Saturday, September 07, 2013

ਲੁਧਿਆਣਾ ਵਿੱਚ ਫਿਰੋਤੀ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਕਿਡਨੀ ਵੇਚਣ ਤੋਂ ਅਸਮਰਥ ਰਹਿਣ ਤੇ ਅਪਣਾਇਆ ਜੁਰਮ ਦਾ ਰਸਤਾ 
ਕਰਜ਼ੇ ‘ਚ ਡੁੱਬਿਆ ਸੀ ਦੋਸ਼ੀ ਕੀਰਤਨ ਤੋਂ ਪੁੱਜ ਗਿਆ ਜੁਰਮ ਦੇ ਰਸਤੇ ਤੱਕ 
ਲੁਧਿਆਣਾ,6 ਸਤੰਬਰ 2013: (ਵਿਸ਼ਾਲ//ਪੰਜਾਬ ਸਕਰੀਨ): ਕਹਾਣੀ ਫਿਲਮੀ ਜਾਪਦੀ ਹੈ ਜਿਸਦੀ ਸਕਰਿਪਟ ਲਿਖੀ ਗਈ ਸੰਗਰੂਰ ਵਿੱਚ ਅਤੇ ਫਿਲਮਾਈ ਗਈ ਲੁਧਿਆਣਾ ਵਿੱਚ ਪਰ ਰਲੀਜ਼ ਤੱਕ ਪੁੱਜਣ ਤੋਂ ਪਹਿਲਾਂ ਹੀ ਬੁਰੀ ਤਰ੍ਹਾਂ ਪਿਟ ਗਈ।ਇਹ ਸਾਰਾ ਮਾਮਲਾ ਬੜਾ ਫਿਲਮੀ ਜਿਹਾ ਲੱਗਣ ਦੇ ਬਾਵਜੂਦ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਦੇ ਰੂਬਰੂ ਕਰਾਉਂਦਾ ਹੈ ਕਿ ਕਿਵੇਂ ਇੱਕ ਕੀਰਤਨੀਆ ਵੀ ਕਰਜ਼ੇ ਦੇ ਦਬਾਅ ਹੇਠ ਆ ਕੇ ਜੁਰਮ ਦੇ ਰਸਤੇ ਤੇ ਤੁਰ ਸਕਦਾ ਹੈ। ਇਹ ਘਟਨਾ ਐਸਜੀਪੀਸੀ  ਜਿੰਮੇਵਾਰੀਆਂ ਨੂੰ ਵੀ ਇੱਕ ਵਾਰ ਫੇਰ ਪਦ੍ਚੋਲਨ ਦੀ ਮੰਗ ਕਰਦੀ ਹੈ
ਇਸ ਵਾਰ ਲੁਧਿਆਣਾ ਪੁਲਸ ਨੇ ਇਕ ਇਸ ਤਰ੍ਹਾਂ ਦੇ ਪੇਚੀਦੇ ਮਾਮਲੇ ਦਾ ਖੁਲਾਸਾ ਕੀਤਾ ਹੈ, ਜਿਸ ‘ਚ ਅਪਰਾਧ ਘੱਟ ਅਤੇ ਕਰਜ਼ੇ ਕਾਰਣ ਪੈਦਾ ਹੋਈ ਮਜਬੂਰੀ ਜ਼ਿਆਦਾ ਦਿਖਾਈ ਦੇਂਦੀ ਹੈ। ਪੁਲਿਸ ਦੀ ਪ੍ਰੈਸ ਕਾਨਫਰੰਸ ਵਿੱਚ ਪਤਾ ਲੱਗੀ ਕਹਾਣੀ ਮੁਤਾਬਿਕ ਹੋਇਆ ਇਹ ਕਿ ਇਕ ਨੌਜਵਾਨ ਨੇ ਕਰਜ਼ੇ ਤੋਂ ਮੁਕਤ ਹੋਣ ਲਈ ਪਹਿਲਾਂ ਡਾਕਟਰਾਂ ਨੂੰ ਆਪਣੀ ਕਿਡਨੀ ਵੇਚਣੀ ਚਾਹੀ ਪਰ ਜਦ ਡਾਕਟਰਾਂ ਨੇ ਨਾਂਹ ਕਰ ਦਿੱਤੀ ਤਾਂ  ਪੂਰੀ ਕਰਨ ਲਈ ਉਸਨੇ ਅਜੀਬ ਰਸਤਾ ਕੱਢਿਆ ਕਿ ਉਹ ਉਸਦਾ ਅਪਰਾਧ ਹੋ ਗਿਆ। ਉਸਨੇ ਇਕ ਸਿਮ ਖਰੀਦਿਆ ਅਤੇ ਦੋ ਡਾਕਟਰਾਂ ਨੂੰ ਸੰਦੇਸ਼ ਭੇਜਿਆ ਜਿਸ ਵਿੱਚ 50 ਲੱਖ ਦੀ ਫਿਰੌਤੀ ਲਈ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਤਰ੍ਹਾਂ ਧਮਕੀ ਭਰੇ ਸੰਦੇਸ਼ ਨਾਲ ਡਾਕਟਰ ਅਤੇ ਪੁਲਸ ਵੀ ਹਿੱਲ ਕੇ ਰਹਿ ਗਈ। ਉੱਚ ਸਿੱਖਿਆ ਪ੍ਰਾਪਤ ਦੋਸ਼ੀ ਨੇ ਧਮਕੀ ਦੇਣ ਤੋਂ ਬਾਅਦ ਫੜੇ ਜਾਣ ਦੇ ਡਰ ਤੋਂ ਮੋਬਾਈਲ ਸਿਮ ਤੱਕ ਵੀ ਤੋੜ ਦਿਤਾ ਪਰ  ਹੁਸ੍ਹਿਅਰਿਅਨ ਦੇ ਬਾਵਜੂਦ ਉਹ ਇਕ ਗਲਤੀ ਕਰ ਗਿਆ। ਉਸਨੇ ਉਹ ਮੋਬਾਈਲ ਯੂਜ਼ ਕਰ ਲਿਆ, ਜਿਸ ‘ਚ ਉਸਨੇ ਨਵਾਂ ਸਿਮ ਪਾ ਕੇ ਧਮਕੀ ਸੰਦੇਸ਼ ਭੇਜੇ ਸਨ। ਬਸ ਇਸੇ ਗੱਲ ਤੋਂ ਪੁਲਸ ਵਲੋਂ ਕਾਬੂ ਲਿਆ ਗਿਆ। ਇਸ ਸਨਸਨੀਖੇਜ਼ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ 4 ਅਗਸਤ ਨੂੰ ਵਿਸ਼ਾਲ ਨਗਰ ਦੇ ਰਹਿਣ ਵਾਲੇ ਡਾਕਟਰ ਵਿਕਾਸ ਗੁਪਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਤੇ ਉਸਦੀ ਪਤਨੀ ਕਿਡਨੀ ਸੈਂਟਰ ਹਸਪਤਾਲ ਚਲਾਉਂਦੇ ਹਨ। ਉਨ੍ਹਾਂ ਨੂੰ 4 ਸਤੰਬਰ ਸਵੇਰੇ ਕਰੀਬ 11 ਵਜੇ ਉਸਦੇ ਮੋਬਾਈਲ ‘ਤੇ ਇਕ ਸੰਦੇਸ਼ ਆਇਆ, ਜਿਸ ‘ਚ ਕਿਸੇ ਨੇ ਲਿਖਿਆ ਸੀ ਕਿ ਜੇਕਰ ਉਹ 50 ਲੱਖ ਰੁਪਏ ਸਾਢੇ 3 ਵਜੇ ਤੱਕ ਨਹੀਂ ਦੇਵੇਗਾ ਤਾਂ ਉਸਦੀ ਜਾਨ ਜਾ ਸਕਦੀ ਹੈ। ਜੇਕਰ ਉਸਨੇ ਪੈਸੇ ਦੇ ਦਿੱਤੇ ਤਾਂ ਉਹ ਬਚ ਸਕਦਾ ਹੈ। ਜੇਕਰ ਪੈਸੇ ਨਾ ਦਿਤੇ ਤਾਂ ਉਸਦੇ ਬੌਸ ਦੇ ਨਿਸ਼ਾਨੇ ‘ਤੇ ਰਹੇਗਾ ਅਤੇ ਉਸਦੀ ਪਲ-ਪਲ ਦੀ ਖਬਰ ਉਨ੍ਹਾਂ ਦੇ ਕੋਲ ਹੈ, ਜਿਸ ‘ਤੇ ਥਾਣਾ ਸਰਾਭਾ ਨਗਰ ‘ਚ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੀ.ਆਈ. ਡੀ, ਪੁਲਸ ਅਤੇ ਏ. ਡੀ. ਸੀ. ਪੀ. ਪਰਮਜੀਤ ਸਿੰਘ ਪਨੂੰ ਤੇ ਏ. ਸੀ. ਪੀ. ਗੁਰਬੰਸ ਸਿੰਘ ਬੈਂਸ ਦੇ ਹਵਾਲੇ ਕਰ ਦਿੱਤੀ ਗਈ। ਪੁਲਸ ਟੀਮ ਨੇ ਮਾਮਲੇ ਦੀ ਸੰਜੀਦਗੀ ਨਾਲ ਜਾਂਚ ਕੀਤੀ ਅਤੇ ਇਸ ਦੌਰਾਨ ਪੁਲਸ ਨੂੰ ਪਤਾ ਲੱਗਿਆ ਕਿ ਇਹ ਸਿਮ ਜਿਸ ਤੋਂ ਡਾਕਟਰ ਨੂੰ ਧਮਕੀ ਦਿਤੀ ਗਈ ਸੀ, ਫੇਕ ਆਈ. ਡੀ. ਤਿਆਰ ਕਰ ਕੇ ਲਿਆ ਗਿਆ ਸੀ। ਇਸ ਸਿਮ ਤੋਂ ਕੋਈ ਵੀ ਕਾਲ ਨਹੀਂ ਕੀਤੀ ਗਈ ਸੀ, ਬਲਕਿ ਇਹ ਸਿਮ ਸਿਰਫ ਧਮਕੀ ਦੇਣ ਲਈ ਹੀ ਖਰੀਦਿਆ ਗਿਆ ਸੀ। ਇਸ ਤਰ੍ਹਾਂ ਹੀ ਇਕ ਧਮਕੀ ਭਰਿਆ ਸੰਦੇਸ਼ ਹੋਰ ਡਾਕਟਰ ਨੂੰ ਵੀ ਕੀਤਾ ਗਿਆ, ਜਿਸ ‘ਤੇ ਪੁਲਸ ਨੇ ਮੋਬਾਈਲ ਦਾ ਆਈ. ਈ. ਐੱਮ. ਆਈ. ਨੰਬਰ ਖੰਗਾਲਿਆ ਤਾਂ ਉਸ ਨਾਲ ਦੋਸ਼ੀ ਹੱਥੇ ਚਡ਼੍ਹ ਗਿਆ, ਜਿਸਦੀ ਪਛਾਣ ਜ਼ਿਲਾ ਸੰਗਰੂਰ ਦੇ ਪਿੰਡ ਲੌਂਗੋਵਾਲ ਦੇ ਜਸਵਿੰਦਰ ਸਿੰਘ ਦੇ ਰੂਪ ‘ਚ ਹੋਈ। ਪੁਲਸ ਨੇ ਉਸ ਤੋਂ ਮੋਬਾਈਲ ਵੀ ਬਰਾਮਦ ਕਰ ਲਿਆ ਹੈ, ਜਿਸ ‘ਚ ਉਸਨੇ ਸਿਮ ਪਾ ਕੇ ਡਾਕਟਰਾਂ ਤੋਂ ਫਿਰੌਤੀ ਮੰਗੀ ਸੀ। 
ਆਖਿਰ ਕਿਉਂ ਅਪਣਾਇਆ ਜੁਰਮ ਦਾ ਰਸਤਾ
ਪੁਲਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਦ ਪੁਲਸ ਨੇ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਤਾਂ ਪਤਾ ਲੱਗਿਆ ਕਿ ਉਹ ਐੱਮ. ਏ. ਪਾਸ ਹੈ ਅਤੇ ਪਿੰਡ ਦੇ ਹੀ ਗੁਰਦੁਆਰਾ ਸਾਹਿਬ ‘ਚ ਉਹ ਗ੍ਰੰਥੀ ਦਾ ਕੰਮ ਕਰਦਾ ਹੈ। ਇਸਦੇ ਇਲਾਵਾ ਉਹ ਕੰਪਿਊਟਰ ਬਾਰੇ ਵੀ ਭਰਪੂਰ ਜਾਣਕਾਰੀ ਰੱਖਦਾ ਸੀ। ਅਸਲ ‘ਚ ਉਸਨੇ ਆਪਣੇ ਸਹੁਰੇ ਪਰਿਵਾਰ ਤੋਂ 20 ਲੱਖ ਰੁਪਏ ਦੋ ਫੀਸਦੀ ਵਿਆਜ ‘ਤੇ ਲਏ ਸਨ, ਜੋ ਉਸਨੇ ਘਰੇਲੂ ਕੰਮਕਾਜ ‘ਤੇ ਖਰਚ ਕਰ ਦਿੱਤੇ ਸਨ, ਜਿਸ ਕਾਰਨ ਉਹ ਆਰਥਿਕ ਤੌਰ ‘ਤੇ ਬੇਹੱਦ ਕੰਗਾਲ ਹੋ ਗਿਆ ਅਤੇ ਉਸ ਤੋਂ ਵਿਆਜ ਤੱਕ ਵੀ ਵਾਪਸ ਕਰਨਾ ਮੁਸ਼ਕਿਲ ਹੋ ਗਿਆ। ਉਸਨੇ ਆਪਣੇ ਸਹੁਰੇ ਪਰਿਵਾਰ ‘ਚ ਆਪਣੀ ਇੱਜ਼ਤ ਬਚਾਉਣ ਲਈ ਪਹਿਲਾਂ ਕਿਡਨੀ ਵੇਚਣੀ ਚਾਹੀ, ਜਦ ਡਾਕਟਰਾਂ ਨੇ ਇਸ ਨੂੰ ਕਾਨੂੰਨੀ ਗਲਤ ਦੱਸਿਆ ਤਾਂ ਮਨ ਮਾਯੂਸ ਹੋ ਗਿਆ। ਉਸਦੇ ਬਾਅਦ ਇਸਨੇ ਕਿਡਨੀ ਟਰਾਂਸਪਲਾਂਟ ਕਰਨ ਵਾਲੇ ਡਾਕਟਰਾਂ ਦੀ ਆਈ. ਡੀ. ਅਤੇ ਮੋਬਾਈਲ ਨੰਬਰ ਲੈ ਕੇ ਉਨ੍ਹਾਂ ਨੂੰ ਕਿਡਨੀ ਵੇਚਣ ਲਈ ਕਿਹਾ ਪਰ ਮਨ੍ਹਾ ਕੀਤੇ ਜਾਣ ਦੇ ਬਾਅਦ ਉਸਨੇ ਸ਼ਾਤਿਰ ਦਿਮਾਗ ਚਲਾਇਆ ਅਤੇ ਆਪਣੀ ਸਿੱਖਿਆ ਦਾ ਵੀ ਫਾਇਦਾ ਚੁੱਕਦੇ ਹੋਏ ਇਕ ਫੇਕ ਆਈ. ਡੀ. ‘ਤੇ ਸਿਮ ਖਰੀਦਿਆ ਅਤੇ ਕਰਜ਼ੇ ਤੋਂ ਮੁਕਤੀ ਪਾਉਣ ਲਈ ਫਿਰੌਤੀ ਦੀ ਮੰਗ ਦੇ ਸੰਦੇਸ਼ ਭੇਜੇ।
ਹੁਣ ਇਹੀ ਕਿਹਾ ਕਿ ਬੇਕੂਫੀ ਕੀਤੀ
ਦੋਸ਼ੀ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਚੰਗੇ ਪਰਿਵਾਰ ਨਾਲ ਸਬੰਧ ਰੱਖਦਾ ਹੈ, ਉਸ ਨੂੰ ਨਹੀਂ ਪਤਾ ਸੀ ਕਿ ਕੀ ਜੁਰਮ ਕਰ ਰਿਹਾ ਹੈ। ਉਸ ਨੂੰ ਇਸ ਗੱਲ ਦਾ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਫਡ਼ਿਆ ਜਾਵੇਗਾ। ਉਹ ਤਾਂ ਸਮਝਦਾ ਸੀ ਕਿ ਸਿਮ ਤੋਡ਼ ਕੇ ਸੁੱਟ ਦੇਣ ਨਾਲ ਉਸਦਾ ਗੁਨਾਹ ਖਤਮ ਹੋ ਗਿਆ ਅਤੇ ਉਸ ਨੂੰ ਕਦੇ ਪੁਲਸ ਫਡ਼ ਨਹੀਂ ਸਕੇਗੀ, ਜਦਕਿ ਦੂਜੇ ਪਾਸੇ ਡਾਕਟਰ ਪਰਿਵਾਰ ਦਾ ਕਹਿਣਾ ਸੀ ਕਿ ਮੋਬਾਈਲ ‘ਤੇ ਇਸ ਤਰ੍ਹਾਂ ਸੰਦੇਸ਼ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਉਸ ਸਮੇਂ ਦੀ ਆਪਣੀ ਦਿਮਾਗੀ ਹਾਲਤ ਵੀ ਬਿਆਨ ਨਹੀਂ ਕਰ ਸਕਦੇ।
ਐਸਜੀਪੀਸੀ ਅਤੇ ਹੋਰ ਪੰਥਕ ਸੰਸਥਾਵਾਂ ਕੁਝ ਕਰਨਗੀਆਂ?
ਗੱਲ ਕਿਸੇ ਆਮ ਮੁਜਰਿਮ ਦੀ ਹੁੰਦੀ ਤਾਂ ਸ਼ਾਇਦ ਹੋਰ ਹੁੰਦੀ ਪਰ ਹੁਣ ਗੱਲ ਇੱਕ ਅਜਿਹੇ "ਅਮ੍ਰਿਤਧਾਰੀ ਗੁਰਸਿੱਖ" ਦੀ ਹੈ ਜਿਹੜਾ ਕੀਰਤਨ ਵੀ ਕਰਦਾ ਹੈ। ਇਸਦਾ ਮਤਲਬ ਸਾਫ਼ ਹੈ ਕੀ ਉਹ ਗੁਰਬਾਣੀ ਨੂੰ ਵੀ ਨਿਸਚੇ ਹੀ ਸਮਝਦਾ ਹੋਵੇਗਾ। ਜੇ ਕਿਸੇ ਕੀਰਤਨੀਏ ਨੂੰ ਵੀ ਜੁਰਮ ਕਰਨ ਦੀ ਹੱਦ ਤੱਕ ਪਹੁੰਚਨਾ ਪੈ ਜਾਵੇ ਤਾਂ ਸ਼ਰਮ ਉਹਨਾਂ ਸਾਰੀਆਂ ਨੂੰ ਵੀ ਆਉਣੀ ਚਾਹੀਦੀ ਹੈ ਜਿਹੜੇ ਇਨਸਾਨ ਨੂੰ ਛੱਡ ਕੇ ਸੰਗਮਰਮਰ ਅਤੇ ਸੋਨੇ ਤੇ ਖਰਚ ਕਰਨ ਨੂੰ ਪਹਿਲ ਦੇਂਦੇ ਹਨ

No comments: