Monday, September 16, 2013

ਮਸਲਾ ਬਾਰ ਬਾਰ ਲੱਗਦੇ ਟ੍ਰੈਫਿਕ ਜਾਮ ਦਾ

ਗੁਰਦੀਪ ਸਿੰਘ ਨੇ ਚੁੱਕਿਆ ਭੰਡਾਰੇ ਕਾਰਨ ਲੱਗੇ ਜਾਮ ਦਾ ਮਸਲਾ  
ਸੜਕਾਂ ਤੇ ਧਾਰਮਿਕ ਆਯੋਜਨਾਂ ਕਰਨ ਜਾਮ ਲੱਗਣੇ ਇੱਕ ਆਮ ਜਿਹੀ ਸਮੱਸਿਆ ਬਣਦੀ  ਜਾ ਰਹੀ ਹੈ। ਆਮ ਤੌਰ ਤੇ ਇਸਦੇ ਖਿਲਾਫ਼ ਬੋਲਦਾ ਵੀ ਕੋਈ ਨਹੀਂ ਮਨ  ਵਿੱਚ ਗਾਹਲਾਂ ਭਾਵੇਂ ਸਾਰੇ ਕਢਦੇ ਹੋਣ।  ਫੇਸਬੁਕ 'ਤੇ ਗੁਰਦੀਪ ਸਿੰਘ ਹੁਰਾਂ ਨੇ ਇਸ ਮਸਲੇ ਬਾਰੇ ਖੁੱਲ ਕੇ ਗੱਲ  ਕੀਤੀ ਹੈ। ਉਹਨਾਂ ਭਾਵੇਂ ਇਸਨੂੰ ਆਪਬੀਤੀ ਦੱਸਿਆ ਹੈ ਪਰ ਅਸਲ ਵਿੱਚ ਇਹ ਕਈਆਂ  ਨਾਲ ਬੀਤੀ ਹੋਣੀ ਹੈ ਤੇ ਕਈ ਹੋਰਾਂ ਨਾਲ ਬੀਤ ਰਹੀ ਹੋਣੀ ਹੈ ਜੇ ਤੁਹਾਡਾ ਵੀ ਅਜਿਹਾ ਕੋਈ ਤਜਰਬਾ ਹੋਵੇ ਤਾਜ਼ ਜਰੂਰ ਲਿਖਣਾ, ਇਸ ਮਸਲੇ ਬਾਰੇ ਵਧ ਤੋਂ ਵਧ ਚੇਤਨਾ ਪੈਦਾ ਕਰਨ ਦੀ ਲੋੜ ਹੈ।
ਗੁਰਦੀਪ ਸਿੰਘ ਦੱਸਦੇ ਹਨ:--ਕਲ੍ਹ ਬੜਾ ਖਰਾਬ ਹੋਏ। ਮੈਂ ਤੇ ਮੇਰਾ ਬੇਟਾ ਅੰਮ੍ਰਿਤਸਰ ਤੋਂ ਆ ਰਹੇ ਸਾਂ। ਸ਼ਾਮ ਦਾ ਵੇਲਾ ਸੀ। ਇਕ ਤਾਂ ਮੌਸਮ ਖਰਾਬ ਸੀ ਦੂਸਰਾ ਜਦੋਂ ਬਿਆਸ ਦੇ ਨੇੜੇ ਪਹੁੰਚੇ ਤਾਂ ਸ਼ਰਧਾਲੂਆਂ ਦਾ ਟ੍ਰੈਫਿਕ ਉਪਰ ਇੰਨਾ ਜੋਰ ਸੀ ਕਿ ਸਾਨੂੰ ਕਈ ਘੰਟੇ ਜਾਮ ਵਿੱਚ ਖੱਜਲ ਹੋਣਾ ਪਿਆ। ਸਾਨੂੰ ਕਈ ਕਈ ਕਿਲੋਮੀਟਰ ਦੇ ਜਾਮ ਮਿਲੇ, ਇਕ ਵਾਰੀ ਨਹੀਂ ਕਈ ਵਾਰੀ ਤੇ ਪਤਾ ਲਗਿਆ ਕਿ ਇਹ ਸੱਭ ਡੇਰੇ ਦੇ ਉਹਨਾਂ ਬੰਦਿਆਂ ਵੱਲੋਂ ਕੀਤਾ ਗਿਆ ਕਪ੍ਰਬੰਧ ਕਰਕੇ ਸੀ ਜਿਹੜੇ ਬਜਾਏ ਟ੍ਰੈਫਿਕ ਨੂੰ ਤੋਰਨ ਦੇ ਸਗੋਂ ਉਸ ਨੂੰ ਰੋਕਣ ਵਿੱਚ ਕਾਮਯਾਬ ਹੋ ਰਹੇ ਸਨ। ਸਿੰਗਲ ਲੇਨ ਉਪਰ ਉਹ ਤੀਹਰੀਆਂ ਤੀਹਰੀਆਂ ਗੱਡੀਆਂ ਦੀ ਆਵਾਜਈ ਕਰਾ ਕੇ ਆਪਣੇ ਵੱਲੋਂ ਚੰਗਾ ਕੰਮ ਕਰ ਰਹੇ ਸਨ ਪਰ ਉਹਨਾਂ ਦੇ ਇਸ ਖਬਤ ਤੋਂ ਸਾਫ ਪਤਾ ਲਗਦਾ ਸੀ ਕਿ ਉਹਨਾਂ ਕੋਲ ਦਿਮਾਗ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਪਲਾ ਹਿਸਾ ਬਿਲਕੁਲ ਖਾਲੀ ਸੀ। ਧਰਮ ਨੇ ਉਹਨਾਂ ਨੂੰ ਸੜਕ ਉਪਰ ਚਲਣ ਦੀ ਜਾਚ ਵੀ ਨਹੀਂ ਸੀ ਸਿਖਾਈ। ਉਹਨਾਂ ਦੇ ਇਸ ਕਰਤਬ ਕਾਰਨ ਸੜਕਾਂ ਉਪਰ ਹਰ ਹਰ ਗੱਡੀ ਨੂੰ ਦੋ ਤੋਂ ਤਿੰਨ ਸੋ ਰੁਪਏ ਦਾ ਤੇਲ ਫੂਕਣਾ ਪਿਆ, ਖਰਾਬੋ ਹੋਏ ਅਲੱਗ, ਸਮਾਂ ਵਿਆਰਥ ਗਿਆ ਉਹ ਵੀ ਤੇ ਨਾਲ ਹੀ ਪ੍ਰੇਸ਼ਾਨੀ ਹੋਈ ਉਹ ਵੀ। ਪੰਜਾਬ ਪੁਲੀਸ ਲਾਚਾਰ ਇਧਰ ਉਧਰ ਘੁੰਮ ਰਹੀ ਸੀ। ਮੈਂ ਇਹ ਸਾਰਿਆਂ ਨੂੰ ਸ਼ਿਕਾਇਤੀ ਲਹਿਜੇ ਵਿੱਚ ਆਖ ਰਿਹਾ ਹਾਂ। ਜੇ ਕੋਈ ਸੁਣਦਾ ਬੁਝਦਾ ਹੋਵੇ ਤਾਂ ਮੇਰੀ ਗੱਲ ਉਹਨਾਂ ਦੇ ਡੇਰੇ ਮੁਖੀ ਕੋਲ ਪੁਚਾ ਦੇਵੇ। ਟ੍ਰੈਫਿਕ ਦੇ ਸਬੰਧਤ ਅਧਿਕਾਰੀ ਨੂੰ ਚਾਹੀਦਾ ਹੈ ਕਿ ਉਹ ਟ੍ਰੈਫਿਕ ਦਾ ਸੰਚਾਲਨ ਕਰਨ ਨਾ ਕਿ ਇਸ ਦੀ ਜਿੰਮੇਵਾਰੀ ਬੂਝੜ ਜਿਹੇ ਲੋਕਾਂ ਦੇ ਹਵਾਲੇ ਕਰ ਦੇਣ। ਇਹ ਗੱਲ ਕਲ੍ਹ ਰਾਤ 7 ਵਜੇ ਤੋਂ 9.30 ਦੇ ਦਰਮਿਆਨ ਵਾਪਰੀ ਤੇ ਸਥਾਨ ਬਿਆਸ ਤੋਂ ਲੈ ਕੇ ਸੁਭਾਨਪੁਰ ਤੱਕ ਰਿਹਾ। ਜੇ ਕੋਈ ਪੰਜਾਬ ਪੁਲੀਸ ਦਾ ਅਧਿਕਾਰੀ ਪੜ੍ਹਦਾ ਸੁਣਦਾ ਹੋਵੇ ਤਾਂ ਇਸ ਦਾ ਜਲਦੀ ਨੋਟਿਸ ਲਵੇ। ਲੋਕ ਬਹੁਤ ਮੁਸ਼ਕਿਲ ਵਿੱਚ ਸਨ। ਮੈਂ 40 ਮਿੰਟ ਦਾ ਸਫਰ ਤਿੰਨ ਘੰਟੇ ਤੋਂ ਵੱਧ ਸਮੇਂ ਵਿੱਚ ਪੂਰਾ ਕਰ ਸਕਿਆ। 
ਜੇ ਤੁਹਾਡੀ ਨਜ਼ਰ ਵਿੱਚ ਇਸਦਾ ਕੋਈ ਹਲ ਹੋਵੇ ਤਾਂ ਜਰੂਰ ਦੱਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।--  ਰੈਕਟਰ ਕਥੂਰੀਆ 

No comments: