ਦੇ ਚੇਅਰਮੈਨ ਚਰਣਜੀਤ ਭਾਰਗਵ ਅਤੇ ਪ੍ਰਧਾਨ ਸੁਨੀਲ ਮਹਿਰਾ ਦੀ ਪ੍ਰਧਾਨਗੀ ਹੇਠ ਹੋਈ। 
ਮੰਦਰ ਗਊਘਾਟ ਵਿਖੇ ਆਯੋਜਿਤ ਇਸ ਮੀਟਿੰਗ ਵਿਚ ਭਾਰੀ ਗਿਣਤੀ 'ਚ ਵੱਖ ਵੱਖ ਐਸੋਸੀਏਸ਼ਨਾਂ ਅਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਪ੍ਰਤੀਨਿੱਧ ਸ਼ਾਮਲ ਹੋਏ। 
ਸੋਮਵਾਰ 9 ਤੋਂ 17 ਸਤੰਬਰ ਤੱਕ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਹੇਸ਼ ਦੱਤ ਸ਼ਰਮਾ ਅਤੇ ਸੰਦੀਪ ਥਾਪਰ ਗੋਰਾ ਨੇ ਦੱਸਿਆ ਕਿ 9 ਸਤੰਬਰ ਨੂੰ ਇਸ ਪ੍ਰੋਗਰਾਮ ਤਹਿਤ ਦਰੇਸੀ ਗਰਾਉਂਡ ਵਿਖੇ ਸੰਤ ਤਰਲੋਚਨ ਦਾਸ ਜੀ ਮਹਾਰਾਜ ਦੀ ਅਗਵਾਈ ਵਿਚ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ ਵੀ ਕੀਤਾ ਜਾਏਗਾ। ਇਸ ਤੋਂ ਬਾਅਦ ਅਗਾਮੀ 10 ਦਿਨ ਤੱਕ ਵੱਖ-ਵੱਖ ਭਜਨ ਪਾਰਟੀਆਂ ਗਣਪਤੀ ਬੱਪਾ ਦਾ ਗੁਣਗਾਨ ਕਰਨਗੀਆ। 18 ਸਤੰਬਰ ਨੂੰ ਗਣਪਤੀ ਦੀ ਵਿਸ਼ਾਲ ਸ਼ੋਭਾਯਾਤਰਾ ਦਾ ਆਯੋਜਨ ਹੋਵੇਗਾ, ਜਿਹੜਾ ਸਵੇਰੇ 10 ਵਜੇ ਦਰੇਸੀ ਗਰਾਉਂਡ ਤੋਂ ਸ਼ੁਰੂ ਹੋਵੇਗੀ ਅਤੇ ਵੱਖ ਵੱਖ ਖੇਤਰਾਂ ਤੋਂ ਹੁੰਦੀ ਹੋਈ ਸਤਲੁਜ ਦਰਿਆ ਤੱਕ ਵਿਸਰਜਨ ਦੇ ਨਾਲ ਸਮਾਪਤ ਹੋਵੇਗੀ।
ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਸੰਬੰਧ ਵਿਚ ਸੱਦਾ ਪੱਤਰ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਸ ਸਮਾਗਮ ਦੇ ਸੰਬੰਧ ਵਿਚ ਉਹਨਾਂ ਵਲੋਂ ਪੂਰਣ ਸਹਿਯੋਗ ਦਿੱਤਾ ਜਾਏਗਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਵਿਚ ਏਕਤਾ ਅਤੇ ਸਦਭਾਵਨਾ ਦੀ ਮਿਸਾਲ ਪੈਦਾ ਕਰਦੇ ਹਨ। ਸ੍ਰੀ ਥਾਪਰ ਨੇ ਦੱਸਿਆ ਕਿ ਮੰਚ ਦੀ ਆਗਾਮੀ ਮੀਟਿੰਗ ਐਤਵਾਰ ਨੂੰ ਸੁਨੀਲ ਮਹਿਰਾ ਦੇ ਨਿਵਾਸ ਸਿਵਲ ਲਾਇਨਜ ਵਿਖੇ ਆਯੋਜਿਤ ਕੀਤੀ ਜਾਏਗੀ ਅਤੇ ਇਸ ਮੌਕੇ ਆਮ ਲੋਕਾਂ ਲਈ ਮੁਫ਼ਤ ਦੰਦਾਂ ਦੀਆਂ ਬੀਮਾਰੀਆਂ ਦਾ ਚੈਕਅੱਪ ਕੈਂਪ ਵੀ ਲਗਾਇਆ ਜਾਏਗਾ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਸਤੀਸ਼ ਨਾਗਰ, ਡਿਪਟੀ ਮੇਅਰ ਆਰ.ਡੀ. ਸ਼ਰਮਾ, ਪੰਕਜ ਭਨੋਟ, ਨਵੀਨ ਭਨੋਟ, ਈਸ਼ੂ ਭਨੋਟ, ਹਿਮਾਂਸ਼ੂ ਵਾਲੀਆ, ਗਿਰੀਸ਼ ਚੋਪੜਾ, ਲੱਕੀ ਕਪੂਰ, ਹਰੀਸ਼ ਸ਼ਰਮਾ, ਅਸ਼ਵਨੀ ਮਹਾਜਨ, ਅਸ਼ਵਨੀ ਖਰਬੰਦਾ, ਨਵੀਨ ਅਵਸਥੀ, ਲੋਕੇਸ਼ ਜੈਨ, ਮਨੋਜ ਭਾਟੀਆ, ਸੰਗੀਤ ਸਾਗਰ, ਪ੍ਰੀਤੀ ਸ਼ਰਮਾ, ਗੌਰਵ ਸ਼ਰਮਾ, ਸ਼ੈਲੀ ਸ਼ਰਮਾ, ਕਮਲ ਸਿੱਕਾ ਅਤੇ ਮੁਕੇਸ਼ ਸੋਨੀ ਵਿਸ਼ੇਸ਼ ਤੌਰ 'ਤੇ ਹਾਜ਼ਿਰ ਸੀ।

ਨੋਟ:ਜੇ ਤੁਸੀਂ ਵੀ ਇਸ ਸਬੰਧ ਵਿੱਚ ਕੋਈ ਸਮਾਗਮ ਕਰ ਰਹੇ ਹੋ ਤਾਂ ਉਸਦੀਆਂ ਤਿਆਰੀਆਂ ਦਾ ਪੂਰਾ ਵੇਰਵਾ ਜਰੂਰ ਭੇਜੋ ਤਾਂਕਿ ਉਸਦੀ ਕਵਰੇਜ ਲਈ ਲੁੜੀਂਦੇ ਪ੍ਰਬੰਧ ਕੀਤੇ ਜਾ ਸਕਣ-ਰੈਕਟਰ  ਕਥੂਰੀਆ 

ਇਹ ਖਬਰ ਪੰਜਾਬ ਸਕਰੀਨ ਹਿੰਦੀ ਵਿੱਚ ਵੀ ਦੇਖੋ 

No comments: