Wednesday, September 04, 2013

ਸੁਖਬੀਰ ਬਾਦਲ ਵੱਡੇ ਨਿਸ਼ਾਨਿਆਂ ਵੱਲ?

ਭਾਰਤ ਨੂੰ ਵਿਸ਼ਵ ਸ਼ਕਤੀ ਵਜੋਂ ਉਭਾਰਨਾ ਹੈ ਤਾਂ ਸੰਘੀ ਢਾਂਚਾ ਜ਼ਰੂਰੀ-ਸੁਖਬੀਰ
ਲੁਧਿਆਣਾ:4 ਸਤੰਬਰ 2013:(ਪੰਜਾਬ ਸਕਰੀਨ ਬਿਊਰੋ):ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣੇ ਜਾਣ ਦਾ ਫੈਸਲਾ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਉਲੀਕਿਆ ਜਾ ਚੁੱਕਿਆ ਸੀ| ਉਹਨਾਂ ਦੇ ਪ੍ਰਧਾਨ ਬਣਨ ਦੀ ਭਵਿੱਖਬਾਣੀ ਵਰਗੀਆਂ ਖਬਰਾਂ ਪਹਿਲਾਂ ਹੀ ਅਖਬਾਰਾਂ ਵਿੱਚ ਛਪ ਚੁੱਕੀਆਂ ਸਨ| ਇਸ ਲਈ ਕਿਹਾ ਜਾ ਸਕਦਾ ਹੈ ਕਿ ਇਸ ਮਹਤਵਪੂਰਣ ਅਹੁਦੇ ਲਈ ਹੋਈ ਚੋਣ ਅਤੇ ਇਸਦੇ ਨਤੀਜੇ ਇੱਕ ਤਰ੍ਹਾਂ ਨਾਲ ਇੱਕ ਰਸਮੀ ਕਾਰਵਾਈ ਹੀ ਸੀ ਜਿਸ ਨਾਲ ਲੋਕ ਤੰਤਰ ਦੇ ਆਦਰ ਮਾਣ ਨੂੰ ਕਾਇਮ ਰੱਖਨ ਦਾ ਸੁਨੇਹਾ ਵੀ ਗਿਆ ਹੈ| ਸਿਰਫ ਇਹੀ ਨਹੀਂ ਉਹਨਾਂ ਨੇ ਆਪਣੀ ਇਸ ਪਾਰੀ ਵਿੱਚ  ਕੁਝ ਅਜਿਹੇ ਠੋਸ ਕਦਮ ਵੀ ਚੁੱਕਣੇ ਹਨ ਜਿਹੜੇ ਅਕਾਲੀ ਲੀਡਰਾਂ ਦੇ ਨਾਲ ਨਾਲ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਵੀ ਪਰੇਸ਼ਾਨ ਕਰਨ ਦੀ ਹੱਦ ਤੱਕ ਹੈਰਾਨ ਕਰਨ ਵਾਲੇ ਹੋਣਗੇ| ਪਹਿਲਾਂ ਤੋਂ ਹੀ ਸੋਚ ਲਏ ਗਏ ਜਾਪਦੇ ਇਹਨਾਂ ਨਿਸ਼ਾਨਿਆਂ ਵਿੱਚ ਸ਼ਾਇਦ ਆਨੰਦਪੁਰ ਸਾਹਿਬ ਦਾ ਇਤਿਹਾਸਿਕ ਮਤਾ ਵੀ ਸ਼ਾਮਿਲ ਹੈ ਜਿਸ ਨੂੰ ਏਜੰਡੇ ਵਿੱਚ ਸ਼ਾਮਿਲ ਕਰਕੇ ਉਹ ਇੱਕ ਪਾਸੇ ਬੀਜੇਪੀ ਨੂੰ ਹੈਰਾਨ ਕਰ ਦੇਣਗੇ ਉਥੇ ਦੂਜੇ ਪਾਸੇ ਗਰਮਦਲੀ ਵਿਰੋਧੀਆਂ ਦੇ ਮੂੰਹ ਵੀ ਬੰਦ ਕਰ ਦੇਣ ਵਾਲੇ ਹੋਣਗੇ| ਚੋਣ ਤੋਂ ਐਨ ਪਹਿਲਾਂ ਉਹਨਾਂ ਭਾਰਤ ਲਈ ਸੰਘੀ ਢਾਂਚੇ ਦੀ ਲੋੜ ਵਾਲਾ ਮਾਮਲਾ ਚੁੱਕ ਕੇ ਇੱਕ ਬਹੁਤ ਹੀ ਦੂਰਰਸ ਨਤੀਜਿਆਂ ਵਾਲਾ ਸੁਨੇਹਾ ਦਿੱਤਾ ਹੈ| ਪਾਰਟੀ ਦੇ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਸ: ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ, ਜ਼ਿਮਨੀ ਚੋਣਾਂ ਅਤੇ ਦਿੱਲੀ ਚੋਣਾਂ 'ਚ ਪ੍ਰਾਪਤ ਕੀਤੀਆਂ ਜਿੱਤਾਂ ਦਾ ਸਿਹਰਾ ਪਾਰਟੀ ਵਰਕਰਾਂ ਸਿਰ ਬੰਨ੍ਹਦਿਆਂ ਕਿਹਾ ਕਿ ਇਹ ਸਾਰਾ ਕੁਝ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ| ਪਾਰਟੀ ਪ੍ਰਧਾਨ ਚੁਣੇ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ: ਬਾਦਲ ਨੇ ਸਾਰੇ ਡੈਲੀਗੇਟ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਐਲਾਨ ਕਰਦਿਆਂ ਕਿਹਾ ਕਿ ਨਿਕਟ ਭਵਿੱਖ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜ ਜਿੱਥੇ ਪੰਜਾਬੀ ਰਹਿ ਰਹੇ ਹਨ, ਵਿਖੇ ਚੋਣ ਮੈਦਾਨ ਵਿਚ ਨਿਤਰੇਗਾ| ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜ਼ਿਲ੍ਹਾ ਪੱਧਰ 'ਤੇ ਪਾਰਟੀ ਦੇ ਦਫਤਰ ਉਸਾਰੇ ਜਾਣਗੇ, ਜਿੱਥੇ ਵਰਕਰਾਂ ਦੀਆਂ ਮਹੀਨਾਵਾਰ ਮੀਟਿੰਗਾਂ ਹੋਇਆ ਕਰਨਗੀਆਂ| ਉਨ੍ਹਾਂ ਵੱਲੋਂ ਇਹ ਕਹਿਣਾ ਕਿ ਕੇਵਲ ਸੰਘੀ ਢਾਂਚਾ ਹੀ ਭਾਰਤ ਨੂੰ ਇਕ ਵਿਸ਼ਵ ਸ਼ਕਤੀ ਵਜੋਂ ਉਭਾਰ ਸਕਦਾ ਹੈ--ਇੱਕ ਮਹਤਵਪੂਰਣ ਇਸ਼ਾਰਾ ਹੈ ਉਹਨਾਂ ਦੇ ਭਵਿੱਖ ਵਾਲੇ ਪ੍ਰੋਗਰਾਮਾ ਵੱਲ ਜਿਹਨਾਂ ਨੂੰ ਰਾਜਨੀਤੀ ਜਾਂ ਫੇਰ ਰਣਨੀਤੀ ਤਹਿਤ ਆਪਣਾ ਲਿਆ ਗਿਆ ਹੈ| ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਨੇ ਕੁੱਲ ਘਰੇਲੂ ਉਤਪਾਦ ਅਤੇ ਕਰਜ਼ੇ ਦੇ ਅਨੁਪਾਤ ਦੀ ਦਰ 47 ਫੀਸਦੀ ਤੋਂ ਘੱਟ ਕਰਕੇ 30 ਫੀਸਦੀ ਲੈ ਆਂਦੀ ਹੈ, ਜਦਕਿ ਕੇਂਦਰ ਮੀ ਕਾਰਵਾਈ ਹੀ ਸੀ.ਦੀ ਇਹ ਦਰ 60 ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ| ਭਾਰਤ ਦਾ ਸੰਘੀ ਢਾਂਚਾ ਬਣਾਉਣ ਅਤੇ ਅਕਾਲੀ ਦਲ ਨੂੰ ਦਿੱਲੀ ਦੇ ਨਾਲ ਨਾਲ ਯੂ ਪੀ, ਰਾਜਸਥਾਨ ਅਤੇ  ਹਰਿਆਣਾ ਦੀ ਚੋਣ ਜੰਗ ਵਿੱਚ ਲਿਜਾਣ ਵਾਲੀਆਂ ਯੋਜਨਾਵਾਂ ਸੁਖਬੀਰ ਬਾਦਲ ਹੁਰਾਂ ਦੇ ਵਿਆਪਕ ਇਰਾਦਿਆਂ ਦੀ ਖਬਰ ਦੇ ਰਹੀਆਂ ਹਨ

ਅਕਾਲੀ ਦਲ ਦੀ ਪ੍ਰਧਾਨਗੀ : ਇਹ ਸਿਰਫ ਪ੍ਰਧਾਨ ਦੀ ਚੋਣ ਹੀ ਨਹੀਂ ਸੀ


No comments: