Friday, September 06, 2013

ਅਨੁਪੂਰਕ ਪ੍ਰੀਖਿਆਵਾਂ:ਪਾਬੰਦੀ ਦੇ ਹੁਕਮ

ਪ੍ਰੀਖਿਆ ਕੇਂਦਰ ਦੇ 200 ਮੀਟਰ ਦੇ ਘੇਰੇ ਅੰਦਰ ਇੱਕਠੇ ਹੋਣ ਤੇ ਪਾਬੰਦੀ 
ਲੁਧਿਆਣਾ: 6 ਸਤੰਬਰ 2013:(ਵਿਸ਼ਾਲ//ਪੰਜਾਬ ਸਕਰੀਨ): ਜਦੋਂ ਪ੍ਰੀਖਿਆ ਦੇ ਦਿਨ ਆਉਂਦੇ ਹਨ ਤਾਂ ਸਿਰਫ਼ ਮਾਨਸਿਕ ਤਨਾਅ ਹੀ ਨਹੀਂ ਵਧਦਾ ਬਲਕਿ ਇਹਨਾਂ ਇਮਤਿਹਾਨਾਂ ਨੂੰ ਹਰ ਹੀਲੇ ਪਾਸ ਕਰਨ ਦੀਆਂ ਕੋਸ਼ਿਸ਼ਾਂ ਵੀ ਵਧ ਜਾਂਦੀਆਂ ਹਨ ਇਹਨਾਂ ਹੀਲਿਆਂ ਵਿੱਚ ਕਈ ਵਾਰ ਕੁਝ ਗਲਤ ਤਰੀਕੇ ਵੀ ਸ਼ਾਮਿਲ ਹੁੰਦੇ ਹਨ। ਇਹਨਾਂ ਗਲਤ ਤਰੀਕਿਆਂ ਦੀ ਰੋਕਥਾਮ ਲਈ ਪੁਲਿਸ ਨੇ ਇਸ ਵਾਰ ਵੀ ਕਈ ਉਚੇਚੇ ਪ੍ਰਬੰਧ ਕੀਤੇ ਹਨ। ਇਸ ਸਬੰਧ ਵਿੱਚ ਹੀ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਪਰਮਜੀਤ ਸਿੰਘ ਵੱਲੋਂ ਜਾਬਤਾ ਫੌਜ਼ਦਾਰੀ ਸੰਘਤਾ ਦੀ ਧਾਰਾ 144 ਸੀ.ਆਰ.ਪੀ.ਸੀ., 1973 ਦੀ ਧਾਰਾ ਅਧੀਨ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਪੈਂਦੇ ਪ੍ਰੀਖਿਆਵਾਂ ਕੇਂਦਰਾਂ ਦੇ ਇਰਦ-ਗਿਰਦ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਪ੍ਰੀਖਿਆ ਸਮੇਂ ਦੌਰਾਨ 200 ਮੀਟਰ ਦੇ ਘੇਰੇ ਅੰਦਰ ਇੱਕਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 26 ਸੰਤਬਰ, 2013 ਤੱਕ ਲਾਗ੍ਵ ਰਹਿਣਗੇ।
 ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਮੈਜਿਸਟਰੇਟ ਵੱਲੋਂ  ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਮੈਟ੍ਰਿਕ ਅਤੇ ਬਾਰਵੀਂ ਸ਼੍ਰੇਣੀ (ਸਮੇਤ ਓਪਨ ਸਕੂਲ) ਦੀਆਂ ਅਨੁਪੂਰਕ ਪ੍ਰੀਖਿਆਵਾਂ 4 ਸਤੰਬਰ ਤੋਂ 26 ਸੰਤਬਰ, 2013 ਕਰਵਾਈਆਂ ਜਾ ਰਹੀਆਂ ਅਤੇ ਪ੍ਰੀਖਿਆਵਾਂ ਦਾ ਕੰਮ ਬਿਨਾਂ ਕਿਸੇ ਦਖ਼ਲ ਅੰਦਾਜ਼ੀ ਤੋਂ ਨਿਰਵਿਘਨ ਨੇਪਰੇ ਚਾੜਨ ਲਈ ਠੋਸ ਉਪਰਾਲੇ ਕਰਨ ਦੀ ਲੋੜ ਹੈ। ਉਹਨਾਂ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਵਿਦਿਆਰਥੀਆਂ ਦੇ ਮਾਂ-ਬਾਪ ਅਤੇ ਰਿਸ਼ਤੇਦਾਰ ਇਕੱਠੇ ਨਾ ਹੋ ਸਕਣ ਅਤੇ ਕੋਈ ਅਜਿਹੀ ਘਟਨਾ ਨਾ ਵਾਪਰੇ, ਜਿਸ ਨਾਲ ਪ੍ਰੀਖਿਆਵਾਂ ਦੀ ਪਵਿੱਤਰਤਾ ਭੰਗ ਹੁੰਦੀ ਹੋਵੇ। 

No comments: