Thursday, September 12, 2013

ਸਖਤ ਸੁਰੱਖਿਆ ਹੇਠ ਪੇਸ਼ੀ ਸਿੰਘਾਂ ਦੀ

Wed, Sep 11, 2013 at 10:37 PM
ਭਾਈ ਲਾਹੋਰੀਆ, ਭਾਉ ਅਤੇ ਭਾਈ ਮਾਣਕਿਆਂ ਪੁਲਿਸ ਦੀ ਸੁੱਰਖਿਆ ਹੇਠ ਪੇਸ਼
ਭਾਈ ਬਲਜੀਤ ਸਿੰਘ ਭਾਊ ਨੂੰ ਹੋਰ ਪੈਰੋਲ ਨਹੀ ਮਿਲਣ ਕਰਕੇ ਮੁੜ ਜੇਲ੍ਹ ਅੰਦਰ
ਨਵੀਂ ਦਿੱਲੀ 11 ਸਤੰਬਰ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ) : ਅਜ ਦਿੱਲੀ ਦੀ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਦਯਾ ਸਿੰਘ ਲਾਹੋਰੀਆ, ਭਾਈ ਬਲਜੀਤ ਸਿੰਘ ਭਾਉ ਨੂੰ ਅਤੇ  ਤਰਲੋਚਨ ਸਿੰਘ ਮਾਣਕਿਆਂ ਜੋ ਕਿ ਜਮਾਨਤ ਤੇ ਹਨ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1)), 120 ਬੀ ਅਤੇ 121 ਏ ਅਧੀਨ ਜੱਜ ਦੱਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇਂ ਤੋਂ ਤਕਰੀਬਨ ੧ ਘੰਟਾ ਦੇਰੀ ਨਾਲ ਪੇਸ਼ ਕੀਤਾ ਗਿਆ। ਪੰਜਾਬ ਪੁਲਿਸ ਵਲੋਂ ਅਜ ਭਾਈ ਸੁਖਵਿੰਦਰ ਸਿੰਘ "ਸੁੱਖੀ" ਨੂੰ ਪੇਸ਼ੀ ਨਹੀ ਕੀਤਾ ਗਿਆ ।
ਕਲ ਭਾਈ ਬਲਜੀਤ ਸਿੰਘ ਭਾਊ ਦੀ ਪੈਰੋਲ (ਜੋ ਕਿ 10.09.2013 ਨੂੰ ਖਤਮ ਹੋ ਰਹੀ ਸੀ)ਤੇ ਸੀਨਿਅਰ ਵਕੀਲ ਮਨਿੰਦਰ ਸਿੰਘ ਵਲੋਂ ਕੀਤੀ ਕੋਰਟ ਵਿਚ ਦੋ ਘੰਟੇ ਬਹਿਸ ਦੇ ਬਾਵਜੂਦ ਵੀ ਜੱਜ ਸਾਹਿਬ ਵਲੋਂ ਹੋਰ ਪੈਰੋਲ ਨਾ ਦਿਤੇ ਜਾਣ ਕਰਕੇ ਭਾਈ ਭਾਊ ਹੁਣ ਮੁੜ ਜੇਲ੍ਹ ਦੀ ਚਾਰਦਿਵਾਰੀ ਅੰਦਰ ਬੰਦ ਹੋ ਗਏ ਹਨ । ਭਾਈ ਭਾਊ ਨੂੰ ਹੁਣ ਦਿੱਲੀ ਦੀ ਰੋਹਿਨੀ ਜੇਲ੍ਹ ਦੇ ਹਾਈ ਰਿਸਕ ਵਾਰਡ ਵਿਚ ਭੇਜ ਦਿਤਾ ਗਿਆ ਹੈ । ਕੇਸ ਦੇ ਦੁਸਰੀ ਕੋਰਟ ਵਿਚ ਬਦਲੀ ਹੋਣ ਕਰਕੇ ਮਾਮਲੇ ਵਿਚ ਜਿਆਦਾ ਸੁਣਵਾਈ ਨਹੀ ਹੋ ਸਕੀ ।
ਅਜ ਕੋਰਟ ਵਿਚ ਭਾਈ ਦਯਾ ਸਿੰਘ ਲਾਹੋਰੀਆ ਵਲੋਂ ਬਨਕਿੰਮ ਕੇ. ਕੁਲਸ਼੍ਰੇਸਥਾ, ਭਾਈ ਬਲਜੀਤ ਸਿੰਘ ਭਾਉ ਅਤੇ ਤਰਲੋਚਨ ਸਿੰਘ ਮਾਣਕਿਆਂ ਵਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਦੀ ਗੈਰ ਹਾਜ਼ਿਰੀ ਵਿਚ ਉਨ੍ਹਾਂ ਦੇ ਅਸਿਸਟੇਂਟ ਜਗਮੀਤ ਰੰਧਾਵਾ ਹਾਜਿਰ ਹੋਏ ਸਨ । ਮਾਮਲੇ ਦੀ ਅਗਲੀ ਸੁਣਵਾਈ ਹੁਣ 28 ਅਕਤੂਬਰ ਨੂੰ ਹੋਵੇਗੀ

No comments: