Sunday, September 29, 2013

ਲੁਧਿਆਣਾ: ਵਿਦਿਅਕ ਤਰੱਕੀ ਵਿੱਚ ਵਧਦੇ ਕਦਮ

ਗੁਰੂ ਨਾਨਕ ਗਰਲਜ਼ ਕਾਲਜ ਦੀ  ਹਰਪ੍ਰੀਤ ਕੌਰ ਨੇ ਲਏ 79.5% ਅੰਕ 
ਲੁਧਿਆਣਾ: 28 ਸਤੰਬਰ 2013 (ਪੰਜਾਬ  ਸਕਰੀਨ ਬਿਊਰੋ): ਗੁਰੂ ਨਾਨਕ ਗਰਲਜ਼ ਕਾਲਜ, ਮਾਡਲ ਟਾਊਨ, ਲੁਧਿਆਣਾ ਇਸ ਇਲਾਕੇ ਦੇ ਉਹਨਾਂ ਕਾਲਜਾਂ ਵਿੱਚੋਂ ਇੱਕ ਹੈ ਜਿਹਨਾਂ ਨੇ ਬੜੀ ਤੇਜ਼ੀ ਨਾਲ ਬਹੁ ਪੱਖੀ ਤਰੱਕੀ ਕੀਤੀ। ਇਸ ਵਾਰ ਇਸ ਕਾਲਜ ਨੇ ਫਿਰ ਅਗਾਂਹ ਵੱਲ ਪੁਲਾਂਘ ਪੁੱਟੀ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਮਈ, 2013 ਵਿੱਚ ਲਈ ਗਈ ਪ੍ਰੀਖਿਆ ਵਿੱਚ ਐਮ. ਐਸ. ਸੀ. (ਫਿਜ਼ਿਕਸ) ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਕਾਲਜ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ 79.5% ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿਚੋਂ ਦੂਜਾ ਅਤੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਮਨਪ੍ਰੀਤ ਕੌਰ ਨੇ 70.95% ਕਾਲਜ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ। ਮਨਪ੍ਰੀਤ ਕੌਰ ਨੇ 70.55% ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. (ਮਿਸਿਜ਼) ਚਰਨਜੀਤ ਮਾਹਲ ਅਤੇ ਪ੍ਰਧਾਨ ਸ. ਗੁਰਬੀਰ ਸਿੰਘ ਨੇ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਚੰਗੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ।

No comments: