Wednesday, September 25, 2013

ਪੀ ਏ ਯੂ ਖਬਰਨਾਮਾ

ਪੀਏਯੂ ਦੇ ਬੇਸਿਕ ਸਾਇੰਸਜ ਕਾਲਜ ਵੱਲੋਂ ਨਵੇਂ ਵਿਦਿਆਰਥੀਆਂ ਲਈ ਜੀ ਆਇਆਂ ਉਤਸਵ 26 ਸਤੰਬਰ ਨੂੰ
ਲੁਧਿਆਣਾ: 25 ਸਤੰਬਰ 2013 (ਪੰਜਾਬ ਸਕਰੀਨ ਬਿਊਰੋ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ਼ ਦੇ ਕਾਲਜ ਵੱਲੋਂ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਇਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ 26 ਸਤੰਬਰ ਨੂੰ ਕੀਤਾ ਜਾ ਰਿਹਾ ਹੈ। ਕਾਲਜ ਦੀ ਵਿਦਿਆਰਥੀਆਂ ਵਿੱਚ ਵਿਦਿਅਕ, ਖੇਡਾਂ ਅਤੇ ਸਭਿਆਚਾਰਕ ਰੁਚੀਆਂ ਪੈਦਾ ਕਰਨ ਲਈ ਬਣਾਈ ਸੰਸਥਾ ‘ਸਾਸਕਾ’ ਵੱਲੋਂ ਇਹ ਆਯੋਜਨ ਪਾਲ ਆਡੀਟੋਰੀਅਮ ਵਿਖੇ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਡੀਨ ਡਾ: ਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਵੱਖ ਵੱਖ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਸੰਗਠਿਤ ਢਾਂਚੇ ਅਤੇ ਵਿਦਿਅਕ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਵੇਗੀ।
ਮਿੱਤਰ ਕੀੜਿਆਂ ਦੀ ਵੱਡੇ ਪੱਧਰ ਤੇ ਪੈਦਾਵਾਰ ਸੰਬੰਧੀ ਸਿਖਲਾਈ ਕੋਰਸ ਪੀ ਏ ਯੂ ਵਿਖੇ
ਲੁਧਿਆਣਾ: 25 ਸਤੰਬਰ 2013 (ਪੰਜਾਬ ਸਕਰੀਨ ਬਿਊਰੋ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਐਂਟੋਮਾਲੋਜੀ ਵਿਭਾਗ ਵੱਲੋਂ ਮਿੱਤਰ ਕੀੜਿਆਂ ਦੀ ਵੱਡੇ ਪੱਧਰ ਤੇ ਪੈਦਾਵਾਰ ਸੰਬੰਧੀ ਦੋ ਰੋਜ਼ਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਵੱਖ ਵੱਖ ਅਦਾਰਿਆਂ ਤੋਂ ਸਿਖਿਆਰਥੀਆਂ ਨੇ ਭਾਗ ਲਿਆ। ਇਸ ਬਾਰੇ ਵਿਭਾਗ ਦੇ ਮੁਖੀ ਡਾ: ਬਲਵਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਟਰਾਈਕੋਗਰਮਾ, ਕੋਕਸੀਨੈਲਿਡ ਭੂੰਡੀਆਂ, ਜਾਈਗੋਗਰਾਮਾ, ਟਰਾਈਕੋਡਰਮਾ ਆਦਿ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ। ਇਹ ਮਿੱਤਰ ਕੀੜੇ ਕਿਸਾਨਾਂ ਦੀਆਂ ਫ਼ਸਲਾਂ ਲਈ ਕਾਫੀ ਸਹਾਈ ਹੁੰਦੇ ਹਨ। ਇਸ ਕੋਰਸ ਨੂੰ ਆਯੋਜਿਤ ਕਰਨ ਵਿੱਚ ਡਾ: ਜਸਪਾਲ ਵਿਰਕ, ਡਾ: ਨੀਲਮ ਜੋਸ਼ੀ, ਡਾ: ਰਵਿੰਦਰ ਕੌਰ ਅਤੇ ਡਾ: ਸੁਧੇਂਦੂ ਸ਼ਰਮਾ ਨੇ ਸਿਖਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਡਾ : ਖੰਨਾ ਦੀ ਮਾਤਾ ਨਮਿਤ ਕਿਰਿਆ 27 ਸਤੰਬਰ ਨੂੰ
ਲੁਧਿਆਣਾ: 25 ਸਤੰਬਰ 2013: (ਪੰਜਾਬ ਸਕਰੀਨ ਬਿਊਰੋ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪ੍ਰਦੀਪ ਕੁਮਾਰ ਖੰਨਾ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਸੰਤੋਸ਼ ਕੁਮਾਰੀ ਸੁਪਤਨੀ ਸਵ: ਸ਼੍ਰੀ ਪੂਰਨ ਚੰਦ ਖੰਨਾ  ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਖੰਨਾ ਪਰਿਵਾਰ ਵੱਲੋਂ ਰੱਖੇ ਗਏ ਪਾਠ ਦੀ ਅੰਤਿਮ ਅਰਦਾਸ ਅਤੇ ਕਿਰਿਆ ਦੀ ਰਸਮ 27 ਸਤੰਬਰ ਨੂੰ ਯੂਨੀਵਰਸਿਟੀ ਦੇ ਸੁਖਦੇਵ ਸਿੰਘ ਭਵਨ ਵਿਖੇ  ਦੁਪਹਿਰ 2.00 ਵਜੇ ਤੋਂ 3.00 ਵਜੇ ਤਕ ਹੋਵੇਗੀ।  

No comments: