Wednesday, September 25, 2013

ਪਾਕਿਸਤਾਨ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਤੇ ਹਮਲੇ ਦੀਆਂ ਨਿਖੇਧੀਆਂ ਜਾਰੀ

 Wed, Sep 25, 2013 at 11:51 AM
ਜਗਦੇਵ ਸਿੰਘ ਜੱਸੋਵਾਲ ਅਤੇ ਬਾਵਾ ਨੇ ਵੀ ਕੀਤੀ ਸਖਤ ਨਿਖੇਧੀ
ਵਿਸ਼ਵ ਸ਼ਾਤੀ ਲਈ ਪ੍ਰਾਰਥਨਾ ਕਰਨ ਤੇ ਵੀ ਦਿੱਤਾ ਜੋਰ 
ਲੁਧਿਆਣਾ 25 ਸਤੰਬਰ 2013: (ਵਿਸ਼ਾਲ ਗੁਪਤਾ //ਪੰਜਾਬ ਸਕਰੀਨ): ਪਾਕਿਸਤਾਨ ਵਿਚ ਪੇਸ਼ਾਵਰ ਦੇ ਇਤਿਹਾਸਕ ਚਰਚ ਵਿਚ ਅੱਤਵਾਦੀਆਂ ਵਲੋ ਕੀਤੇ ਹਮਲੇ ਅਤੇ ਕੀਨੀਆਂ ‘ਚ ਸਾਪਿੰਗ ਮਾਲ ਤੇ ਅੱਤਵਾਦੀਆਂ ਵਲੋ ਕਬਜਾ ਕਰਨ ਦੀ ਸ਼ਖਤ ਸ਼ਬਦਾ ਵਿਚ ਨਿਦਿਆ ਕਰਦਿਆ ਜਗਦੇਵ ਸਿੰਘ ਜੱਸੋਵਾਲ ਚੇਅਰਮੈਨ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਅਤੇ �ਿਸ਼ਨ ਕੁਮਾਰ ਬਾਵਾ ਪ੍ਰਧਾਨ ਦੇਸ਼ ਭਗਤ ਯਾਦਗਾਰੀ ਸੋਸਾਇਟੀ ਨੇ ਕਿਹਾ ਕਿ ਅਜਿਹੇ ਹਮਲੇ ਸਮੁੱਚੀ ਮਾਨਵਤਾ ਨੂੰ ਦਹਿਲਾ ਦੇਣ ਵਾਲੇ ਹਨ ਅਤੇ ਅਜਿਹੀਆਂ ਘਿਨਾਉਣੀਆਂ ਵਾਰਦਾਤਾਂ ਨੂੰ ਰੋਕਣ ਲਈ ਅੰਤਰਰਾਸ਼ਟਰੀ ਪੱਧਰ ਤੇ ਉਪਰਾਲੇ ਹੋਣੇ ਚਾਹੀਦੇ ਹਨ। 
ਉਹਨਾ ਕਿਹਾ ਕਿ ਅੱਤਵਾਦ ਦੇ ਨਾਮ ਤੇ ਰੋਟੀਆਂ ਸੇਕਣ ਵਾਲੇ ਲੋਕਾਂ ਨੂੰ ਪਛਾਨਣ ਦੀ ਲੋੜ ਹੈ। ਉਹਨਾਂ ਕਿਹਾ ਕਿ ਭਾਰਤ, ਪਾਕਿਸਤਾਨ, ਅਮੇਰੀਕਾ ਅਤੇ ਉਹ ਦੇਸ਼ ਜਿਥੇ ਅੱਤਵਾਦੀਆਂ ਵਲੋ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਹ ਹਮਲੇ ਦੇਸ਼ ਦੀ ਅਰਥ ਵਿਵਸਥਾ ਲਈ ਅਤੇ ਮਨੁੱਖਤਾ ਲਈ ਅਤਿਘਾਤਕ ਹਨ। ਉਹਨਾ ਕਿਹਾ ਕਿ ਧਰਮ ਜੋੜਦਾ ਹੈ ਤੋੜਦਾ ਨਹੀ, ਉਹਨਾ ਕਿਹਾ ਕਿ ਧਰਮ ਦਾ ਜਾਂ ਜਾਤ-ਪਾਤ ਦਾ ਨਾਮ ਲੈ ਕੇ ਕਤਲ ਕਰਨ ਵਾਲੇ ਸ਼ਰਾਰਤੀ ਅਨਸਰ ਇਨਸਾਨੀਅਤ ਦੇ ਦੁਸ਼ਮਣ ਹਨ। ਉਹਨਾ ਕਿਹਾ ਕਿ ਵਿਸ਼ਵ ਪੱਧਰ ਤੇ ਸ਼ਾਤੀ ਕਾਇਮ ਕਰਕੇ ਹੀ ਅਸੀ ਤਰੱਕੀ ਕਰ ਸਕਦੇ ਹਾਂ ਉਹਨਾਂ ਇਸ ਸਮੇ ਪ੍ਰਮਾਤਮਾ ਅੱਗੇ ਵਿਸ਼ਵ ਸ਼ਾਤੀ ਲਈ ਅਰਦਾਸ ਵੀ ਕੀਤੀ। 
ਸ: ਜੱਸੋਵਾਲ ਨੇ ਕਿਹਾ ਕਿ ਯੂ.ਐਨ.ਓ ਜਨਰਲ ਕੌਸਲ ਦੀ ਮੀਟਿੰਗ ਬੁਲਾਵੇ ਤਾਂ ਕਿ ਜੋ ਅੱਤਵਾਦੀ ਸੰਗਠਨ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਸਥਿਰ ਕਰਨਾ ਚਾਹੁੰਦੇ ਹਨ ਅਤੇ ਪੈਰਲਰ ਸਰਕਾਰਾਂ ਚਲਾ ਰਹੇ ਹਨ, ਇਹਨਾਂ ਦਾ ਸਦੀਵੀ ਹੱਲ ਕੱਢਿਆ ਜਾਵੇ। ਇਸ ਸਮੇ ਸ: ਜੱਸੋਵਾਲ ਅਤੇ ਬਾਵਾ ਨੇ ਕਿਹਾ ਕਿ ਭਾਰਤ ਦੇ ਸਿਆਸੀ ਖੇਤਰ ਵਿਚ ਅਪਰਾਧਿਕ ਪ੍ਰਵਿਰਤੀ ਵਾਲੇ ਨੇਤਾਵਾਂ ਨੂੰ ਆਉਣ ਵਾਲੀਆਂ ਪਾਰਲੀਮੈਟ ਦੀਆਂ ਚੋਣਾ ਅੰਦਰ ਭਾਰਤ ਦੇ ਵੋਟਰ ਆਪਣੀ ਵੋਟ ਦਾ ਹੱਕ ਪਹਿਚਾਣਦੇ ਹੋਏ, ਇਹਨਾਂ ਨੂੰ ਬਣਦੀ ਸਜਾ ਦੇਣ। 
ਇਸ ਸਮੇ ਇੱਕ ਵੱਖਰੇ ਬਿਆਨ ਰਾਹੀ ਜਸਦੀਪ ਮਲਹੋਤਰਾ ਪ੍ਰਮੁੱਖ ਪੱਤਰਕਾਰ ਦੀ ਸੜਕ ਹਾਦਸੇ ਵਿਚ ਬੇ ਵਕਤ ਮੌਤ ਤੇ ਉਪਰੋਕਤ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। 
Wed, Sep 25, 2013 at 5:42 PM
ਲੁਧਿਆਣਾ ਵਿੱਚ ਅਮਨ  ਨੇ ਦੱਸਿਆ ਅਣਮਨੁੱਖੀ ਅਤੇ ਘਨਾਉਣੀ ਹਰਕਤ  
ਲੁਧਿਆਣਾ : 25 ਸਤੰਬਰ 2013: (ਵਿਸ਼ਾਲ ਗੁਪਤਾ //ਪੰਜਾਬ ਸਕਰੀਨ): ਪਾਕਿਸਤਾਨ  ਦੇ ਖੈਬਰ ਪਖਤੂਨਖਵਾਂ ਰਾਜ ਦੇ ਇਤਿਹਾਸਕ ਗਿਰਜਾ ਘਰ ਤੇ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਾਈਂ ਮੀਆਂ ਮੀਰ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਕਿਹਾ ਕਿ ਇਹ ਇੱਕ ਅਣਮਨੁੱਖੀ ਅਤੇ ਘਨਾਉਣੀ ਹਰਕਤ  ਹੈ ਜਿਸ ਨਾਲ ਪੂਰੀ ਮਨੁਖਤਾ ਹਲੂਣੀ ਗਈ ਹੈ । ਸ. ਅਮਨ ਨੇ ਕਿਹਾ ਕਿ ਇਸ ਤਰਾਂ ਬੇਕਸੂਰ ਮਨੁਖਾਂ ਦੀ ਹਤਿਆ ਕਰਨ ਵਾਲਾ ਨਾ ਤਾਂ ਇਨਸਾਨ ਅਖਵਾਉਣ ਦਾ ਹੱਕਦਾਰ ਹੈ ਅਤੇ ਨਾ ਹੀ ਉਹ ਕਿਸੇ ਧਰਮ ਦਾ ਪੈਰੋਕਾਰ ਹੋ ਸਕਦਾ ਹੈ ਕਿਉਂਕਿ ਦੁਨੀਆਂ ਦਾ ਕੋਈ ਵੀ ਧਰਮ ਇਸ ਤਰਾਂ ਦੇ ਪਾਪ ਦੀ ਇਜ਼ਾਜ਼ਤ ਨਹੀਂ ਦਿੰਦਾ ਬਲਕਿ ਹਰ ਧਰਮ ਦੀਨ ਦੁਖੀ ਦੀ ਸੇਵਾ ਕਰਨ ਲਈ ਪ੍ਰੇਰਦਾ ਹੈ ।ਆਪਣੇ ਨਿੱਜੀ ਅਤੇ ਸੌੜੇ ਹਿਤਾਂ ਲਈ ਇਨਸਾਨੀਅਤ ਦੇ ਨਾਮ ਤੇ ਧੱਬਾ ਲਾਉਣ ਵਾਲੇ ਕਾਤਲਾਂ ਨੂੰ ਸਵਾਲ ਕਰਦਿਆਂ ਸ. ਅਮਨ ਨੇ ਪੁੱਛਿਆ ਕਿ ਆਪਣੇ ਰੱਬ ਨੂੰ ਪੂਜਦੇ ਲੋਕਾਂ ਨੂੰ ਮਾਰਨਾ ਕਿਥੋਂ ਦਾ ਧਰਮ ਹੈ ।ਸ. ਅਮਨ ਨੇ ਕਿਹਾ ਕਿ ਅਜਿਹੇ ਅਪਰਾਧੀ ਲੋਕਾਂ ਨਾਲ ਨਿਜੱਠਣ ਲਈ ਸਖਤ ਕਨੂਨ ਦੀ ਲੋੜ ਹੈ ਕਿਉਂਕਿ ਸ਼ਖਤ ਸਜ਼ਾ ਹੀ ਸਮਾਜ ੋਿਵੱਚ ਅਜਿਹੇ ਪਾਪਾਂ ਨੂੰ ਰੋਕ ਸਕਦੀ ਹੈ ।

पंजाब स्क्रीन हिंदी में भी देखें 

No comments: