Tuesday, September 03, 2013

ਪਾਰਟੀ ਪ੍ਰਧਾਨ ਬਣਨ ਤੇ ਸੁਖਬੀਰ ਨੂੰ ਮੁਬਾਰਕਾਂ ਮਿਲਣ ਦਾ ਸਿਲਸਿਲਾ ਤੇਜ਼

Tue, Sep 3, 2013 at 5:22 PM
ਜਥੇਦਾਰ ਅਵਤਾਰ ਸਿੰਘ ਵੱਲੋਂ ਮੁਬਾਰਕਬਾਦ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਣ  
ਪਾਕਿਸਤਾਨ 'ਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੀ ਕੀਤੀ ਨਿਖੇਧੀ 
ਉਮੀਦ ਮੁਤਾਬਿਕ ਸ੍ਰ. ਸੁਖਬੀਰ ਸਿੰਘ ਬਾਦਲ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਹਨ। ਇਹ ਖਬਰ ਆਉਂਦਿਆਂ ਹੀ ਉਹਨਾਂ ਦੇ ਸਮਰਥਕਾਂ ਵੱਲੋਂ ਮੁਬਾਰਕਾਂ ਦਾ ਸਿਲਸਿਲਾ ਤੇਜ਼ੀ ਨਾਲ ਸ਼ੁਰੂ ਗਿਆ ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ ਅਤੇ ਸਨਮਾਨਿਤ ਵੀ ਕੀਤਾ।ਸਨਮਾਣ ਸਮੇਂ ਉਹਨਾਂ ਨੂੰ ਇੱਕ ਲੋਈ, ਇੱਕ ਦਸਤਾਰ ਅਤੇ ਇੱਕ ਸ੍ਰੀ ਸਾਹਿਬ ਵੀ ਭੇਂਟ ਕੀਤੀ ਗਈ
ਅੰਮ੍ਰਿਤਸਰ- 03 ਸਤੰਬਰ 2013:(ਕਿੰਗ//ਪੰਜਾਬ ਸਕਰੀਨ): ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਸਰਬ ਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ ਦੂਸਰੀ ਵਾਰ ਪ੍ਰਧਾਨ ਚੁਣੇ ਜਾਣ ਤੇ ਮੁਬਾਰਕਬਾਦ ਦੇਦਿਆਂ ਲੋਈ, ਸਿਰੀ ਸਾਹਿਬ ਤੇ ਗੁਰੂ-ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ.ਸੁਖਬੀਰ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਹੁੰਦਿਆਂ ਪੰਜਾਬ 'ਚ ਜੰਗ ਵਾਂਗ ਵਿਧਾਨ ਸਭਾ ਚੋਣ ਲੜੀ ਤੇ ਕਾਂਗਰਸ ਨੂੰ ਹਰਾ ਕੇ ਪੰਜਾਬੀਆਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਦੇਵਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਾਇਮ ਕੀਤੀ। ਸ.ਬਾਦਲ ਨੇ ਪੰਜਾਬ ਦੀ ਜਨਤਾ ਲਈ ਬਹੁਤ ਸਾਰੀਆਂ ਯੋਜਨਾਵਾਂ ਨੂੰ ਅਮਲੀਜਾਮਾਂ ਪਹਿਨਾਇਆ ਪੰਜਾਬ ਨੂੰ ਖੁਸ਼ਹਾਲ ਲੀਹਾਂ ਤੇ ਲਿਆਂਦਾ। ਪੰਜਾਬ ਦੀ ਜਨਤਾ ਨੇ ਉਹਨਾਂ ਦੀਆਂ ਪਾਲਸੀਆਂ ਨੂੰ ਸਵੀਕਾਰ ਕਰਦਿਆਂ ਲਗਾਤਾਰ ਦੂਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਾਇਮ ਕੀਤੀ।
ਉਹਨਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਵਿਦੇਸ਼ਾਂ ਤੋਂ ਪੁੱਜੇ ਡੇਲੀਗੇਟਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵੱਡੇ ਇਕੱਠ ਵਿੱਚ ਏਕਤਾ ਦਾ ਸਬੂਤ ਦੇਂਦਿਆਂ ਸਰਬ-ਸੰਮਤੀ ਨਾਲ ਸ.ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਕਾਬਲੀਅਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਹੈ, ਜਿਸ ਲਈ ਮੈਂ ਸ. ਬਾਦਲ ਨੂੰ ਮੁਬਾਰਕਬਾਦ ਦਿੰਦਾ ਹਾਂ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸੋਨੇ ਦੀ ਕਾਰ ਸੇਵਾ ਸਬੰਧੀ ਪੁੱਛੇ ਸਵਾਲ ਦੇ ਜੁਵਾਬ ਵਿੱਚ ਕਿਹਾ ਕਿ ਕਾਰ ਸੇਵਾ ਕਰਵਾਈ ਜਾਵੇਗੀ, ਪ੍ਰੰਤੂ ਇਸ ਦੀ ਨਿਗਰਾਨੀ ਮਾਹਿਰਾਂ ਵੱਲੋਂ ਕੀਤੀ ਜਾਵੇਗੀ। ਇਕ ਸਵਾਲ ਦੇ ਜੁਆਬ ਵਿੱਚ ਉਹਨਾਂ ਕਿਹਾ ਕਿ 1984 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਫੌਜੀ ਹਮਲੇ ਸਮੇਂ ਭਾਰਤੀ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਪਿਆ ਕੀਮਤੀ ਖਜਾਨਾ ਜਿਸ ਵਿੱਚ ਖਰੜੇ, ਹੱਥ ਲਿਖਤ ਬੀੜਾਂ ਤੇ ਹੋਰ ਬਹੁਤ ਸਾਰੀਆਂ ਪੁਰਾਤਨ ਧਾਰਮਿਕ ਪੁਸਤਕਾਂ ਚੁੱਕ ਕੇ ਲੈ ਗਈ ਸੀ ਜੋ ਵਾਪਿਸ ਨਹੀਂ ਕੀਤੀਆਂ। ਉਹਨਾਂ ਕਿਹਾ ਕਿ ਫੌਜ ਵੱਲੋਂ ਕੇਵਲ ਇੱਕ  ਟਰੰਕ ਵਾਪਸ ਕੀਤਾ ਸੀ ਜਿਸ ਵਿੱਚ ਕੇਵਲ ਅਖਬਾਰਾਂ ਦੇ ਕੁਝ ਬੰਡਲ ਹੀ ਸਨ।
ਪਾਕਿਸਤਾਨ ਦੇ ਸੂਬਾ ਸਿੰਧ 'ਚ ਝੂਲੇ ਲਾਲ ਦਰਬਾਰ ਸ਼ਿਕਾਰਪੁਰ ਅਤੇ ਗੁਰੂ ਨਾਨਕ ਦਰਬਾਰ ਨੇਹਰਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਸਬੰਧੀ ਪੱਤਰਕਾਰਾਂ ਵੱਲੋਂ ਧਿਆਨ 'ਚ ਲਿਆਉਣ ਤੇ ਉਹਨਾਂ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ 'ਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਘਟਨਾ ਨੂੰ ਰੋਕਣ ਲਈ ਠੋਸ ਉਪਰਾਲੇ ਕਰੇ ਅਤੇ ਦੋਸ਼ੀਆਂ ਨੂੰ ਸਖ਼ਤ ਸਜਾ ਦੇਵੇ। 
ਇਸ ਮੌਕੇ ਸ.ਤਰਲੋਚਨ ਸਿੰਘ, ਸ.ਰੂਪ ਸਿੰਘ ਤੇ ਸ.ਦਲਮੇਘ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਸਕੱਤਰ ਸਿੰਘ ਇੰਚਾਰਜ ਫਲਾਇੰਗ ਆਦਿ ਮੌਜੂਦ ਸਨ।
ਉਮੀਦ ਮੁਤਾਬਿਕ  ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਹਨ। ਇਹ ਖਬਰ ਆਉਂਦਿਆਂ ਹੀ ਉਹਨਾਂ ਦੇ ਸਮਰਥਕਾਂ ਵੱਲੋਂ ਮੁਬਾਰਕਾਂ ਦਾ ਸਿਲਸਿਲਾ ਤੇਜ਼ੀ ਨਾਲ ਸ਼ੁਰੂ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ ਅਤੇ ਸਨਮਾਨਿਤ ਵੀ ਕੀਤਾ।ਸਨਮਾਣ ਸਮੇਂ ਉਹਨਾਂ ਨੂੰ ਇੱਕ ਲੋਈ, ਇੱਕ ਦਸਤਾਰ ਅਤੇ ਇੱਕ ਸ੍ਰੀ ਸਾਹਿਬ ਵੀ ਭੇਂਟ ਕੀਤੀ ਗਈ

No comments: