Sunday, September 08, 2013

ਕਾਲ਼ੀ ਡਾਂਗ ਮੇਰੀ ਭੈਣ ਦੀ…//ਗੁਰਮੇਲ ਬੀਰੋਕੇ ਦੀ ਇੱਕ ਰਚਨਾ

ਜਿਥੇ ਵੱਜਦੀ ਬੱਦਲ਼ ਵਾਂਗੂੰ ਗੱਜਦੀ
ਕਾਲ਼ੀ ਡਾਂਗ ਮੇਰੇ ਵੀਰ ਦੀ…(ਇੱਕ ਲੋਕ ਬੋਲੀ)






ਗੁਰਮੇਲ ਬੀਰੋਕੇ ਦੀ ਇੱਕ ਰਚਨਾ 
Courtesy Photo 
ਸਰਮਾਏਦਾਰ ਹਾਕਮਾਂ ਨੇ
ਪੁੱਠੇ ਰਾਹੇ ਪਾ ਦਿੱਤਾ ਤੇਰਾ ਵੀਰ,
ਨਸ਼ੇ ਦੀਆਂ ਪੁੜੀਆਂ ਦੇ ਦਿੱਤੀਆਂ
ਤੇਰੇ ਵੀਰ ਦੇ ਹੱਥਾਂ ਵਿੱਚ
ਕਾਲ਼ੀ ਡਾਂਗ ਦੀ ਥਾਂ,
ਉਨ੍ਹਾਂ ਨੂੰ ਪਤਾ ਸੀ
ਤੇਰੇ ਵੀਰ ਦੀ ਡਾਂਗ ਦਾ ਜ਼ੋਰ…।
ਹੁਣ ਤਾਂ ਕੁੜੇ 
ਤੂੰ ਹੀ ਚੁੱਕ ਕਾਲ਼ੀ ਡਾਂਗ,
ਭੰਨ ਦੇ ਢੁਹਾ ਜ਼ਾਲਮਾਂ ਦਾ
ਤੋਡ਼ ਦੇ ਚੂਕਣਾਂ ਸਮਾਜਿਕ ਕੁਰੀਤੀਆਂ ਦਾ,
ਤੂੰ ਭੁਮੀ ਬਣ ਕਿਉਂ ਜੀਵੇਂ
ਆਦਮੀ ਕਿਉਂ ਵਾਹੁੰਦਾ ਰਹੇ,
ਹਵਾ ਬਣ ਕੇ ਜਿਊਂ
ਖੜਕਦੀਆਂ ਤਲਵਾਰਾਂ 'ਚੋਂ ਨਿਕਲੀ
ਅੱਗ ਦੀ ਤਾਰ ਬਣ
ਦਲਿੱਦਰ ਰਾਖ ਕਰ
ਪਾਣੀ ਬਣਕੇ ਹੜ੍ਹ 
ਜੁਲਮ ਅੱਗੇ ਢਾਲ਼ ਬਣਕੇ ਖੜ੍ਹ,
ਆਦਮੀ ਭਾਂਤ ਭਤੇਲੀਆਂ ਨਾਲ ਸੌਂ ਕੇ
ਸੁੱਚਾ ਰਹਿ ਜਾਵੇ
ਔਰਤ ਮਰਦ ਨਾਲ ਸੌਂ ਕੇ
ਜੂਠੀ ਕਿਉਂ ਬਣ ਜਾਵੇ…?
ਲੜਾਈ ਹੋਵੇ ਮਰਦਾਂ ਦੀ
ਗਾਲ਼ਾਂ ਤੂੰ ਖਾਵੇਂ…?
ਮੇਟ ਦੇ ਕੁੜੀਏ, ਇਨ੍ਹਾਂ ਰੀਤਾਂ ਨੂੰ
ਪਾ ਪੂਰਨ ਅਜ਼ਾਦੀ ਤੂੰ,
ਮਰਦ ਤੋਂ ਪਿੱਛੇ ਕਦੇ ਨਹੀਂ
ਤੂੰ ਫਿਰ ਕਿਉਂ ਘੱਟ ਕਹਾਵੇਂ,
ਜਮਾਨਾ ਇਹ ਕਿਉਂ ਨਾ ਗਾਵੇ…
ਜਿਥੇ ਵੱਜਦੀ ਬੱਦਲ਼ ਵਾਂਗੂੰ ਗੱਜਦੀ
ਕਾਲ਼ੀ ਡਾਂਗ ਮੇਰੀ ਭੈਣ ਦੀ……
********
ਗੁਰਮੇਲ ਬੀਰੋਕੇ
ਫੋਨ: 001-604-825-8053
ਈਮੇਲ: gurmailbiroke@gmail.com

ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਸ਼ਹੀਦ 


ਪੰਜਾਬੀ ਭਵਨ ਵਿਖੇ ਵਿਸ਼ੇਸ਼ ਸਮਾਗਮ 22 ਸਤੰਬਰ ਨੂੰ


ਬਾਬੇ, ਬਲਾਤਕਾਰ ਅਤੇ ਅਸੀਂ


ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

No comments: