Tuesday, September 10, 2013

ਅਮਰੀਕੀ ਕਾਂਗਰਸ ਲਈ ਚੋਣ ਸਰਗਰਮੀਆਂ

ਮੈਡਮ ਮੰਜੂ ਗੋਇਲ ਦਾ ਮੁੱਖ ਮੁੱਦਾ ਰਹੇਗਾ ਵੱਧਦਾ ਹੋਇਆ ਕੌਮੀ ਕਰਜ਼ਾ
ਸ਼ਿਕਾਗੋ: 10 ਸਤੰਬਰ 2013:-ਭਾਰਤੀ ਅਮਰੀਕੀ ਮੰਜੂ ਗੋਇਲ ਨੇ ਅਮਰੀਕੀ ਕਾਂਗਰਸ ਲਈ ਚੋਣ ਲੜਨ ਦੇ ਮਕਸਦ ਨਾਲ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ਦਾ ਫੈਸਲਾ ਕੀਤਾ ਹੈ। ਮੈਡਮ ਮੰਜੂ ਗੋਇਲ ਦਾ ਮੁੱਖ ਮੁੱਦਾ ਰਹੇਗਾ ਵੱਧਦਾ ਹੋਇਆ ਕੌਮੀ ਕਰਜ਼ਾ। ਭਾਰਤ ‘ਚ ਪੈਦਾ ਹੋਈ ਅਤੇ ਅਯੂਰੋਰਾ ਵਸਨੀਕ ਗੋਇਲ ਨੂੰ ਮਾਰਚ ਵਿਚ ਰਿਪਬਲਿਕਨ ਪ੍ਰਾਈਮਰੀ ਚੋਣ ਜਿੱਤਣ ਦੀ ਪੂਰੀ ਪੂਰੀ ਉਮੀਦ ਹੈ ਅਤੇ ਇਸ ਤੋਂ ਬਾਅਦ ਉਹ ਕਾਂਗਰਸ ਦੀ 8ਵੀਂ ਜ਼ਿਲਾ ਸੀਟ ਦੇ ਲਈ ਮੌਜੂਦਾ ਮਹਿਲਾ ਸੰਸਦ ਮੈਂਬਰ ਟੈਮੀ ਡਕਵਰਥ ਨੂੰ ਚੁਣੌਤੀ ਦੇਵੇਗੀ। ਸ਼ਖਸੀਅਤ ਅਤੇ ਵਿਚਾਰਾਂ ਵਿੱਚ ਜਾਦੂਈ ਵਾਲੀ ਮੈਡਮ ਗੋਇਲ ਆਪਣੇ ਵੋਟਰਾਂ ਰੱਖਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਨੂੰ ਟੈਕਸਾਸ ਦੇ ਕਾਂਗਰਸ ਮੈਂਬਰ ਪੇਟੇ ਸੇਸ਼ੰਸ ਸਮੇਤ ਕਈ ਰਿਪਬਲਿਕਨ ਦੀ ਹਿਮਾਇਤ ਮਿਲ ਰਹੀ ਹੈ। ਇਲਿਨੋਈਸ ਸਟੇਟ ਬੋਰਡ ਆਫ ਇਲੈਕਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਇਹ ਗੋਇਲ ਦੀ ਪਹਿਲੀ ਚੋਣ ਹੈ। ਆਪਣੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਟਿੱਪਣੀ ਸੀ ਕਿ ਅਮਰੀਕਾ ਗ਼ਲਤ ਰਸਤੇ ‘ਤੇ ਜਾ ਰਿਹਾ ਹੈ। ਗੋਇਲ ਉੱਤਰ ਭਾਰਤ ਦੇ ਇਕ ਮਿਡਲ ਕਲਾਸ ਪਰਿਵਾਰ ਵਿਚ ਪੈਦਾ ਹੋਈ ਅਤੇ ਉਹ 21 ਸਾਲ ਦੀ ਉਮਰ ‘ਚ ਅਮਰੀਕਾ ਆਈ ਸੀ। ਹੁਣ ਦੇਖਣਾ ਹੈ ਕਿ ਉਹ ਕਾਮਯਾਬੀ ਨੂੰ ਕਿੰਨੀ ਛੇਤੀ ਗਲੇ ਲਗਾਉਂਦੀ ਹੈ 

No comments: