Wednesday, September 25, 2013

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵਾਂ ਟਰੈਕਟਰ ਭੇਟ

 Wed, Sep 25, 2013 at 4:52 PM
ਨਿਊ-ਹਾਲੈਂਡ ਟਰੈਕਟਰ ਕੰਪਨੀ ਵੱਲੋਂ ਸੌਂਪੀਆਂ ਗਈਆਂ  ਚਾਬੀਆਂ 
ਅੰਮ੍ਰਿਤਸਰ: 25 ਸਤੰਬਰ 2013: (ਕਿੰਗ//ਪੰਜਾਬ ਸਕਰੀਨ): 25 ਸਤੰਬਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਨਿਊ-ਹਾਲੈਂਡ ਟ੍ਰੈਕਟਰ ਕੰਪਨੀ ਨੋਇਡਾ ਉੱਤਰ ਪ੍ਰਦੇਸ਼ ਦੇ ਡਾਇਰੈਕਟਰ ਮਾਰਕੀਟਿੰਗ ਸ੍ਰੀ ਅਸ਼ੋਕ ਅਨੰਤ ਰਮਨ ਨੇ ਨਿਊ ਹਾਲੈਂਡ 3630 ਸੁਪਰ ਟ੍ਰੈਕਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕਰਦਿਆਂ ਚਾਬੀਆਂ ਸ.ਤਰਲੋਚਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ.ਇਕਬਾਲ ਸਿੰਘ ਮੁਖੀ ਨੂੰ ਸੌਂਪੀਆਂ।
ਇਸ ਮੌਕੇ ਸ.ਤਰਲੋਚਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਨਿਊ-ਹਾਲੈਂਡ ਟ੍ਰੈਕਟਰ ਕੰਪਨੀ ਦੇ ਡਾਇਰੈਕਟਰ ਮਾਰਕੀਟਿੰਗ ਸ੍ਰੀ ਅਸ਼ੋਕ ਅਨੰਤ ਰਮਨ ਦਾ ਧੰਨਵਾਦ ਕੀਤਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਉਨਾਂ ਨੂੰ ਅਤੇ ਉਹਨਾਂ ਦੇ ਨਾਲ ਕੰਪਨੀ ਦੇ ਨੈਸ਼ਨਲ ਸੈੱਲ ਹੈੱਡ ਫੀਅਟ ਇੰਡੀਆ ਪ੍ਰਾਈਵੇਟ ਲਿਮਿਟਡ ਸ੍ਰੀ ਸੰਜੀਵ ਕਪੂਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸਿਰੋਪਾਓ ਤੇ ਧਾਰਮਿਕ ਪੁਸਤਕਾਂ ਸੈੱਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ ਵੀ ਮੌਜੂਦ ਸਨ।
ਸੂਚਨਾ ਕੇਂਦਰ ਵਿਖੇ ਕੰਪਨੀ ਦੇ ਡਾਇਰੈਕਟਰ ਸ੍ਰੀ ਅਸ਼ੋਕ ਅਨੰਤ ਰਮਨ ਨੇ ਇਲੈਕਟ੍ਰੋਨਿਕਸ ਮੀਡੀਆ ਦੇ ਰੀਪੋਟਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2001 ਵਿੱਚ ਜਦੋਂ ਕੰਪਨੀ ਬਾਜ਼ਾਰ ਵਿੱਚ ਆਈ ਸੀ ਤਾਂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਕੰਪਨੀ ਨੇ ਤਰੱਕੀ ਲਈ ਅਰਦਾਸ ਬੇਨਤੀ ਕੀਤੀ ਸੀ। ਸੋ ਗੁਰੂ ਰਾਮਦਾਸ ਜੀ ਨੇ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਆ ਹੈ, ਕੰਪਨੀ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਗੂੜੀ ਪ੍ਰੀਤ ਹੈ। ਅੱਜ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵਾਂ ਟ੍ਰੈਕਟਰ ਨਿਊ-ਹਾਲੈਂਡ 3630 ਸੁਪਰ (ਫੁਲੀ ਹਾਈਡ੍ਰੋਲਿਕ) 50 ਹਾਰਸ ਪਾਵਰ ਦੀ ਸੇਵਾ ਕਰਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਉਨਾਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਬਦਲੇ ਸ.ਤਰਲੋਚਨ ਸਿੰਘ ਸਕੱਤਰ ਦਾ ਧੰਨਵਾਦ ਕੀਤਾ।
ਇਸ ਮੌਕੇ ਸ.ਸਰਬਜੀਤ ਸਿੰਘ ਤੇ ਸ.ਹਰਪ੍ਰੀਤ ਸਿੰਘ ਸੂਚਨਾ ਅਧਿਕਾਰੀ, ਸ੍ਰੀ ਦਵਿੰਦਰ ਸ਼ਰਮਾ ਤੇ ਸ.ਪਰਮਿੰਦਰ ਸਿੰਘ ਜੋਨਲ ਮੈਨੇਜਰ, ਸ.ਮਨਿੰਦਰ ਸਿੰਘ ਸੋਹਲ, ਸ.ਇਕਬਾਲ ਸਿੰਘ ਸ਼ਾਹੀ, ਸ.ਧਰਮਵੀਰ ਗਰੋ (ਸਾਰੇ ਡੀਲਰ ਪੰਜਾਬ ਜੋਨ) ਆਦਿ ਮੌਜੂਦ ਸਨ।


No comments: