Tuesday, September 17, 2013

ਭਾਰਤੀ ਮੂਲ ਦੀ ਨੀਨਾ ਦਾਵੁਲੁਰੀ ਬਣੀ ਮਿਸ ਅਮਰੀਕਾ

 ਨਸਲੀ ਟਿੱਪਣੀਆਂ ਕਰਨ ਵਾਲਿਆਂ ਨੇ ਦਿਖਾਈ ਆਪਣੀ ਔਕਾਤ 
ਨਿਊਜਰਸੀ, 16 ਸਤੰਬਰ 2013: ਟੀਵੀ ਚੈਨਲਾਂ ਤੋਂ ਬਾਅਦ ਅੱਜ ਦੀਆਂ ਅਖਬਾਰਾਂ ਵੀ 24 ਸਾਲਾ ਮਿਸ ਨਿਊਯਾਰਕ ਨੀਨਾ ਦਾਵੁਲੁਰੀ ਦੀ ਖਬਰ ਨਾਲ  ਭਰੀਆਂ ਪਾਈਆਂ ਹਨ ਉਹੀ ਨੀਨਾ ਜਿਹੜੀ ਮਿਸ ਅਮਰੀਕਾ ਸੁੰਦਰਤਾ ਮੁਕਾਬਲਾ ਜਿੱਤਣ ਵਾਲੀ ਭਾਰਤੀ ਮੂਲ ਦੀ ਪਹਿਲੀ ਪ੍ਰਤੀਯੋਗੀ ਬਣੀ ਹੈ | ਜਦੋਂ ਉਸ ਨੂੰ ਮਿਸ ਅਮਰੀਕਾ ਦਾ ਤਾਜ ਇਥੇ ਹੋਏ ਇਕ ਸ਼ਾਨਦਾਰ ਸਮਾਗਮ ਵਿਚ ਪਹਿਨਾਇਆ ਗਿਆ ਤਾਂ ਉਸਦੇ ਚਿਹਰੇ ਤੇ ਆਈ ਖੁਸ਼ੀ ਅਤੇ ਚਮਕ ਦੇਖਣ ਵਾਲੀ ਸੀ| ਆਪਣੇ ਪਿਤਾ ਦੀ ਤਰ੍ਹਾਂ ਡਾਕਟਰ ਬਣਨ ਦੀ ਚਾਹਵਾਨ ਨੀਨਾ ਨੂੰ ਇਸ ਜਿੱਤ ਲਈ ਘੱਟੋ-ਘੱਟ 50,000 ਡਾਲਰ ਸਕਾਲਰਸ਼ਿਪ ਵਜੋਂ ਮਿਲਣਗੇ| ਪੀਲੇ ਰੰਗ ਦੇ ਇਕ ਬੇਹੱਦ ਮਨਮੋਹਕ ਲਿਬਾਸ ਵਿਚ ਲਿਪਟੀ ਨੀਨਾ ਮਿਸ ਅਮਰੀਕਾ ਐਲਾਨੇ ਜਾਣ ਉਪਰੰਤ ਆਪਣੀਆਂ ਅੱਖਾਂ ਵਿਚ ਛਲਕਦੇ ਹੋਏ ਖੁਸ਼ੀ ਦੇ ਹੰਝੂ ਲੈ ਕੇ ਰੈਂਪ 'ਤੇ ਆਈ| ਇਹ ਖੁਸ਼ੀ ਦੇ ਹੰਝੂ ਸਨ| ਤਾਜ ਪਹਿਣਨ ਉਪਰੰਤ ਨੀਨਾ ਨੇ ਕਿਹਾ ਕਿ ਮੈਂ ਬੇਹੱਦ ਖੁਸ਼ ਹਾਂ| 
ਇਸ ਖੁਸ਼ ਖਬਰੀ ਦੇ ਨਾਲ ਹੀ ਇੱਕ ਉਦਾਸ ਖਬਰ ਵੀ ਆਈ| ਆਧੁਨਿਕਤਾ ਦੇ ਇਸ ਯੁਗ ਵਿੱਚ ਵੀ ਅਮਰੀਕੀਆਂ ਨੇ ਇਸ ਚੋਣ ਤੇ ਤੇ ਆਪਣੀ ਨਾਖੁਸ਼ੀ ਅਤੇ ਤੰਗ ਦਿਲੀ ਦਿਖਾਈ। ਉਹਨਾਂ ਨੇ ਨੀਨਾ ਤੇ ਨਸਲੀਂ ਟਿੱਪਣੀਆਂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਹ ਸਿਲਸਿਲਾ ਸੋਸ਼ਲ ਮੀਡੀਆ ਤੇ ਸ਼ਾਇਦ ਅਜੇ ਵੀ ਜਾਰੀ ਹੋਵੇ|ਜਿੱਤਣ ਤੋਂ ਬਾਅਦ ਅਮਰੀਕਾ 'ਚ ਉਸ 'ਤੇ ਭੱਦੀ ਕਿਸਮ ਦੀਆਂ ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ| ਟਵਿੱਟਰ 'ਤੇ ਲੋਕਾਂ ਨੇ ਲਿਖਿਆ ਕਿ 'ਵੇਖੋ ਕਿਵੇਂ ਇਕ ਗੈਰ-ਅਮਰੀਕੀ ਹੀ ਮਿਸ ਅਮਰੀਕਾ ਬਣ ਗਈ| ਲੋਕਾਂ ਨੇ ਉਸ ਦੇ ਰੰਗ ਨੂੰ ਲੈ ਕੇ ਵੀ ਘਟੀਆ ਟਿੱਪਣੀਆਂ ਕੀਤੀਆਂ| ਕਈ ਲੋਕਾਂ ਨੇ ਉਸ ਨੂੰ ਮੋਟੀ ਤਾਂ ਕਈਆਂ ਨੇ ਉਸ ਨੂੰ ਵਿਦੇਸ਼ੀ ਤੱਕ ਕਹਿ ਦਿੱਤਾ| ਕਈ ਲੋਕਾਂ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਓਬਾਮਾ ਨੂੰ ਖੁਸ਼ ਕਰਨ ਲਈ ਉਸ ਨੂੰ ਮਿਲ ਅਮਰੀਕਾ ਬਣਾਇਆ ਗਿਆ ਹੈ| ਕੁਲ ਮਿਲਾ ਕੇ ਇਸ ਇਸ ਖੁਸ਼ੀ ਦੇ ਮੌਕੇ ਤੇ ਉਦਾਸੀ ਅਤੇ ਸਾੜਾ ਵੰਡਣ ਵਾਲੇ ਕੁਝ ਲੋਕ ਅਜਿਹੀਆਂ ਟਿੱਪਣੀਆਂ ਨਾਲ ਸਿਰਫ ਆਪਣਾ ਛੁਪਿਆ ਹੋਇਆ ਅਸਲੀ ਚੇਹਰਾ ਖੁਦ ਆਪਣੇ ਹਥੀਂ ਹੀ ਬੇਨਕਾਬ ਕਰ ਰਹੇ ਹਨ|


No comments: