Friday, September 20, 2013

ਕੈਨੇਡਾ ਦੇ ਕਿਊਬੇਕ ਸੂਬੇ 'ਚ ਸਿੱਖਾਂ ਦੇ ਧਾਰਮਿਕ ਚਿਨ੍ਹਾਂ ਦੀ ਰਾਖੀ

ਇਸ ਮੰਤਵ ਲਈ ਸਮੁੱਚੀ ਸਿੱਖ ਕੌਮ ਅਵਾਜ ਉਠਾਏ-ਜਥੇਦਾਰ ਅਵਤਾਰ ਸਿੰਘ
                                                         Courtesy Photo
ਅੰਮ੍ਰਿਤਸਰ: 20 ਸਤੰਬਰ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਕੈਨੇਡਾ ਦੇ ਕਿਊਬੇਕ ਸੂਬੇ 'ਚ ਸਿੱਖਾਂ ਦੇ ਧਾਰਮਿਕ ਚਿੰਨ•ਾਂ ਦੀ ਰਾਖੀ ਲਈ ਸਮੁੱਚੀ ਸਿੱਖ ਕੌਮ ਅਵਾਜ ਉਠਾਏ। ਉਨ•ਾਂ ਨੇ ਕੈਨੇਡਾ ਦੀ ਕੌਮੀ ਪਾਰਟੀ ਤੇ ਪ੍ਰਮੁੱਖ ਵਿਰੋਧੀ ਧਿਰ ਨਿਉੂ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰੀ ਮੁਖੀ ਟੌਮ ਮਲਕੇਅਰ ਵੱਲੋਂ ਸਿੱਖ ਫੌਜੀਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਊਬੇਕ ਅੰਦਰ ਦਸਤਾਰ ਤੇ ਪਾਬੰਦੀ ਵਾਲੇ ਚਾਰਟਰ ਦੀ ਅਲੋਚਨਾ ਕਰਨ ਤੇ ਭਰਵੀਂ ਪ੍ਰਸ਼ੰਸਾ ਕੀਤੀ ਹੈ। ਉਨ•ਾਂ ਕਿਹਾ ਕਿ ਸਿੱਖਾਂ ਨੂੰ ਮਾਣ-ਸਨਮਾਨ ਦਿਵਾਉਣ ਲਈ ਪੂਰੇ ਭਾਰਤ ਤੇ ਦੂਸਰੇ ਮੁਲਕਾਂ ਵਿੱਚ ਬੈਠੇ ਸਿੱਖਾਂ ਨੂੰ ਵੀ ਅਵਾਜ ਬੁਲੰਦ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਇਸ ਬਾਰੇ ਉਨ•ਾਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਤੁਰੰਤ ਦਖਲ ਅੰਦਾਜੀ ਦੇ ਕੇ ਇਸ ਘਿਨਾਉਣੀ ਕਾਰਵਾਈ ਨੂੰ ਰੋਕਣ ਦੀ ਅਪੀਲ ਵੀ ਕੀਤੀ ਸੀ। ਪਰ ਅਫ਼ਸੋਸ ਹੈ ਕਿ ਹਾਲੇ ਤੱਕ ਇਸ ਤੇ ਕੋਈ ਗੌਰ ਨਹੀਂ ਹੋਇਆ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਜਦੋਂ ਸਾਰੀ ਸਿੱਖ ਕੌਮ ਇੱਕ ਜੁਟ ਹੋ ਕੇ ਸਿੱਖਾਂ ਦੇ ਧਾਰਮਿਕ ਚਿੰਨ•ਾਂ ਦੀ ਰਾਖੀ ਲਈ ਅਵਾਜ਼ ਉਠਾਵੇ। ਉਨ•ਾਂ ਇਹ ਵੀ ਕਿਹਾ ਕਿ ਕੇਵਲ ਕੈਨੇਡਾ ਦੇ ਕਿਊਬੇਕ ਸੂਬੇ 'ਚ ਹੀ ਨਹੀਂ ਬਲਕਿ ਬਾਕੀ ਦੇ ਪਾਬੰਧੀ ਸ਼ੁਦਾ ਦੇਸ਼ਾਂ ਵਿੱਚ ਵੀ ਸਿੱਖਾਂ ਨੂੰ ਬਣਦਾ ਮਾਨ-ਸਨਮਾਨ ਦਿੱਤਾ ਜਾਵੇ। ਉਨ•ਾਂ ਕਿਹਾ ਕਿ ਕਲਗੀਧਰ ਪਾਤਸ਼ਾਹ ਵੱਲੋਂ ਸਿੱਖ ਦੀ ਪਹਿਚਾਣ ਵਜੋਂ ਦਿੱਤੇ ਪੰਜ ਕਕਾਰ ਤੇ ਸਿੱਖੀ ਦੀ ਆਨ ਤੇ ਸ਼ਾਨ ਦਸਤਾਰ ਤੋਂ ਪਾਬੰਧੀ ਹਟਾਉਣ ਲਈ ਪੂਰੀ ਸਿੱਖ ਕੌਮ ਵਿਦੇਸ਼ੀ ਸਰਕਾਰਾਂ ਨੂੰ ਮਜ਼ਬੂਰ ਕਰ ਦੇਵੇ। ਉਨ•ਾਂ ਕਿਹਾ ਕਿ ਇਹ ਕੋਈ ਛੋਟਾ ਮਾਮਲਾ ਨਹੀਂ ਬਲਕਿ ਬਹੁਤ ਵੱਡਾ ਮਸਲਾ ਹੈ ਅਤੇ ਪੂਰੀ ਸਿੱਖ ਕੌਮ ਦੇ ਵਕਾਰ ਦਾ ਸਵਾਲ ਹੈ। ਉਨ•ਾਂ ਕਿਹਾ ਕਿ ਇਸ ਸਬੰਧੀ ਦੇਸ਼ ਅਤੇ ਵਿਦੇਸ਼ ਦੀਆਂ ਸਰਕਾਰਾਂ ਨੂੰ ਬੜੀ ਗੰਭਰਤਾ ਨਾਲ ਵਿਚਾਰ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।

No comments: