Monday, September 09, 2013

ਖਾੜਕੂਵਾਦ: ਪੰਜਾਬ ਪੁਲਿਸ ਵੱਲੋ ਇੱਕ ਹੋਰ ਇਕ਼ਬਾਲ

ਕੀ ਕਾਲੀ ਸੂਚੀ ਵਾਲਾ ਪੈਮਾਨਾ ਸਾਰਿਆਂ 'ਤੇ ਲਾਗੂ ਕੀਤਾ ਗਿਆ ਸੀ?
Courtesy  Sketch 
ਪੰਜਾਬ ਦੇ ਲਹੂਲੁਹਾਨ ਦੁਖਾਂਤ ਦੀਆਂ ਪਰਤਾਂ ਸਮੇਂ ਦੇ ਨਾਲ ਨਾਲ ਖੁੱਲਦੀਆਂ ਜਾ ਰਹੀਆਂ ਹਨ| ਭਾਵੇਂ ਬਹੁਤ ਸਾਰੇ ਰਾਜ਼.....ਬਹੁਤ ਸਾਰੇ ਸਚ ਅਜੇ ਸਾਹਮਣੇ ਆਉਣੇ ਬਾਕੀ ਹਨ ਪਰ ਇਹ ਸਿਲਸਿਲਾ ਜਾਰੀ ਹੋ ਚੁੱਕਿਆ ਹੈ| ਪੰਜਾਬ ਪੁਲਿਸ ਨੇ ਇੱਕ ਹਲਫਨਾਮਾ ਜਾਰੀ ਕਰਕੇ ਖੁਦ ਸਵੀਕਾਰ ਕੀਤਾ ਹੈ ਕਿ ਖਾੜਕੂਵਾਦ ਵੇਲੇ ਜਿਹੜਾ ਵੀ ਵਿਦੇਸ਼ ਗਿਆ ਉਸਨੂੰ ਕਾਲੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ|ਇਸ ਜਾਣਕਾਰੀ ਵਾਲੀ ਖਬਰ ਨੂੰ ਪ੍ਰਕਾਸ਼ਿਤ ਕੀਤਾ ਹੈ ਪ੍ਰਸਿਧ ਵੱਕਾਰੀ ਪਰਚੇ ਰੋਜ਼ਾਨਾ ਅਜੀਤ ਨੇ ਚੰਡੀਗੜ੍ਹ ਡੇਟਲਾਈਨ ਨਾਲ|ਪੜ੍ਹੋ ਅਤੇ ਸੋਚੋ ਕਿ ਕੀ ਉਸ ਵੇਲੇ ਸਿਰਫ ਸਿੱਖ ਮੁੰਡੇ ਹੀ ਵਿਦੇਸ਼ ਗਏ ਸਨ? ਕੀ ਇਹੀ ਪੈਮਾਨਾ ਖਾੜਕੂਵਾਦ ਨਾਲ ਲੜਨ ਵਾਲਿਆਂ ਤੇ ਵੀ ਲਾਗੂ ਕੀਤਾ ਗਿਆ ਜਾਂ ਇਸ ਮਾਮਲੇ ਵਿੱਚ ਵੀ ਕੋਈ ਵਿਸ਼ੇਸ਼ ਤਰਾਜੂ ਕੰਮ ਕਰ ਰਿਹਾ ਸੀ ਅਤੇ ਨਿਸ਼ਾਨੇ ਚੁਣੇ ਹੋਏ ਸਨ? ਅਜਿਹੇ ਕਈ ਸੁਆਲ ਉਠਣਗੇ ਜਿਹਨਾਂ ਦਾ ਜੁਆਬ ਸਮੇਂ ਸਿਰ ਦੇ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ ਵਰਨਾ ਗਲਤਫਹਿਮੀਆਂ ਅਤੇ ਸਮੇਂ ਦੀ ਧੂੜ ਨਾਲ ਗੱਲ ਹੋਰ ਵਿਗੜੇਗੀ!
ਖਾੜਕੂਵਾਦ ਵੇਲੇ ਜਿਹੜਾ ਵੀ ਵਿਦੇਸ਼ ਗਿਆ, ਕਾਲੀ ਸੂਚੀ 'ਚ ਸ਼ਾਮਿਲ
ਚੰਡੀਗੜ੍ਹ, 8 ਸਤੰਬਰ (ਨੀਲ ਭਲਿੰਦਰ ਸਿੰਘ)-ਪੰਜਾਬ ਪੁਲਿਸ ਦੀ ਜਿਸ ਕਾਲੀ ਸੂਚੀ ਨੇ ਕਿੰਨੇ ਹੀ ਪੰਜਾਬੀਆਂ ਖ਼ਾਸਕਰ ਸਿੱਖਾਂ ਨੂੰ ਚਿਰਾਂ ਤੋਂ ਚੰਗੇ-ਮੰਦੇ ਹਾਲੀਂ ਵਿਦੇਸ਼ਾਂ 'ਚ ਦਿਨ ਕਟੀ ਕਰਨ ਲਈ ਮਜਬੂਰ ਕੀਤਾ, ਉਸ ਦੀ ਨਿਰਮਾਤਾ ਪੰਜਾਬ ਪੁਲਿਸ ਦੇ ਇਕ  ਡੀ. ਐਸ. ਪੀ. ਨੇ ਇਸ ਦਾ ਕਚ-ਸਚ ਆਪ ਮੁਹਾਰੇ ਹੀ ਬਿਆਨ ਕਰ ਦਿੱਤਾ ਹੈ| ਇਸ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਦਿੱਤੇ ਇਕ ਹਲਫ਼ਨਾਮੇ 'ਚ ਪੰਜਾਬ ਪੁਲਿਸ ਨੇ ਅਧਿਕਰਿਤ ਤੌਰ 'ਤੇ ਸਵੀਕਾਰ ਕੀਤਾ ਹੈ ਕਿ ਪੰਜਾਬ ਦੇ ਕਾਲੇ ਦੌਰ ਦੌਰਾਨ ਜੋ ਕੋਈ ਵੀ ਵਿਦੇਸ਼ ਗਿਆ, ਉਸ ਦਾ ਨਾਂਅ ਖ਼ਤਰਨਾਕ ਅੱਤਵਾਦੀਆਂ ਦੀ ਸੂਚੀ 'ਚ ਦਰਜ ਕਰ ਦਿੱਤਾ ਗਿਆ ਤੇ ਕ੍ਰਾਈਮ ਬਰਾਂਚ, ਸੀ. ਆਈ. ਡੀ. ਸੁਰੱਖਿਆ ਤੇ ਗੁਪਤ ਸੂਚਨਾ ਦੇ ਹਵਾਲੇ ਬਣਾ ਕੇ ਉਸ ਨੂੰ ਕੱਟੜ ਖਾੜਕੂ ਗਰਦਾਨ ਦਿੱਤਾ ਜਾਂਦਾ ਰਿਹਾ ਹੈ | ਇਹ ਹਲਫ਼ਨਾਮਾ ਬੰਗਾ ਦੇ ਡੀ. ਐਸ. ਪੀ. ਭਗਵੰਤ ਸਿੰਘ ਨੇ ਹਾਈਕੋਰਟ 'ਚ ਦਾਇਰ ਕੀਤਾ ਹੈ| ਇਸ ਬਾਰੇ ਇਸ ਵੇਲੇ ਅਮਰੀਕਾ ਰਹਿੰਦੇ ਪ੍ਰਵਾਸੀ ਭਾਰਤੀ ਸ਼ਿੰਗਾਰਾ ਸਿੰਘ ਨੇ ਹਾਈਕੋਰਟ 'ਚ ਅਪੀਲ ਕੀਤੀ ਹੋਈ ਹੈ ਕਿ ਉਸ ਦਾ ਕਦੇ ਵੀ ਕਿਸੇ ਅਪਰਾਧਿਕ ਗਤੀਵਿਧੀ ਨਾਲ ਵਾਹ-ਵਾਸਤਾ ਵੀ ਨਾ ਰਿਹਾ ਹੋਣ ਦੇ ਬਾਵਜੂਦ ਵੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬਹਿਰਾਮ ਪੁਲਿਸ ਥਾਣੇ ਦੇ ਰਿਕਾਰਡ ਤਹਿਤ ਉਸਦਾ ਨਾਂਅ ਖ਼ਤਰਨਾਕ ਅੱਵਾਦੀਆਂ ਦੀ ਸੂਚੀ 'ਚ ਸ਼ਾਮਿਲ ਕੀਤਾ ਹੋਇਆ ਹੈ | ਉਸ ਨੇ ਹਾਈਕੋਰਟ ਕੋਲ ਆਪਣਾ ਨਾਂਅ ਇਸ ਸੂਚੀ 'ਚੋਂ ਕੱਢਣ ਦੀ ਫ਼ਰਿਆਦ ਕੀਤੀ ਹੈ, ਜਿਸ ਨੂੰ ਲੈ ਕੇ ਉਕਤ ਪੁਲਿਸ ਅਧਿਕਾਰੀ ਜਦੋਂ ਹਾਈਕੋਰਟ 'ਚ ਪੇਸ਼ ਹੋਇਆ ਤਾਂ ਜਸਟਿਸ ਰਾਮ ਚੰਦਰ ਗੁਪਤਾ ਦੇ ਬੈਂਚ ਵੱਲੋਂ ਪੁੱਛੇ ਜਾਣ 'ਤੇ ਕਿ ਕੀ ਇਸ ਸ਼ਖ਼ਸ ਦਾ ਅੱਤਵਾਦੀਆਂ ਨਾਲ ਕੋਈ ਸਬੰਧ, ਇਸ ਦਾ ਕੋਈ ਅਪਰਾਧਿਕ ਪਿਛੋਕੜ ਹੋਣ ਦਾ ਰਿਕਾਰਡ ਪੁਲਿਸ ਕੋਲ ਹੈ ਤਾਂ ਪੰਜਾਬ ਪੁਲਿਸ ਵੱਲੋਂ ਉਕਤ ਹਲਫ਼ਨਾਮਾ ਦੇ ਕੇ ਬੜੀ ਸਹਿਜਤਾ ਨਾਲ ਹੀ ਪ੍ਰਗਟਾਵਾ ਕਰ ਦਿੱਤਾ ਗਿਆ ਕਿ ਉਸ ਵੇਲੇ ਤਾਂ ਜਿਹੜਾ ਵੀ ਵਿਦੇਸ਼ ਗਿਆ ਉਸ ਦਾ ਨਾਂਅ ਸ਼ਾਮਿਲ ਕਰ ਲੈਂਦੇ ਸੀ| ਅੱਤਵਾਦੀਆਂ ਦੀ ਕਾਲੀ ਸੂਚੀ ਜਿਸ ਨੇ ਵਿਦੇਸ਼ਾਂ 'ਚ ਰਹਿੰਦੇ ਕਿੰਨੇ ਹੀ ਸਿੱਖਾਂ ਦੀ ਹੋਣੀ ਬਦਲ ਕੇ ਰੱਖ ਦਿੱਤੀ, ਉਸ ਬਾਰੇ ਪੰਜਾਬ ਪੁਲਿਸ ਦੇ ਇਸ ਸਹਿਜ-ਸੁਭਾਅ ਹੀ ਕਰ ਦਿੱਤੇ ਗਏ 'ਸੱਚੇ' ਖ਼ੁਲਾਸੇ ਨੇ ਹਾਈਕੋਰਟ ਦੇ ਮਾਨਯੋਗ ਜਸਟਿਸ ਨੂੰ ਵੀ ਹੈਰਾਨ-ਪ੍ਰੇਸ਼ਾਨ ਕਰ ਦਿੱਤਾ| ਹਾਈਕੋਰਟ ਨੇ ਪੰਜਾਬ ਸਰਕਾਰ ਦੇ ਵਕੀਲ ਦੀ ਬੇਨਤੀ 'ਤੇ ਇਸ ਕੇਸ ਦੀ ਅਗਲੀ ਸੁਣਵਾਈ ਲਈ ਇਕ ਅਕਤੂਬਰ ਦੀ ਤਰੀਕ ਨਿਸ਼ਚਿਤ ਕੀਤੀ ਹੈ|

ਕਾਲ਼ੀ ਡਾਂਗ ਮੇਰੀ ਭੈਣ ਦੀ…//ਗੁਰਮੇਲ ਬੀਰੋਕੇ ਦੀ ਇੱਕ ਰਚਨਾ 

ਪੰਜਾਬ:ਦੋ ਵਕਤ ਦੀ ਰੋਟੀ ਲਈ ਬੈਡਮਿੰਟਨ ਖਿਡਾਰੀ ਬਣਿਆ ਰਿਕਸ਼ਾ ਚਾਲਕ

ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਸ਼ਹੀਦ 


ਪੰਜਾਬੀ ਭਵਨ ਵਿਖੇ ਵਿਸ਼ੇਸ਼ ਸਮਾਗਮ 22 ਸਤੰਬਰ ਨੂੰ


ਬਾਬੇ, ਬਲਾਤਕਾਰ ਅਤੇ ਅਸੀਂਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

No comments: