Tuesday, September 03, 2013

ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਜੀ ਦੇ ਸਾਲਾਨਾ ਉਤਸਵ

ਫੁੱਲ ਬੰਗਲਾ ਅਤੇ ਅਲੌਕਿਕ ਸ਼ਿੰਗਾਰ ਹੋਵੇਗਾ ਵਿਸ਼ੇਸ਼ ਖਿੱਚ ਦਾ ਕੇਂਦਰ
ਲੁਧਿਆਣਾ, 3 ਸਤੰਬਰ 2013:(ਵਿਸ਼ਾਲ//ਪੰਜਾਬ ਸਕਰੀਨ): ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਜੀ ਦੇ ਸਾਲਾਨਾ ਉਤਸਵ 2013 ਵਿੱਚ ਫੁੱਲ ਬੰਗਲਾ ਅਤੇ ਸ੍ਰੀ ਸ਼ਿਆਮ ਪ੍ਰਭੂ ਜੀ ਦਾ ਅਲੌਕਿਕ ਸ਼ਿੰਗਾਰ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਸਾਲਾਨਾ ਉਤਸਵ ਦਾ ਆਯੋਜਨ 14 ਸਤੰਬਰ ਸ਼ਨਿਚਰਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 12 ਵਜੇ  ਤੱਕ ਫਿਰੋਜਪੁਰ ਰੋਡ ਸਥਿਤ ਕੁਮਰਾ ਪੈਲੇਸ ਵਿਖੇ ਸ੍ਰੀ ਸ਼ਿਆਮ ਚਰਨ ਸੇਵਾ ਟਰੱਸਟ ਵਲੋਂ ਕੀਤਾ ਜਾਵੇਗਾ। ਉਪਰੋਕਤ ਜਾਣਕਾਰੀ ਟਰੱਸਟ ਦੇ ਮੈਂਬਰਾਂ ਨੇ ਚੰਡੀਗੜ ਰੋਡ ਸਥਿਤ ਬੈਂਕ ਕਾਲੋਨੀ ਵਿਖੇ ਐਲ.ਆਰ. ਮਿੱਤਲ ਦੇ ਘਰ ਤੇ ਸਾਲਾਨਾ ਉਤਸਵ ਦੀਆਂ ਤਿਆਰੀਆਂ ਸੰਬੰਧੀ ਜਾਇਜਾ ਲੈਣ ਲਈ ਆਯੋਜਿਤ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਸ੍ਰੀ ਸ੍ਰੀ 1008 ਆਚਾਰਿਆ ਮਹਾਮੰਡਲੇਸ਼ਵਰ ਸ੍ਰੀ ਬਾਲ ਮੁਕੰਦਾਚਾਰਿਆ ਜੀ ਜੈਪੁਰ ਵਾਲਿਆਂ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਣ ਵਾਲੇ ਇਸ ਉਤਸਵ ਵਿੱਚ ਰਸ ਪ੍ਰਵਾਹਕ ਕੁਮਾਰ ਗੌਰਵ ਕੱਲਕਤਾ, ਤਰਚਨਾ ਸਿੰਘ ਦਿੱਲੀ, ਸੰਜੂ ਸ਼ਰਮਾ ਕੱਲਕਤਾ ਅਤੇ ਵਿਮਲ ਸ਼ਾਹ ਦਿੱਲੀ ਵਾਲੇ ਸ੍ਰੀ ਪ੍ਰਭੁ ਖਾਟੂ ਵਾਲੇ ਜੀ ਦਾ ਗੁਣਗਾਨ ਕਰਕੇ ਸਰਧਾਲੁਆਂ ਨੂੰ ਨਿਹਾਲ ਕਰਨਗੇ। ਇਸ ਮੌਕੇ ਤੇ ਜਸਵੰਤ ਸਾਲਦੀ, ਹਰਨੇਕ ਸਿੰਘ, ਸੀ.ਐਲ. ਗੋਇਲ, ਦੇਵਰਾਜ ਵਾਲੀਆ, ਡਾ. ਦੁੱਗਲ, ਮੁਕੇਸ਼ ਚੋਪੜਾ, ਮਿਸਟਰ ਓਬਰਾਏ ਵਿਸ਼ਵਾ ਮਿੱਤਰ ਗੁਪਤਾ, ਪ੍ਰਦੀਪ ਮਿੱਤਲ, ਆਰ.ਡੀ. ਸਿੰਘਲ, ਅਸ਼ੋਕ ਗੁਪਤਾ, ਪ੍ਰਕਾਸ਼ ਸਿੰਘਾਨੀਆ, ਲਛਮੀ ਸਿੰਘਾਨੀਆ, ਅਭੈ ਜੈਨ, ਅਨੂਪ ਬੰਸਲ, ਬੀ.ਆਰ. ਅੱਗਰਵਾਲ, ਧੀਰਜ ਮਲਹੌਤਰਾ, ਸੁਮਨ ਜਿੰਦਲ, ਰਮਨ ਜਿੰਦਲ, ਰਵਿਕਾਂਤ ਖਮੈਨੀ, ਯਸ਼ ਚੋਪੜਾ, ਆਰ.ਕੇ. ਵਰਮਾ, ਤਰਸੇਮ ਗੁਪਤਾ, ਵਰਿੰਦਰ ਕਰਵਾ, ਵਿਕਾਸ ਅਗਰਵਾਲ, ਉਮੇਸ਼ ਬਜਾਜ, ਵਿਸ਼ਨੂ ਬਜਾਜ, ਸੁਨੀਲ ਗੁਪਤਾ, ਕਮਲ ਖੇਤਾਨ, ਪ੍ਰਦੀਪ ਦਧੀਚ, ਸੁਰਿੰਦਰ ਸ਼ਰਮਾ, ਐਚ.ਐਨ. ਸਿੰਖਲ, ਗਗਨ ਕੁਮਾਰ, ਹਰੀਸ਼ ਕੁਮਾਰ, ਕਮਲ ਬਿੰਦਲ, ਕੈਲਾਸ਼ ਚੌਧਰੀ, ਕਿਸ਼ਨ ਨਾਹਰਿਆ, ਰਿਪੂਦਮਨ ਗਰਗ, ਦਲਜੀਤ ਵਿਰਦੀ, ਨਰੇਸ਼ , ਨਰੇਸ਼ ਅਗਰਵਾਲ, ਐਲ.ਆਰ. ਮਿੱਤਲ, ਰਾਜੇਸ਼ ਅਗਰਵਾਲ, ਰਮਨ ਗੁਪਤਾ, ਸੰਜੈ ਅਗਰਵਾਲ, ਸੁਸ਼ੀਲ ਅਗਰਵਾਲ, ਰਾਜਕੁਮਾਰ ਤੁਲਸੀਆਂ, ਪ੍ਰਵੀਨ ਸਿੰਘਲ, ਨੰਦ ਕਿਸ਼ੋਰ ਐਂਡ ਕੰਪਨੀ, ਰਾਜੀਵ ਖੰਨਾ, ਪ੍ਰਦੀਪ ਰਾਠੀ, ਰਾਜੀਵ ਮਿਤਲ, ਵੀ.ਕੇ. ਭਹਾਦੀਆ, ਸੰਦੀਪ ਪਾਰਿਕ, ਮਹਾਵੀਰ ਮੋਦੀ, ਸਤ ਨਾਰਾਇਣ ਗੁਪਤਾ, ਨਵਲ ਜਾਲਾਨ, ਰਾਜੇਸ਼ ਜਾਲਾਨ, ਰਾਜੇਸ਼ ਅਗਰਵਾਲ ਸਮੇਤ ਹੋਰ ਵੀ ਹਾਜਰ ਸਨ।

No comments: