Saturday, September 21, 2013

ਬਲਵੰਤ ਸਿੰਘ ਰਾਜੋਆਣਾ ਹਸਪਤਾਲ ਦਾਖਿਲ

Update:Sep 21,2013 at 10:00 PM
ਸ਼ਨੀਵਾਰ ਨੂੰ ਹੋਈ ਸੀ ਛਾਤੀ 'ਚ ਦਰਦ ਦੀ ਸ਼ਿਕਾਇਤ:ਪੀਜੀਆਈ ਰੈਫਰ 
ਭਾਈ ਰਾਜੋਆਣਾ ਰਾਜਿੰਦਰਾ ਹਸਪਤਾਲ ਵਿੱਚ 
ਪਟਿਆਲਾ:: 21 ਸਤੰਬਰ 2013: ਇੱਕ ਬਹੁਤ ਹਰਮਨ ਪਿਆਰਾ ਗੀਤ ਹੈ--ਨਫਰਤ ਹੋ ਯਾ ਮੋਹੱਬਤ ਆਸਾਨ ਨਹੀਂ ਹੋਤੀ-ਕੁਝ ਅਜਿਹਾ ਹੀ ਹਾਲ ਹੈ ਫਾਂਸੀ ਦੀ ਸਜ਼ਾ ਉਡੀਕ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਖਬਰ ਆਉਣ ਤੋਂ ਬਾਅਦ। ਖਬਰ ਮਿਲੀ ਹੈ ਕਿ ਰਾਜੋਆਣਾ ਨੂੰ ਛਾਤੀ 'ਚ ਦਰਦ ਕਰਨ ਹਸਪਤਾਲ ਦਾਖਿਲ ਕਰਾਇਆ ਗਿਆ ਹੈ। ਉਸਨੂੰ ਸਿੱਖ ਸੰਘਰਸ਼ ਦਾ ਨਾਇਕ ਸਮਝਣ ਵਾਲੇ ਸਮਰਥਕ ਉਸਦੀ ਸਿਹਤ ਨੂੰ ਲੈ ਕੇ ਚਿੰਤਾ ਵਿੱਚ ਹਨ ਅਤੇ ਉਸਨੂੰ ਆਪਣਾ ਦੁਸ਼ਮਨ ਸਮਝਣ ਵਾਲੇ ਉਸਦੇ ਵਿਰੋਧੀ ਸ਼ਾਇਦ ਖੁਸ਼ੀ ਵਿੱਚ। ਉਸਦੇ ਨਾਲ ਦੋਹਾਂ ਧਿਰਾਂ ਦੀ ਜਜ਼ਬਾਤੀ ਸਾਂਝ ਹੈ---ਇੱਕ ਧਿਰ ਨਾਲ ਨਫਰਤ ਦੀ ਅਤੇ ਦੂਸਰੀ ਧਿਰ ਨਾਲ ਮੋਹੱਬਤ ਦੀ ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਫਾਂਸੀ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਨੂੰ ਛਾਤੀ ‘ਚ ਤਕਲੀਫ ਦੇ ਕਾਰਣ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿੱਥੇ ਪੂਰੀ ਬਾਰੀਕੀ ਨਾਲ ਉਸਦੀ ਸਿਹਤ ਬਾਰੇ ਜਾਂਚ ਹੈ ਬਲਵੰਤ ਸਿੰਘ ਰਾਜੋਆਣਾ ਨੇ ਸ਼ਨੀਵਾਰ ਨੂੰ ਆਪਣੀ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਸਖਤ ਸੁਰੱਖਿਆ ਵਿਚਾਲੇ ਉਨ੍ਹਾਂ ਨੂੰ ਕੇਂਦਰੀ ਜੇਲ ਪਟਿਆਲਾ ਤੋਂ ਸਵੇਰੇ ਕਰੀਬ 8 ਵਜੇ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਲਿਆਂਦਾ ਗਿਆ। ਕੁਝ ਸੂਤਰਾਂ ਨੇ ਇਹ ਸਮਾਂ ਸਵੇਰੇ ਛੇ ਵਜੇ ਦਾ ਵੀ ਦੱਸਿਆ। ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਰਾਜੋਆਣਾ  ਦੇ ਇਲਾਜ ਤੋਂ ਇਲਾਵਾ ਕੁਝ ਜ਼ਰੂਰੀ ਟੈਸਟ ਵੀ ਕਰਵਾਏ ਜਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸਾਰੇ ਟੈਸਟ ਠੀਕ ਹੋਏ ਤਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਏਗੀ। 
ਭਾਈ ਰਾਜੋਆਣਾ ਨੂੰ ਰਾਜਿੰਦਰਾ ਹਸਪਤਾਲ ਚੋਂ
ਬਾਹਰ ਲਿਆਂਦੇ ਸਮੇਂ ਖਿੱਚੀ ਗਈ ਤਸਵੀਰ 
ਹੁਣ ਦੇਖਣਾ ਹੈ ਕਿ ਇਹਨਾਂ ਮੈਡੀਕਲ ਟੈਸਟਾਂ ਦੀ ਰਿਪੋਰਟ ਕਦੋਂ ਆਉਂਦੀ ਹੈ ਅਤੇ ਕੀ ਦਸਦੀ ਹੈ। ਬਾਅਦ 'ਚ ਮਿਲੀ ਜਾਣਕਾਰੀ ਮੁਤਾਬਿਕ ਦਿਲ 'ਚ ਦਰਦ ਹੋਣ ਕਾਰਨ ਰਜਿੰਦਰਾ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖ਼ਲ ਕਰਵਾਏ ਗਾਏ ਭਾਈ ਰਾਜੋਆਣਾ ਨੂੰ ਸ਼ਾਮੀ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਭਾਈ ਰਾਜੋਆਣਾ ਦੇ ਨਾਲ ਪੁਲਿਸ ਫੋਰਸ ਨੇ ਭਾਰੀ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਸਨ। ਇਸ ਸਬੰਧ 'ਚ ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਤੇ ਬਹਿਨੋਈ ਬਲਜੀਤ ਸਿੰਘ ਵੀ ਹਸਪਤਾਲ 'ਚ ਪੁੱਜੇ ਹੋਏ ਸਨ।ਇਸ ਮੌਕੇ ਤੇ ਬਲਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਭਾਈ ਰਾਜੋਆਣਾ ਨੂੰ ਦਿਲ 'ਚ ਦਰਦ ਮਹਿਸੂਸ ਹੋਇਆ ਸੀ। ਉਸ ਵੇਲੇ ਵੀ ਰਾਜੋਆਣਾ ਦੇ ਟੈਸਟ ਕਰਵਾਏ ਗਏ ਸਨ। 
ਇਸ ਸਬੰਧੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦਾ ਇਕ ਬੋਰਡ ਮੈਡੀਸਨ ਵਿਭਾਗ ਦੇ ਮੁਖੀ ਡਾ: ਸੰਧੂ ਦੀ ਅਗਵਾਈ 'ਚ ਬਣਾਇਆ ਗਿਆ ਹੈ, ਜਿਸ 'ਚ ਡਾ: ਪਰਦਮਨ ਸਿੰਘ, ਡਾ: ਗੰਪਕਰ ਥਮਨ ਤੇ ਡਾ: ਹਰਚਰਨ ਸਿੰਘ ਵੀ ਸ਼ਾਮਿਲ ਹਨ। ਇਸ ਬੋਰਡ ਨੇ ਰਾਜੋਆਣਾ ਦੇ ਹੋਏ ਟੈਸਟਾਂ ਦੀ ਵਿਸਥਾਰ ਨਾਲ ਜਾਂਚ ਪਿੱਛੋਂ ਦੋ ਹੋਰ ਟੈਸਟ ਕਰਾਉਣ ਲਈ ਆਖਿਆ ਜਿਹੜੇ ਇਸ ਸਬੰਧ ਵਿੱਚ ਕਾਫੀ ਜ਼ਰੂਰੀ ਹਨ ਅਤੇ ਇਹ ਟੈਸਟ ਪੀ. ਜੀ. ਆਈ. ਚੰਡੀਗੜ੍ਹ ਤੋਂ ਹੋਣਗੇ। ਇਸ ਸਬੰਧੀ ਕੇਂਦਰੀ ਜੇਲ੍ਹ ਦੇ ਨਿਗਰਾਨ ਸ: ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਰਾਜੋਆਣਾ ਨੂੰ ਇਹਨਾਂ ਟੈਸਟਾਂ ਲਈ ਹੀ ਚੰਡੀਗੜ੍ਹ  ਭੇਜਿਆ ਜਾ ਰਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀ ਸ: ਹਰਦਿਆਲ ਸਿੰਘ ਮਾਨ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਤੱਕ ਪਹੁੰਚਾਉਣਾ ਹੈ।
ਜਾਣਕਾਰੀ ਮੁਤਾਬਕ ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੋ ਅੱਜ ਇਥੇ ਇਕ ਬਰਸੀ ਸਮਾਗਮ 'ਚ ਭਾਗ ਲੈਣ ਆਏ ਸਨ, ਵੀ ਭਾਈ ਰਾਜੋਆਣਾ ਨੂੰ ਮਿਲਣ ਲਈ ਰਜਿੰਦਰਾ ਹਸਪਤਾਲ ਗਏ ਪਰ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਟੁਕੜੀ ਹਸਪਤਾਲ ਤੋਂ ਲਿਜਾ ਚੁੱਕੀ ਸੀ। 

No comments: